Home / Punjabi News / ਅਸਾਮ ’ਚ 13 ਦਹਿਸ਼ਤਗਰਦਾਂ ਵੱਲੋਂ ਆਤਮ-ਸਮਰਪਣ

ਅਸਾਮ ’ਚ 13 ਦਹਿਸ਼ਤਗਰਦਾਂ ਵੱਲੋਂ ਆਤਮ-ਸਮਰਪਣ

ਦੀਫੂ (ਅਸਾਮ), 8 ਮਈ

ਅਸਾਮ ਦੇ ਕਰਬੀ ਐਂਗਲੌਂਗ ਜ਼ਿਲ੍ਹੇ ਵਿੱਚ ਆਲ ਆਦਿਵਾਸੀ ਨੈਸ਼ਨਲ ਲਿਬਰੇਸ਼ਨ ਆਰਮੀ (ਏਏਐੱਨਐੱਲਏ) ਦੇ 13 ਦਹਿਸ਼ਗਰਦਾਂ ਨੇ ਸੁਰੱਖਿਆ ਬਲਾਂ ਕੋਲ ਅੱਜ ਆਤਮ-ਸਮਰਪਣ ਕਰ ਦਿੱਤਾ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਆਟੋਮੈਟਿਕ ਰਾਈਫਲਾਂ ਸਣੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ-ਸਿੱਕਾ ਸੁਰੱਖਿਆ ਬਲਾਂ ਕੋਲ ਜਮ੍ਹਾਂ ਕਰਵਾਇਆ। ਬੋਕਾਜਨ ਪੁਲੀਸ ਸਟੇਸ਼ਨ ਵਿੱਚ ਕਰਵਾਏ ਆਤਮ-ਸਮਰਪਣ ਪ੍ਰੋਗਰਾਮ ਦੌਰਾਨ ਅਸਾਮ ਪੁਲੀਸ, ਸੀਆਰਪੀਐੱਫ ਅਤੇ ਅਸਾਮ ਰਾਈਫਲਜ਼ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਅਧਿਕਾਰੀ ਨੇ ਦੱਸਿਆ ਕਿ ਦਹਿਸ਼ਤਗਰਦਾਂ ਨੇ ਚਾਰ ਏਕੇ ਸੀਰੀਜ਼ ਰਾਈਫਲਾਂ, ਚਾਰ ਪਿਸਤੌਲ, ਇੱਕ ਰਿਵਾਲਵਰ ਅਤੇ ਕਾਫ਼ੀ ਗੋਲੀ-ਸਿੱਕਾ ਜਮ੍ਹਾਂ ਕਰਵਾਇਆ। ਮੁੱਖ ਮੰਤਰੀ ਹਿਮਾਂਤਾ ਬਿਸਵਾ ਸਰਮਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਹਥਿਆਰ ਸੁੱਟਣ ਵਾਲੇ ਦਹਿਸ਼ਤਗਰਦਾਂ ਨਾਲ ਗੱਲਬਾਤ ਜਾਰੀ ਰੱਖੀ ਹੋਈ ਹੈ। -ਪੀਟੀਆਈ


Source link

Check Also

Punjab ‘ਚ ‘ਪੋਸਟਰ ਵਾਰ’ , ਮਜੀਠੀਆ ਦੇ ਸਮਰਥਨ ‘ਚ ਲੱਗੇ ਟਾਈਗਰ ਅਭੀ ਜ਼ਿੰਦਾ ਹੈ ਵਾਲੇ ਪੋਸਟਰ 

Punjab News: ਅੰਮ੍ਰਿਤਸਰ ਦੇ ਮਜੀਠਾ ਵਿਧਾਨ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ …