Home / Punjabi News / ਨੌਜਵਾਨ ਪੀੜੀ ਦੇ ਭਵਿੱਖ ਲਈ ਕਾਂਗਰਸ ਨੂੰ ਵੋਟ ਦਿਓ : ਪ੍ਰਨੀਤ ਕੌਰ

ਨੌਜਵਾਨ ਪੀੜੀ ਦੇ ਭਵਿੱਖ ਲਈ ਕਾਂਗਰਸ ਨੂੰ ਵੋਟ ਦਿਓ : ਪ੍ਰਨੀਤ ਕੌਰ

ਨੌਜਵਾਨ ਪੀੜੀ ਦੇ ਭਵਿੱਖ ਲਈ ਕਾਂਗਰਸ ਨੂੰ ਵੋਟ ਦਿਓ : ਪ੍ਰਨੀਤ ਕੌਰ

ਪਿੰਡ ਅੰਟਾਲਾ ਹਲਕਾ ਡੇਰਾ ਬਸੀ ਵਿਖੇ ਪ੍ਰਨੀਤ ਕੋਰ ਵਲੋਂ ਭਰਵੀਂ ਮੀਟਿੰਗ
ਪਟਿਆਲਾ – ਸੀਨੀਅਰ ਕਾਂਗਰਸ ਆਗੂ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੋਰ ਨੇ ਡੇਰਾਬਸੀ ਹਲਕਾ ਦੇ ਪਿੰਡ ਅੰਟਾਲਾ ਵਿਖੇ ਕਾਂਗਰਸ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਮੋਦੀ ਸਰਕਾਰ ਵਿਚ 50 ਲੱਖ ਤੋਂ ਜਿਆਦਾ ਨੋਕਰੀਆਂ ਖਤਮ ਹੋਈਆ ਅਤੇ ਨੌਜਵਾਨਾ ਨੂੰ ਆਪਣੇ ਰੋਜਗਾਰ ਤੋਂ ਹੱਥ ਧੋਣਾ ਪਿਆ। ਉਹਨਾ ਕਿਹਾ ਕਿ ਨੌਜਵਾਨ ਪੀੜੀ ਦੇ ਭਵਿੱਖ ਨੂੰ ਸਵਾਰਨ ਲਈ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਤਾਂ ਜੋ ਦੇਸ਼ ਦਾ ਨੌਜਵਾਨ ਭਾਰਤ ਦੇਸ਼ ਦੇ ਵਿਕਾਸ ਅਤੇ ਤਰੱਕੀ ਲਈ ਵੱਧ ਤੋਂ ਵੱਧ ਯੋਗਦਾਨਾ ਪਾ ਸਕੇ। ਪ੍ਰਨੀਤ ਕੋਰ ਅੱਜ ਹਲਕਾ ਡੇਰਾਬਸੀ ਦੇ ਇੰਚਾਰਜ ਦੀਪਿੰਦਰ ਸਿੰਘ ਢਿਲੋ ਵਲੋਂ ਰਖਵਾਈ ਗਈ ਮੀਟਿੰਗ ਵਿਚ ਸੈਂਕੜੇ ਕਾਂਗਰਸੀ ਵਰਕਰਾਂ ਅਤੇ ਇਲਾਕਾ ਨਿਵਾਸਿਆ ਦੇ ਭਾਰੀ ਇਕੱਠ ਅਤੇ ਸਮੁਚੇ ਕਾਂਗਰਸੀ ਆਗੂਆ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਨੀਤ ਕੋਰ ਨੇ ਦਿਲੋ ਧੰਨਵਾਦ ਕੀਤਾ।
ਇਸ ਮੋਕੇ ਉਦੇਵੀਰ ਸਿੰਘ ਢਿਲੋ, ਐਸ.ਐਸ ਸੰਧੂ, ਮੇਜਰ ਭੁੱਲਰ, ਸਰਪੰਚ ਅਮਨਿੰਦਰ ਸਿੰਘ, ਕਰਨੈਲ ਸਿੰਘ, ਸ਼ਤੀਸ ਕੁਮਾਰ ਪੱਪੀ, ਅਮਨਪ੍ਰੀਤ ਸਿੰਘ, ਅਮਰੀਕ ਸਿੰਘ ਤੋਂ ਇਲਾਵਾ ਸਮੁਚੇ ਸਰੰਪਚ, ਪੰਚ, ਜਿਲਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ ਅਤੇ ਕਾਂਗਰਸੀ ਅਹੁਦੇਦਾਰ ਹਾਜਰ ਸਨ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …