Home / Punjabi News / ਸ਼ਹੀਦ ਹੇਮੰਤ ਕਰਕਰੇ ‘ਤੇ ਦਿੱਤੇ ਬਿਆਨ ਲਈ ਪ੍ਰਗਿਆ ਠਾਕੁਰ ਨੇ ਮੰਗੀ ਮੁਆਫ਼ੀ

ਸ਼ਹੀਦ ਹੇਮੰਤ ਕਰਕਰੇ ‘ਤੇ ਦਿੱਤੇ ਬਿਆਨ ਲਈ ਪ੍ਰਗਿਆ ਠਾਕੁਰ ਨੇ ਮੰਗੀ ਮੁਆਫ਼ੀ

ਸ਼ਹੀਦ ਹੇਮੰਤ ਕਰਕਰੇ ‘ਤੇ ਦਿੱਤੇ ਬਿਆਨ ਲਈ ਪ੍ਰਗਿਆ ਠਾਕੁਰ ਨੇ ਮੰਗੀ ਮੁਆਫ਼ੀ

ਨਵੀਂ ਦਿੱਲੀ— ਸ਼ਹੀਦ ‘ਤੇ ਅਪਮਾਨਜਨਕ ਟਿੱਪਣੀ ਕਰ ਕੇ ਚਾਰੇ ਪਾਸਿਓਂ ਘਿਰੀ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਆਖਰਕਾਰ ਮੁਆਫ਼ੀ ਮੰਗ ਲਈ ਹੈ। ਭਾਜਪਾ ਵਲੋਂ ਉਨ੍ਹਾਂ ਦੇ ਬਿਆਨ ਤੋਂ ਦੂਰੀ ਬਣਾਉਣ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਸਾਧਵੀ ਪ੍ਰਗਿਆ ਨੇ ਕਿਹਾ,”ਮੈਂ ਮਹਿਸੂਸ ਕੀਤਾ ਕਿ ਦੇਸ਼ ਦੇ ਦੁਸ਼ਮਣਾਂ ਨੂੰ ਇਸ ਨਾਲ (ਮੁੰਬਈ ਏ.ਟੀ.ਐੱਸ. ਦੇ ਸਾਬਕਾ ਚੀਫ ਹੇਮੰਤ ਕਰਕਰੇ ‘ਤੇ ਦਿੱਤੇ ਬਿਆਨ) ਫਾਇਦਾ ਹੋ ਰਿਹਾ ਹੈ, ਅਜਿਹੇ ‘ਚ ਮੈਂ ਆਪਣੇ ਬਿਆਨ ਨੂੰ ਵਾਪਸ ਲੈਂਦੀ ਹੈ ਅਤੇ ਇਸ ਲਈ ਮੁਆਫ਼ੀ ਮੰਗਦੀ ਹਾਂ, ਇਹ ਮੇਰਾ ਨਿੱਜੀ ਦਰਦ ਸੀ।”
ਪੁਰਾਣੇ ਬਿਆਨ ਤੋਂ ਪਲਟਦੇ ਹੋਏ ਸਾਧਵੀ ਪ੍ਰਗਿਆ ਨੇ ਕਿਹਾ,”ਉਹ (ਹੇਮੰਤ ਕਰਕਰੇ) ਦੁਸ਼ਮਣ ਦੇਸ਼ ਤੋਂ ਆਏ ਅੱਤਵਾਦੀਆਂ ਦੀ ਗੋਲੀ ਨਾਲ ਮਰੇ। ਉਹ ਯਕੀਨੀ ਰੂਪ ਨਾਲ ਸ਼ਹੀਦ ਹਨ।” ਇਸ ਤੋਂ ਕੁਝ ਘੰਟੇ ਪਹਿਲਾਂ ਭਾਜਪਾ ਨੇ ਪ੍ਰਗਿਆ ਦੇ ਬਿਆਨ ਤੋਂ ਦੂਰੀ ਬਣਾ ਲਈ ਸੀ। ਰਾਸ਼ਟਰੀ ਮੀਡੀਆ ਮੁਖੀ ਅਨਿਲ ਬਲੂਨੀ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਭਾਜਪਾ ਦਾ ਸਪੱਸ਼ਟ ਮੰਨਣਾ ਹੈ ਕਿ ਸਵ. ਹੇਮੰਤ ਕਰਕਰੇ ਅੱਤਵਾਦੀਆਂ ਨਾਲ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋਏ। ਭਾਜਪਾ ਨੇ ਹਮੇਸ਼ਾ ਉਨ੍ਹਾਂ ਨੂੰ ਸ਼ਹੀਦ ਮੰਨਿਆ ਹੈ।
ਜ਼ਿਕਰਯੋਗ ਹੈ ਕਿ ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਨੇ ਕਿਹਾ ਸੀ ਕਿ ਸਾਬਕਾ ਏ.ਟੀ.ਐੱਸ. ਚੀਫ ਹੇਮੰਤ ਕਰਕਰੇ ਨੂੰ ਸੰਨਿਆਸੀਆਂ ਦਾ ਸ਼ਰਾਪ ਲੱਗਾ ਸੀ। ਪ੍ਰਗਿਆ ਨੇ ਆਪਣੇ ਉੱਪਰ ਹੋਏ ਤਸੀਹਿਆਂ ਦੇ ਕਈ ਦੋਸ਼ ਲਗਾਏ ਸਨ। ਸਾਧਵੀ ਨੇ ਕਿਹਾ,”ਮੈਂ ਹੇਮੰਤ ਕਰਕਰੇ ਨੂੰ ਕਿਹਾ ਤੇਰਾ ਸਰਬਨਾਸ਼ ਹੋਵੇਗਾ।”

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …