Home / Punjabi News / Punjab ਸਰਕਾਰ ਵੱਲੋਂ 4 ਹਜ਼ਾਰ ਤੋਂ ਵੱਧ ਡਾਕਟਰਾਂ ਨੂੰ ਵੱਡੀ ਰਾਹਤ , ਕ੍ਰੈਡਿਟ ਆਵਰਜ਼ ਦੀ ਫੀਸ ਮੁਆਫ਼   

Punjab ਸਰਕਾਰ ਵੱਲੋਂ 4 ਹਜ਼ਾਰ ਤੋਂ ਵੱਧ ਡਾਕਟਰਾਂ ਨੂੰ ਵੱਡੀ ਰਾਹਤ , ਕ੍ਰੈਡਿਟ ਆਵਰਜ਼ ਦੀ ਫੀਸ ਮੁਆਫ਼   

Punjab News : ਪੰਜਾਬ ਦੇ 4 ਹਜ਼ਾਰ ਤੋਂ ਵੱਧ ਸਰਕਾਰੀ ਡਾਕਟਰਾਂ (PCMS ਕੈਡਰ) ਨੂੰ ਸਰਕਾਰ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਪੰਜਾਬ ਮੈਡੀਕਲ ਕੌਂਸਲ (PMC) ਨੇ ਰਾਜ ਵਿੱਚ ਹੋਣ ਵਾਲੀਆਂ ਸਾਰੀਆਂ ਸਰਕਾਰੀ ਟ੍ਰੇਨਿੰਗਾਂ ਅਤੇ ਵਰਕਸ਼ਾਪਾਂ ਲਈ ‘ਕ੍ਰੈਡਿਟ ਆਵਰਜ਼’ ਫੀਸ ਪੂਰੀ ਤਰ੍ਹਾਂ ਮੁਆਫ਼ ਕਰ ਦਿੱਤੀ ਹੈ।

ਹੁਣ ਡਾਕਟਰਾਂ ਨੂੰ ਆਪਣਾ ਰਜਿਸਟ੍ਰੇਸ਼ਨ ਰੀਨਿਊ ਕਰਵਾਉਣ ਲਈ ਮਹਿੰਗੇ ਪ੍ਰਾਈਵੇਟ ਸੈਮੀਨਾਰਾਂ ਜਾਂ ਕੋਰਸਾਂ ‘ਤੇ ਪੈਸੇ ਖਰਚ ਕਰਨ ਦੀ ਲੋੜ ਨਹੀਂ ਪਵੇਗੀ। PCMSA ਮੁਤਾਬਕ ਇਸ ਪ੍ਰਕਿਰਿਆ ਨੂੰ ਲਾਗੂ ਕਰਨ ਲਈ ਜਲਦ ਹੀ ਵਿਸਤ੍ਰਿਤ SOP ਜਾਰੀ ਕੀਤੀ ਜਾਵੇਗੀ।

ਹੁਣ ਜਾਣੋ ਇਸ ਫੈਸਲੇ ਨਾਲ ਕੀ ਬਦਲੇਗਾ

ਮੁਫ਼ਤ ਮਿਲਣਗੇ ਕ੍ਰੈਡਿਟ ਆਵਰਜ਼

ਸਿਹਤ ਵਿਭਾਗ ਵੱਲੋਂ ਕਰਵਾਈਆਂ ਜਾਣ ਵਾਲੀਆਂ ਸਾਰੀਆਂ ਸਟੇਟ ਟ੍ਰੇਨਿੰਗਾਂ ਅਤੇ ਵਰਕਸ਼ਾਪਾਂ ਹੁਣ PMC ਕ੍ਰੈਡਿਟ ਆਵਰਜ਼ ਲਈ ਯੋਗ ਹੋਣਗੀਆਂ ਅਤੇ ਇਸ ਲਈ ਕੋਈ ਫੀਸ ਨਹੀਂ ਦੇਣੀ ਪਵੇਗੀ।

ਰਜਿਸਟ੍ਰੇਸ਼ਨ ਰੀਨਿਊ ਕਰਵਾਉਣਾ ਹੋਵੇਗਾ ਆਸਾਨ

PMC ਰਜਿਸਟ੍ਰੇਸ਼ਨ ਨਵੀਨੀਕਰਨ ਲਈ 5 ਸਾਲਾਂ ਵਿੱਚ 50 ਕ੍ਰੈਡਿਟ ਆਵਰਜ਼ ਲਾਜ਼ਮੀ ਹੁੰਦੇ ਹਨ। ਹੁਣ ਡਾਕਟਰ ਇਹ ਸ਼ਰਤ ਸਰਕਾਰੀ ਟ੍ਰੇਨਿੰਗਾਂ ਰਾਹੀਂ ਹੀ ਪੂਰੀ ਕਰ ਸਕਣਗੇ।

ਟ੍ਰੇਨਿੰਗਾਂ ਨੂੰ ਮਿਲੇਗੀ ਮਾਨਤਾ

ਸਿਹਤ ਵਿਭਾਗ ਵੱਲੋਂ ਕਰਵਾਏ ਜਾਣ ਵਾਲੇ ਟ੍ਰੇਨਿੰਗ, ਵਰਕਸ਼ਾਪ ਅਤੇ ਕੈਪੇਸਿਟੀ ਬਿਲਡਿੰਗ ਪ੍ਰੋਗਰਾਮਾਂ ਨੂੰ ਅਧਿਕਾਰਕ ਮਾਨਤਾ ਅਤੇ ਮਹੱਤਵ ਮਿਲੇਗਾ।

ਡਾਕਟਰਾਂ ਨੇ ਜਤਾਈ ਖੁਸ਼ੀ

ਇਸ ਫੈਸਲੇ ਦਾ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (PCMSA) ਨੇ ਸਵਾਗਤ ਕੀਤਾ ਹੈ। ਐਸੋਸੀਏਸ਼ਨ ਨੇ ਸਿਹਤ ਮੰਤਰੀ, ਪ੍ਰਮੁੱਖ ਸਕੱਤਰ ਸਿਹਤ (PSHFW), ਡਾਇਰੈਕਟਰ ਹੈਲਥ ਸਰਵਿਸਿਜ਼ (DHS) ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ। PCMSA ਨੇ ਪੰਜਾਬ ਮੈਡੀਕਲ ਕੌਂਸਲ ਦਾ ਵੀ ਆਭਾਰ ਪ੍ਰਗਟਾਇਆ ਹੈ ਅਤੇ ਕਿਹਾ ਹੈ ਕਿ ਇਹ ਡਾਕਟਰਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਸੀ, ਜੋ ਹੁਣ ਪੂਰੀ ਹੋਈ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।


Source link

Check Also

ਪੰਜਾਬ ‘ਚ ਪ੍ਰਸ਼ਾਸਨਿਕ ਫੇਰਬਦਲ, ਇਸ ਵੱਡੇ ਅਫ਼ਸਰ ਦਾ ਅਚਾਨਕ ਹੋਇਆ ਤਬਾਦਲਾ; ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ…

Punjab News: ਪੰਜਾਬ ਸਰਕਾਰ ਵੱਲੋਂ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੱਸ ਦੇਈਏ ਕਿ ਹੁਣ …