Home / Punjabi News /  Ludhiana News : ਕਾਰਪੇਂਟਰ ਦੀ ਬੇਟੀ ਨੇ ਕੀਤਾ ਕਮਾਲ, 98.46% ਅੰਕ ਹਾਸਲ ਕਰ ਜ਼ਿਲ੍ਹੇ ਦੇ ਟੋਪਰਾਂ ‘ਚ ਸ਼ਾਮਲ

 Ludhiana News : ਕਾਰਪੇਂਟਰ ਦੀ ਬੇਟੀ ਨੇ ਕੀਤਾ ਕਮਾਲ, 98.46% ਅੰਕ ਹਾਸਲ ਕਰ ਜ਼ਿਲ੍ਹੇ ਦੇ ਟੋਪਰਾਂ ‘ਚ ਸ਼ਾਮਲ

Punjab Board 10th Result 2026 : ਲੁਧਿਆਣਾ ‘ਚ ਇੱਕ ਕਾਰਪੇਂਟਰ ਦੀ ਬੇਟੀ ਨੇ ਆਪਣੀ ਮਿਹਨਤ ਨਾਲ ਵੱਡੀ ਕਾਮਯਾਬੀ ਹਾਸਲ ਕੀਤੀ ਹੈ।  ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਤਰਨਪ੍ਰੀਤ ਕੌਰ ਨੇ 98.46 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।

ਤੇਜਾ ਸਿੰਘ ਸਵਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਤਰਨਪ੍ਰੀਤ ਨੇ 650 ਵਿੱਚੋਂ 640 ਅੰਕ ਪ੍ਰਾਪਤ ਕੀਤੇ। ਉਸਦੀ ਇਸ ਸਫਲਤਾ ਨੇ ਸਾਬਤ ਕਰ ਦਿੱਤਾ ਕਿ ਸਮਰਪਣ ਅਤੇ ਮਿਹਨਤ ਨਾਲ ਹਰ ਮੁਸ਼ਕਲ ਨੂੰ ਪਾਰ ਕੀਤਾ ਜਾ ਸਕਦਾ ਹੈ।

ਤਰਨਪ੍ਰੀਤ ਇੱਕ ਆਮ ਪਰਿਵਾਰ ਨਾਲ ਸੰਬੰਧਿਤ ਹੈ। ਉਸਦੇ ਪਰਿਵਾਰ ਦੀ ਮਹੀਨਾਵਾਰ ਆਮਦਨ ਲਗਭਗ 10 ਹਜ਼ਾਰ ਰੁਪਏ ਹੈ। ਉਸਨੇ ਇਹ ਉਪਲਬਧੀ ਸੈਲਫ ਸਟਡੀ ਦੇ ਜ਼ਰੀਏ ਹਾਸਲ ਕੀਤੀ। ਤਰਨਪ੍ਰੀਤ ਨੇ ਜ਼ਿਲ੍ਹੇ ਵਿੱਚ ਤੀਜਾ ਅਤੇ ਬੋਰਡ ਦੀ ਮੈਰਿਟ ਸੂਚੀ ਵਿੱਚ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ।

ਹੁਣ ਤਰਨਪ੍ਰੀਤ ਨੇ ਅੱਗੇ ਦੀ ਪੜ੍ਹਾਈ ਲਈ ਕਾਮਰਸ ਸਟਰੀਮ ਚੁਣੀ ਹੈ ਅਤੇ ਉਹ ਭਵਿੱਖ ਵਿੱਚ ਸੀਏ ਬਣਨਾ ਚਾਹੁੰਦੀ ਹੈ। ਉਸਨੇ ਦੱਸਿਆ ਕਿ ਉਹ ਹਮੇਸ਼ਾ ਕਾਂਸੈਪਟ ਨੂੰ ਸਮਝ ਕੇ ਪੜ੍ਹਦੀ ਹੈ ਅਤੇ ਨਿਯਮਿਤ ਮਿਹਨਤ ਕਰਦੀ ਰਹੀ ਹੈ।

ਮਾਂ ਨਾਲ ਘਰੇਲੂ ਕੰਮਾਂ ਵਿੱਚ ਵੀ ਕਰਦੀ ਸੀ ਮਦਦ

ਸੀਮਿਤ ਸਾਧਨਾਂ ਦੇ ਬਾਵਜੂਦ ਤਰਨਪ੍ਰੀਤ ਨੇ ਪੜ੍ਹਾਈ ਅਤੇ ਘਰੇਲੂ ਜ਼ਿੰਮੇਵਾਰੀਆਂ ਵਿਚਕਾਰ ਸੰਤੁਲਨ ਬਣਾਈ ਰੱਖਿਆ। ਉਹ ਆਪਣੀ ਮਾਂ ਦੀ ਰੋਜ਼ਾਨਾ ਦੇ ਕੰਮਾਂ ਵਿੱਚ ਵੀ ਮਦਦ ਕਰਦੀ ਸੀ। ਉਸਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਨੂੰ ਵੀ ਦਿੱਤਾ, ਜਿਨ੍ਹਾਂ ਨੇ ਉਸਨੂੰ ਲਗਾਤਾਰ ਮਾਰਗਦਰਸ਼ਨ ਅਤੇ ਸਹਿਯੋਗ ਦਿੱਤਾ।

ਉਸਦੇ ਪਿਤਾ ਨੇ ਬੇਟੀ ਦੀ ਇਸ ਉਪਲਬਧੀ ‘ਤੇ ਮਾਣ ਜਤਾਉਂਦਿਆਂ ਕਿਹਾ ਕਿ ਇਹ ਉਸਦੀ ਕੜੀ ਮਿਹਨਤ ਅਤੇ ਦ੍ਰਿੜ ਨਿਸ਼ਚੇ ਦਾ ਨਤੀਜਾ ਹੈ। ਤਰਨਪ੍ਰੀਤ ਦਾ ਇੱਕ ਛੋਟਾ ਭਰਾ ਵੀ ਹੈ ,ਜੋ ਅੱਠਵੀਂ ਜਮਾਤ ਵਿੱਚ ਪੜ੍ਹਦਾ ਹੈ।

ਹੈਂਡ ਕ੍ਰਾਫਟ ਅਤੇ ਕਿਤਾਬਾਂ ਪੜ੍ਹਨ ਦਾ ਸ਼ੌਕ

ਤਰਨਪ੍ਰੀਤ ਨੇ ਦੱਸਿਆ ਕਿ ਪੜ੍ਹਾਈ ਤੋਂ ਇਲਾਵਾ ਉਸਨੂੰ ਹੈਂਡ ਕ੍ਰਾਫਟ ਅਤੇ ਕਿਤਾਬਾਂ ਪੜ੍ਹਨ ਦਾ ਵੀ ਸ਼ੌਕ ਹੈ। ਉਸਦੇ ਮੁਤਾਬਕ ਇਹ ਗਤੀਵਿਧੀਆਂ ਉਸਨੂੰ ਇਕਾਗਰ ਰਹਿਣ ਅਤੇ ਤਣਾਅ ਤੋਂ ਦੂਰ ਰਹਿਣ ਵਿੱਚ ਮਦਦ ਕਰਦੀਆਂ ਹਨ।

ਉਸਦੀ ਇਸ ਉਪਲਬਧੀ ਨਾਲ ਨਾ ਸਿਰਫ਼ ਪਰਿਵਾਰ ਸਗੋਂ ਸਕੂਲ ਵਿੱਚ ਵੀ ਖੁਸ਼ੀ ਦੀ ਲਹਿਰ ਹੈ। ਅਧਿਆਪਕਾਂ ਨੇ ਉਸਨੂੰ ਇੱਕ ਇਮਾਨਦਾਰ ਅਤੇ ਅਨੁਸ਼ਾਸਿਤ ਵਿਦਿਆਰਥਣ ਦੱਸਿਆ ਹੈ। ਤਰਨਪ੍ਰੀਤ ਦੀ ਇਹ ਕਾਮਯਾਬੀ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਬਣੀ ਹੈ।

ਹੋਰ ਪੜ੍ਹੋ


Source link

Check Also

ਅੱਜ ਵਿਸ਼ਾਲ ਸ਼ਿਵ ਭਗਤੀ ਸਮਾਗਮ ‘ਚ ਆਉਣਗੇ CM ਮਾਨ ਅਤੇ ਕੇਜਰੀਵਾਲ, ਹੰਸਰਾਜ ਰਘੂਵੰਸ਼ੀ ਕਰਨਗੇ ਸ਼ਿਵ ਮਹਿਮਾ ਦਾ ਗੁਣਗਾਨ; ਟ੍ਰੈਫਿਕ ਐਡਵਾਇਜ਼ਰੀ ਹੋਈ ਜਾਰੀ

Punjab News: ਪੰਜਾਬ ਸਰਕਾਰ ਅੱਜ ਰਣਜੀਤ ਐਵੇਨਿਊ ਦੇ ਪਾਈਟੈਕਸ ਗਰਾਊਂਡ ਵਿਖੇ “ਇੱਕ ਸ਼ਾਮ ਭਗਵਾਨ ਸ਼ਿਵ …