Home / Punjabi News / ਤੂਫ਼ਾਨ ‘ਆਸਨੀ’ ਦੇ ਪੂਰਬੀ ਤੱਟ ਨਾਲ ਟਕਰਾਉਣ ਦਾ ਖ਼ਦਸ਼ਾ ਘਟਿਆ

ਤੂਫ਼ਾਨ ‘ਆਸਨੀ’ ਦੇ ਪੂਰਬੀ ਤੱਟ ਨਾਲ ਟਕਰਾਉਣ ਦਾ ਖ਼ਦਸ਼ਾ ਘਟਿਆ

ਭੁਬਨੇਸ਼ਵਰ, 8 ਮਈ

ਬੰਗਾਲ ਦੀ ਖਾੜੀ ਦੇ ਦੱਖਣ-ਪੂਰਬੀ ਹਿੱਸੇ ‘ਤੇ ਬਣੇ ਗਹਿਰੇ ਦਬਾਅ ਕਾਰਨ ਚੱਕਰਵਾਤੀ ਤੂਫ਼ਾਨ ‘ਆਸਨੀ’ ਪਿਛਲੇ 6 ਘੰਟਿਆਂ ਦੌਰਾਨ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪੱਛਮ-ਉੱਤਰ ਪੱਛਮ ਵੱਲ ਵੱਧ ਰਿਹਾ ਹੈ। ਅੱਜ ਸਵੇਰੇ ਇਹ ਨਿਕੋਬਾਰ ਟਾਪੂ ਤੋਂ 450 ਕਿਲੋਮੀਟਰ, ਪੋਰਟ ਬਲੇਅਰ ਤੋਂ ਪੱਛਮ ਵੱਲ 380 ਕਿਲੋਮੀਟਰ ਤੇ ਵਿਸ਼ਾਖਾਪਟਨਮ ਤੋਂ ਦੱਖਣ-ਪੂਰਬ ਵੱਲ 970 ਕਿਲੋਮੀਟਰ ਦੂਰ ਸੀ। ਪੁਰੀ (ਉੜੀਸਾ) ਦੇ ਤੱਟ ਤੋਂ ਤੂਫ਼ਾਨ ਦੱਖਣ-ਪੂਰਬ ਵੱਲ 1030 ਕਿਲੋਮੀਟਰ ਦੂਰੀ ਉਤੇ ਸੀ। ਭਾਰਤੀ ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਇਹ ਗੰਭੀਰ ਚੱਕਰਵਾਤੀ ਤੂਫ਼ਾਨ ਵਿਚ ਬਦਲ ਸਕਦਾ ਹੈ। ਇਹ 10 ਮਈ ਸ਼ਾਮ ਤੱਕ ਆਂਧਰਾ ਪ੍ਰਦੇਸ਼ ਤੇ ਉੜੀਸਾ ਤੱਟ ਦੇ ਨਾਲ ਬੰਗਾਲ ਦੀ ਖਾੜੀ ਉਤੇ ਸਰਗਰਮ ਰਹੇਗਾ। ਮੌਸਮ ਵਿਭਾਗ ਮੁਤਾਬਕ ਤੂਫ਼ਾਨ ਦੇ ਉੜੀਸਾ ਜਾਂ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਨਹੀਂ ਹੈ ਬਲਕਿ ਇਹ ਤੱਟ ਨਾਲ ਸਿੱਧਾ ਅੱਗੇ ਵਧੇਗਾ। ਇਸ ਦੇ ਬਾਵਜੂਦ ਉੜੀਸਾ ਸਰਕਾਰ ਵੱਲੋਂ ਚੱਕਰਵਾਤੀ ਤੂਫ਼ਾਨ ਨਾਲ ਨਜਿੱਠਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੇ ਲੋੜ ਪੈਂਦੀ ਹੈ ਤਾਂ ਰਾਜ ਵੱਲੋਂ 7.5 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਕੱਢਿਆ ਜਾ ਸਕਦਾ ਹੈ। ਵਿਭਾਗ ਮੁਤਾਬਕ ਇਸ ਦੀ ਵੱਧ ਤੋਂ ਵੱਧ ਰਫ਼ਤਾਰ 8 ਮਈ ਨੂੰ 60-70 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਐਤਵਾਰ ਦੁਪਹਿਰ ਤੱਕ ਇਹ ਵੱਧ ਕੇ 110 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਇਸੇ ਦੌਰਾਨ ਕੋਲਕਾਤਾ ਨਿਗਮ ਵੱਲੋਂ ਵੀ ਆਫ਼ਤ ਪ੍ਰਬੰਧਨ ਟੀਮ ਨੂੰ ਪੂਰੀ ਤਿਆਰੀ ਰੱਖਣ ਲਈ ਕਿਹਾ ਗਿਆ ਹੈ। ਤੂਫ਼ਾਨ ਹਾਲਾਂਕਿ ਸ਼ਹਿਰ ਨਾਲ ਨਹੀਂ ਟਕਰਾਏਗਾ ਪਰ ਇਸ ਕਾਰਨ ਕੋਲਕਾਤਾ ਵਿਚ ਜ਼ੋਰਦਾਰ ਬਾਰਿਸ਼ ਹੋ ਸਕਦੀ ਹੈ। -ਪੀਟੀਆਈ


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …