Home / Punjabi News / PM ਮੋਦੀ ਦੀ ਤੇਲ ਬਚਾਉਣ ਵਾਲੀ ਅਪੀਲ ਤੋਂ ਬਾਅਦ ਕੇਂਦਰ ਸਰਕਾਰ ਦਾ ਵੱਡਾ ਬਿਆਨ ,ਜਾਣੋ ਕੀ ਕਿਹਾ 

PM ਮੋਦੀ ਦੀ ਤੇਲ ਬਚਾਉਣ ਵਾਲੀ ਅਪੀਲ ਤੋਂ ਬਾਅਦ ਕੇਂਦਰ ਸਰਕਾਰ ਦਾ ਵੱਡਾ ਬਿਆਨ ,ਜਾਣੋ ਕੀ ਕਿਹਾ 

PM Modi Gold News Appeal : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਮਈ 2026 ਨੂੰ ਵਿਸ਼ਵ ਪੱਧਰੀ ਤਣਾਅ ਦੇ ਮੱਦੇਨਜ਼ਰ ਦੇਸ਼ਵਾਸੀਆਂ ਨੂੰ ਇੰਧਨ ਬਚਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਪੈਟਰੋਲ ਅਤੇ ਡੀਜ਼ਲ ਦੁਨੀਆ ਭਰ ਵਿੱਚ ਕਾਫ਼ੀ ਮਹਿੰਗੇ ਹੋ ਚੁੱਕੇ ਹਨ, ਇਸ ਲਈ ਇੰਧਨ ਦੀ ਬਚਤ ਕਰਨਾ ਅਤੇ ਵਿਦੇਸ਼ੀ ਮੁਦਰਾ ਦੀ ਬਚਤ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਹੁਣ ਇਸ ਤੋਂ ਇੱਕ ਦਿਨ ਬਾਅਦ ਕੇਂਦਰ ਸਰਕਾਰ ਨੇ ਵੱਡਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ, ਐਲਪੀਜੀ ਜਾਂ ਕੱਚੇ ਤੇਲ ਦੀ ਕੋਈ ਕਮੀ ਨਹੀਂ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ।

ਦੇਸ਼ ਵਿੱਚ ਪੈਟਰੋਲਿਅਮ ਉਤਪਾਦਾਂ ਦੀ ਕੋਈ ਘਾਟ ਨਹੀਂ

ਪੱਛਮੀ ਏਸ਼ੀਆ ਦੀ ਸਥਿਤੀ ‘ਤੇ ਹੋਈ ਇੰਟਰ-ਮਿਨਿਸਟੀਰੀਅਲ ਗਰੁੱਪ (IGoM) ਦੀ ਬ੍ਰੀਫਿੰਗ ਦੌਰਾਨ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਕੋਲ ਕਾਫ਼ੀ ਇੰਧਨ ਭੰਡਾਰ ਮੌਜੂਦ ਹੈ ਅਤੇ ਖੇਤਰ ਵਿੱਚ ਚੱਲ ਰਹੇ ਸੰਘਰਸ਼ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਲੋੜੀਂਦੇ ਕਦਮ ਚੁੱਕੇ ਗਏ ਹਨ।

IGoM ਨੂੰ ਦੱਸਿਆ ਗਿਆ ਕਿ ਦੇਸ਼ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਕਿਸੇ ਵੀ ਪੈਟਰੋਲਿਅਮ ਉਤਪਾਦ ਦੀ ਕੋਈ ਕਮੀ ਨਹੀਂ ਹੈ। ਭਾਰਤ ਕੋਲ 60 ਦਿਨਾਂ ਦਾ ਕੱਚੇ ਤੇਲ ਦਾ ਸਟਾਕ, 60 ਦਿਨਾਂ ਦੀ ਪ੍ਰਾਕ੍ਰਿਤਿਕ ਗੈਸ ਅਤੇ 45 ਦਿਨਾਂ ਦਾ LPG ਭੰਡਾਰ ਮੌਜੂਦ ਹੈ। ਨਾਲ ਹੀ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 703 ਅਰਬ ਡਾਲਰ ਦੇ ਮਜ਼ਬੂਤ ਪੱਧਰ ‘ਤੇ ਹੈ।

ਭਾਰਤ ਦੁਨੀਆ ਦਾ ਵੱਡਾ ਤੇਲ ਰਿਫਾਈਨਰ

ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਰਿਫਾਈਨਰ ਅਤੇ ਪੈਟਰੋਲਿਅਮ ਉਤਪਾਦਾਂ ਦਾ ਚੌਥਾ ਸਭ ਤੋਂ ਵੱਡਾ ਨਿਰਯਾਤਕ ਹੈ। ਦੇਸ਼ 150 ਤੋਂ ਵੱਧ ਦੇਸ਼ਾਂ ਨੂੰ ਪੈਟਰੋਲਿਅਮ ਉਤਪਾਦ ਐਕਸਪੋਰਟ ਕਰਦਾ ਹੈ ਅਤੇ ਘਰੇਲੂ ਮੰਗ ਵੀ ਪੂਰੀ ਕਰ ਰਿਹਾ ਹੈ। ਹਾਲਾਂਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਦੇਸ਼ ਨੂੰ ਇਸ ਦੀ ਵੱਡੀ ਆਰਥਿਕ ਕੀਮਤ ਚੁਕਾਉਣੀ ਪੈ ਰਹੀ ਹੈ।

ਸਰਕਾਰ ਨੇ ਲੋਕਾਂ ਨੂੰ ਕੀ ਕਿਹਾ?

ਕੇਂਦਰ ਸਰਕਾਰ ਨੇ ਕਿਹਾ ਕਿ ਇੰਧਨ ਦੀ ਬਚਤ ਨਾਲ ਇਸ ਆਰਥਿਕ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸੇ ਲਈ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਸਮੂਹਕ ਸਹਿਯੋਗ ਦੀ ਅਪੀਲ ਕੀਤੀ ਹੈ, ਤਾਂ ਜੋ ਦੇਸ਼ ਗਲੋਬਲ ਆਰਥਿਕ ਉਥਲ-ਪੁਥਲ, ਸਪਲਾਈ ਚੇਨ ਦੀਆਂ ਚੁਣੌਤੀਆਂ ਅਤੇ ਅੰਤਰਰਾਸ਼ਟਰੀ ਟਕਰਾਅ ਕਾਰਨ ਵਧ ਰਹੀਆਂ ਕੀਮਤਾਂ ਨਾਲ ਨਜਿੱਠ ਸਕੇ। ਸਰਕਾਰ ਨੇ ਇਹ ਵੀ ਕਿਹਾ ਕਿ ਭਾਰਤ ਉਹਨਾਂ ਗਿਣਤੀ ਦੇ ਦੇਸ਼ਾਂ ਵਿੱਚ ਸ਼ਾਮਲ ਹੈ ,ਜਿੱਥੇ ਵਿਸ਼ਵ ਪੱਧਰੀ ਉਥਲ-ਪੁਥਲ ਦੇ ਬਾਵਜੂਦ 70 ਦਿਨਾਂ ਤੋਂ ਵੱਧ ਸਮੇਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਬਣੀਆਂ ਹੋਈਆਂ ਹਨ।

“ਘਬਰਾਉਣ ਦੀ ਲੋੜ ਨਹੀਂ”

ਰੱਖਿਆ ਮੰਤਰਾਲੇ ਨੇ ਕਿਹਾ ਕਿ ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਰੋਜ਼ਾਨਾ ਲਗਭਗ 1,000 ਕਰੋੜ ਰੁਪਏ ਦਾ ਨੁਕਸਾਨ ਝੱਲ ਰਹੀਆਂ ਹਨ ਤਾਂ ਜੋ ਵਿਸ਼ਵ ਪੱਧਰ ‘ਤੇ ਵਧ ਰਹੀਆਂ ਕੀਮਤਾਂ ਦਾ ਸਿੱਧਾ ਬੋਝ ਭਾਰਤੀ ਲੋਕਾਂ ‘ਤੇ ਨਾ ਪਵੇ। ਸਰਕਾਰ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਨਾਗਰਿਕ ਨੂੰ ਘਬਰਾਉਣ ਜਾਂ ਪੈਟਰੋਲ ਪੰਪਾਂ ‘ਤੇ ਭੱਜਦੌੜ ਕਰਨ ਦੀ ਲੋੜ ਨਹੀਂ ਹੈ।

ਹੋਰ ਪੜ੍ਹੋ


Source link

Check Also

Punjab News : ਪਿਤਾ ਦੀ ਮੌਤ ਦਾ ਸਰਟੀਫਿਕੇਟ ਬਣਵਾਉਣ ਗਏ ਪੁੱਤ ਨੂੰ ਮਿਲਿਆ ਖ਼ੁਦ ਦਾ ਹੀ Death Certificate , ਪਰਿਵਾਰ ਹੈਰਾਨ

Fatehgarh Sahib News : ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਅੰਬੇ ਮਾਜਰਾ ਤੋਂ ਸਰਕਾਰੀ ਰਿਕਾਰਡ ‘ਚ …