Chamanpreet Singh Murder : ਚੰਡੀਗੜ੍ਹ ਦੇ ਸੈਕਟਰ 9 ਵਿੱਚ ਪ੍ਰਾਪਰਟੀ ਡੀਲਰ ਚਮਨਪ੍ਰੀਤ ਸਿੰਘ ਨਾਗਰਾ ਉਰਫ਼ ਚਿੰਨੀ ਕੁੱਬਾਹੇੜੀ ਦੇ ਕਤਲ ਕਾਂਡ ਵਿੱਚ ਜਲਦੀ ਹੀ ਵੱਡੇ ਚੇਹਰੇ ਬੇਨਕਾਬ ਹੋਣਗੇ। ਚੰਡੀਗੜ੍ਹ ਪੁਲਿਸ ਨੇ ਦੋਵੇਂ ਕਾਤਲਾਂ ਦੀ ਕਥਿਤ ਤੌਰ ‘ਤੇ ਸਹਾਇਤਾ ਕਰਨ ਵਾਲੇ ਪੰਜ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਵਿੱਚੋਂ ਗ੍ਰਿਫ਼ਤਾਰ ਜਾਨੂ ਮਲਿਕ ਮੋਹਾਲੀ ਦੇ ਇੱਕ ਪ੍ਰਮੁੱਖ ਪ੍ਰਾਪਰਟੀ ਡੀਲਰ ਦਾ ਕਰੀਬੀ ਹੈ ,ਜਿਸ ਨੂੰ ਜਲਦੀ ਹੀ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ।
ਕਿੰਨਾ ਲੋਕਾਂ ਨੂੰ ਨਹੀਂ ਪੀਣਾ ਚਾਹੀਦਾ RO ਦਾ ਪਾਣੀ
ਆਪਸੀ ਰੰਜਿਸ਼ ਦਾ ਮਾਮਲਾ ਆਇਆ ਸਾਹਮਣੇ
ਹਾਲਾਂਕਿ ਜਿਸ ਦੀ ਹੱਤਿਆ ਕੀਤੀ ਗਈ ਹੈ ,ਉਹ ਵੀ ਇੱਕ ਪ੍ਰਾਪਰਟੀ ਡੀਲਰ ਸੀ ਪਰ ਜਾਂਚ ਤੋਂ ਬਾਅਦ ਆਪਸੀ ਰੰਜਿਸ਼ ਵੀ ਸਾਹਮਣੇ ਆ ਸਕਦੀ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਆਰੋਪੀ ਨੇ ਪਹਿਲਾਂ ਇਹ ਦੇਖਿਆ ਕਿ ਚਮਨਪ੍ਰੀਤ ਘਰੋਂ ਕਦੋਂ ਨਿਕਲਿਆ, ਕਿੱਥੇ ਗਿਆ, ਕਦੋਂ ਕਾਰ ਵਿੱਚ ਰਹਿੰਦਾ ਹੈ ,ਕਦੋਂ ਪੈਦਲ ਚੱਲਦਾ ਹੈ ਅਤੇ ਕਿੰਨਾ ਲੋਕਾਂ ਨੂੰ ਮਿਲਦਾ ਹੈ। ਉਸ ਬਾਰੇ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਹੱਤਿਆ ਦੀ ਯੋਜਨਾ ਬਣਾਈ ਗਈ।
ਜਲਦੀ ਹੀ ਵੱਡੇ ਚੇਹਰੇ ਬੇਨਕਾਬ ਹੋਣਗੇ
ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ‘ਚ ਮੋਹਾਲੀ ਦੇ ਜੁਝਾਰ ਨਗਰ ਨਿਵਾਸੀ ਜਾਨੂ ਮਲਿਕ, ਮਲੋਆ ਪਿੰਡ ਦੇ ਰਹਿਣ ਵਾਲੇ ਕਮਲਜੀਤ ਸਿੰਘ ਅਤੇ ਰਾਹੁਲ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਤੋਂ ਇੱਕ ਪਿਸਤੌਲ ਬਰਾਮਦ ਕੀਤੀ ਹੈ। ਜਾਨੂ ਮਲਿਕ ਤੋਂ ਦੋ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ, ਪਰ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਆਪਣੇ ਮੋਬਾਈਲ ਫ਼ੋਨ ਤੋਂ ਡਾਟਾ ਡਿਲੀਟ ਕਰ ਦਿੱਤਾ ਸੀ। ਪੁਲਿਸ ਨੇ ਬਾਅਦ ਵਿੱਚ ਡਾਟਾ ਪ੍ਰਾਪਤ ਕਰਨ ਲਈ ਸਾਈਬਰ ਫੋਰੈਂਸਿਕ ਲੈਬ ਨੂੰ ਭੇਜ ਦਿੱਤਾ ਹੈ।
ਮੋਬਾਈਲ ਫ਼ੋਨ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਆਰੋਪੀ ਜਾਨੂ ਮਲਿਕ ਕਿੰਨਾ ਲੋਕਾਂ ਅਤੇ ਕਿਹੜੇ -ਕਿਹੜੇ ਪ੍ਰਾਪਰਟੀ ਡੀਲਰ ਦੇ ਸੰਪਰਕ ‘ਚ ਸੀ। ਉਨ੍ਹਾਂ ਨਾਲ ਕੀ ਗੱਲਬਾਤ ਹੁੰਦੀ ਸੀ ਅਤੇ ਉਸ ਨੇ ਵਟਸਐਪ ‘ਤੇ ਕਿਸ ਨੂੰ ਸੁਨੇਹਾ ਭੇਜਿਆ ਸੀ। ਇੱਕ ਵਾਰ ਜਦੋਂ ਪੁਲਿਸ ਇਹ ਪੂਰਾ ਰਿਕਾਰਡ ਪ੍ਰਾਪਤ ਕਰ ਲੈਂਦੀ ਹੈ ਤਾਂ ਕਈ ਹੋਰ ਨਾਮੀ ਚੇਹਰਿਆਂ ਦਾ ਖ਼ੁਲਾਸਾ ਹੋ ਜਾਵੇਗਾ। ਇਸ ਵਿੱਚ ਵਿਦੇਸ਼ ਸਥਿਤ ਵਿਅਕਤੀ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਲੋਕਲ ਚੇਹਰੇ ਵੀ ਬੇਨਕਾਬ ਹੋਣਗੇ।
ਹੋਰ ਪੜ੍ਹੋ
Source link
Asian Tribune Your Multilingual Newspaper covering World and local news News