Latest News: ਯੂਰਪੀ ਪੰਜਾਬੀ ਸਾਹਿਤਕ ਸਮਾਗਮ ਜਰਮਨੀ ਦੌਰਾਨ ਕਿਸਾਨ ਸੰਘਰਸ਼ ਬਾਰੇ ਸੰਪਾਦਿਤ ਕਾਵਿ ਸੰਗ੍ਹਹਿ “ਧਰਤਿ ਵੰਗਾਰੇ ਤਖਤ ਨੂੰ” ਪੰਜ ਕਿਤਾਬਾਂ ਲੋਕ ਅਰਪਣ
ਲੁਧਿਆਣਾ 5 ਅਕਤੂਬਰ (ਵਿਸ਼ਵ ਵਾਰਤਾ):- ਪਿਛਲੇ ਦਿਨੀਂ ਯੂਰਪੀ ਪੰਜਾਬੀ ਸਾਹਿਤ ਅਕਾਦਮੀ (ਇਪਲਾ) ਵੱਲੋਂ ਪੰਜਾਬੀ ਤਨਜ਼ੀਮ ਪੰਚਨਦ ਜਰਮਨੀ ਦੇ ਸਹਿਯੋਗ ਨਾਲ ਜਰਮਨੀ ਦੇ ਮੁੱਖ ਸ਼ਹਿਰ ਫਰੈਂਕਫੋਰਟ ਵਿੱਖੇ ਯੂਰਪੀ ਪੰਜਾਬੀ ਲੇਖਕਾਂ ਦੀ ਸਾਂਝੀ ਸਾਹਿਤਿਕ ਇਕੱਤਰਤਾ ਹੋਈ।
ਜਿਸ ਵਿੱਚ ਯੂਰਪ ਦੇ ਵੱਖ ਵੱਖ ਮੁਲਕਾਂ ਗਰੀਸ, ਜਰਮਨੀ , ਬੈਲਜ਼ੀਅਮ, ਇਟਲੀ, ਬਰਤਾਨੀਆਂ, ਡੈਨਮਾਰਕ ਆਦਿ ਤੋਂ ਸਾਹਿਤਕਾਰ ਤੇ ਵਿਦਵਾਨਾਂ ਨੇ ਭਾਗ ਲਿਆ। ਯੂਰਪੀ ਪੰਜਾਬੀ ਕਹਾਣੀ ਅਤੇ ਮੁਸ਼ਾਇਰੇ ਸਮੇਤ ਇਸ ਸਮਾਗਮ ਵਿੱਚ ਯੂਰਪੀ ਪੰਜਾਬੀ ਸਾਹਿਤ ਵਾਰੇ ਗਹਿਰੀ ਵਿਚਾਰ ਚਰਚਾ ਹੋਈ।
ਇਸ ਸਮੇਂ ਪੁਸਤਕ ਲੋਕ ਅਰਪਣ ਸਮਾਰੋਹ ਦੌਰਾਨ ਪ੍ਰੋ ਗੁਰਭਜਨ ਸਿੰਘ ਗਿੱਲ ਵੱਲੋਂ ਸੰਪਾਦਿਤ ਕਿਸਾਨ ਮੋਰਚੇ ਨਾਲ ਸਬੰਧਿਤ ਕਾਵਿ ਪੁਸਤਕ ਪੁਸਤਕ “ਧਰਤਿ ਵੰਗਾਰੇ ਤਖਤ ਨੂੰ” ਸਮੇਤ ਹੋਰ ਪੰਜ ਕਿਤਾਬਾਂ “ਸੁਖਜੀਤ ਦੀਆਂ ਚੋਣਵੀਆਂ ਕਹਾਣੀਆਂ” , ਸੰਦੀਪ ਸਮਰਾਲਾ ਦਾ ਕਹਾਣੀ ਸੰਗ੍ਰਹਿ ” ਸੁਪਨੇ ਦਾ ਗਵਾਹ ਨਹੀਂ ਹੁੰਦਾ” , ਜੀਤ ਸੁਰਜੀਤ ਬੈਲਜੀਅਮ ਦਾ ਕਾਵਿ ਸੰਗ੍ਰਹਿ ” ਚੇਤਿਆਂ ਦੀ ਝੀਥ ” , ਜਫ਼ਰ ਅਵਾਨ ਡੈਨਮਾਰਕ ਦਾ ਕਾਵਿ ਸੰਗ੍ਰਹਿ “ਧੀ ਜੋ ਹੋਈ ” ਅਤੇ ਅਮਜਦ ਆਰਫ਼ੀ ਜਰਮਨੀ ਦਾ ਕਾਵਿ ਸੰਗ੍ਰਹਿ “ਰਮਜ਼ਾਂ ਚੁੱਪ ਦੀਆਂ ” ਯੂਰਪੀ ਪੰਜਾਬੀ ਪਾਠਕਾਂ ਲਈ ਲੋਕ ਅਰਪਣ ਕੀਤੀਆਂ ਗਈਆਂ । ਇਟਲੀ ਵਾਸੀ ਦਲਜਿੰਦਰ ਸਿੰਘ ਰਹਿਲ ਨੇ ਇਹਨਾਂ ਪੁਸਤਕਾਂ ਸੰਬੰਧੀ ਸੰਖੇਪ ਜਾਣਕਾਰੀ ਸਾਂਝੀ ਕੀਤੀ। ਕਾਵਿ ਸੰਗ੍ਰਹਿ “ਧਰਤ ਵੰਗਾਰੇ ਤਖ਼ਤ ਨੂੰ” ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਪੁਸਤਕ ਕਿਸਾਨ ਅੰਦੋਲਨ ਦੇ ਕਾਵਿ – ਇਤਿਹਾਸ ਨੂੰ ਸਾਂਭਣ ਦਾ ਇੱਕ ਵੱਡਾ ਸੁਚੇਤ ਉਪਰਾਲਾ ਹੈ। ਇਸ ਪੁਸਤਕ ਵਿੱਚ ਵੱਖ ਵੱਖ ਲੇਖਕਾਂ ਦੀਆਂ ਦੋ ਸੌ ਤੋਂ ਉੱਤੇ ਚੋਣਵੀਆਂ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਬਰਮਿੰਘਮ ਵਾਸੀ ਬਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਕਾਵਿ ਰੂਪੀ ਪੁਸਤਕ “ਧਰਤਿ ਵੰਗਾਰੇ ਤਖ਼ਤ ਨੂੰ” ਇੱਕ ਅਜਿਹਾ ਸਾਹਿਤਕ ਸਰੋਤ ਬਣ ਹੈ ਜਿਸ ਵਿੱਚ ਸਮੁੱਚੇ ਕਿਸਾਨ ਅੰਦੋਲਨ ਨਾਲ ਸੰਬਧਤ ਕਾਵਿ ਸਮੱਗਰੀ ਕਿਸਾਨ ਅੰਦੋਲਨ ਦੀ ਹਮੇਸ਼ਾਂ ਗਵਾਹੀ ਭਰਦੀ ਰਹੇਗੀ।
ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਸੀਨੀਅਰ ਪ੍ਰੋਫੈਸਰ , ਵਿਦਵਾਨ ਆਲੋਚਕ ਤੇ ਕਹਾਣੀਕਾਰ ਡਾ. ਬਲਦੇਵ ਸਿੰਘ ਧਾਲੀਵਾਲ ਜੀ ਨੇ ਕੀਤੀ। ਸਮਾਗਮ ਵਿੱਚ ਪੰਜਾਬੀ ਕਵਿੱਤਰੀ ਰੂਪ ਦੇਵਿੰਦਰ , ਡਾ. ਜਸਪਾਲ ਸਿੰਘ ਸਮੇਤ ਯੂਰਪ ਦੇ ਸਿਰਕੱਢ ਪੰਜਾਬੀ ਲੇਖਕ ਹਾਜ਼ਰ ਸਨ।
The post Latest News: ਯੂਰਪੀ ਪੰਜਾਬੀ ਸਾਹਿਤਕ ਸਮਾਗਮ ਜਰਮਨੀ ਦੌਰਾਨ ਕਿਸਾਨ ਸੰਘਰਸ਼ ਬਾਰੇ ਸੰਪਾਦਿਤ ਕਾਵਿ ਸੰਗ੍ਹਹਿ “ਧਰਤਿ ਵੰਗਾਰੇ ਤਖਤ ਨੂੰ” ਪੰਜ ਕਿਤਾਬਾਂ ਲੋਕ ਅਰਪਣ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.
Source link
Asian Tribune Your Multilingual Newspaper covering World and local news News