Home / Punjabi News / ਪੋਲੈਂਡ ਵਿੱਚ ਰੂਸੀ ਸਫ਼ੀਰ ’ਤੇ ਲਾਲ ਰੰਗ ਸੁੱਟਿਆ

ਪੋਲੈਂਡ ਵਿੱਚ ਰੂਸੀ ਸਫ਼ੀਰ ’ਤੇ ਲਾਲ ਰੰਗ ਸੁੱਟਿਆ

ਵਾਰਸਾ, 9 ਮਈ

ਰੂਸ ਦੇ ਪੋਲੈਂਡ ‘ਚ ਸਫ਼ੀਰ ਸਰਗੇਈ ਆਂਦਰੀਵ ‘ਤੇ ਅੱਜ ਪ੍ਰਦਰਸ਼ਨਕਾਰੀਆਂ ਨੇ ਲਾਲ ਰੰਗ ਸੁੱਟ ਦਿੱਤਾ। ਉਹ ਦੂਜੀ ਵਿਸ਼ਵ ਜੰਗ ਦੌਰਾਨ ਮਾਰੇ ਗਏ ਸੋਵੀਅਤ ਫ਼ੌਜੀਆਂ ਨੂੰ ਇਥੇ ਕਬਰਿਸਤਾਨ ‘ਚ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਏ ਸਨ। ਯੂਕਰੇਨ ਖ਼ਿਲਾਫ਼ ਰੂਸ ਵੱਲੋਂ ਥੋਪੀ ਗਈ ਜੰਗ ਦੇ ਵਿਰੋਧ ‘ਚ ਉਥੇ ਮੌਜੂਦ ਕੁਝ ਲੋਕ ਸਰਗੇਈ ਦੀ ਉਡੀਕ ਕਰ ਰਹੇ ਸਨ। ਵੀਡੀਓ ਫੁਟੇਜ ‘ਚ ਦਿਖਾਈ ਦੇ ਰਿਹਾ ਹੈ ਕਿ ਆਂਦਰੀਵ ਦੇ ਪਿੱਛਿਉਂ ਲਾਲ ਰੰਗ ਸੁੱਟਿਆ ਗਿਆ। ਇਸ ਮਗਰੋਂ ਉਨ੍ਹਾਂ ਨਾਲ ਖੜ੍ਹੇ ਇਕ ਪ੍ਰਦਰਸ਼ਨਕਾਰੀ ਨੇ ਉਨ੍ਹਾਂ ਦੇ ਚਿਹਰੇ ‘ਤੇ ਰੰਗ ਸੁੱਟ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਸਫ਼ੀਰ ਅਤੇ ਰੂਸੀ ਵਫ਼ਦ ਨੂੰ ਯਾਦਗਾਰ ‘ਤੇ ਸ਼ਰਧਾ ਦੇ ਫੁੱਲ ਚੜ੍ਹਾਉਣ ਤੋਂ ਰੋਕ ਦਿੱਤਾ। ਉਨ੍ਹਾਂ ਹੱਥਾਂ ‘ਚ ਯੂਕਰੇਨੀ ਝੰਡੇ ਫੜੇ ਹੋਏ ਸਨ ਅਤੇ ਉਹ ਫ਼ਾਸ਼ੀਵਾਦ ਦੇ ਨਾਅਰੇ ਲਗਾ ਰਹੇ ਸਨ ਜਦਕਿ ਕੁਝ ਨੇ ਖੂਨ ਦੇ ਧੱਬਿਆਂ ਵਾਲੀਆਂ ਸਫ਼ੈਦ ਚਾਦਰਾਂ ਪਹਿਨੀਆਂ ਹੋਈਆਂ ਸਨ। ਰੂਸੀ ਵਫ਼ਦ ‘ਚ ਸ਼ਾਮਲ ਕੁਝ ਹੋਰ ਵਿਅਕਤੀਆਂ ‘ਤੇ ਵੀ ਲਾਲ ਰੰਗ ਲੱਗਿਆ ਮਿਲਿਆ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਸਫ਼ੀਰ ਅਤੇ ਵਫ਼ਦ ਦੇ ਹੋਰ ਮੈਂਬਰਾਂ ਨੂੰ ਸੁਰੱਖਿਅਤ ਕੱਢਿਆ। -ਏਪੀ


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …