Home / Punjabi News / ਟੋਕੇ ਵਾਲੀ ਮਸ਼ੀਨ ’ਚ ਆਉਣ ਕਾਰਨ ਕਿਸਾਨ ਦਾ ਹੱਥ ਕੱਟਿਆ

ਟੋਕੇ ਵਾਲੀ ਮਸ਼ੀਨ ’ਚ ਆਉਣ ਕਾਰਨ ਕਿਸਾਨ ਦਾ ਹੱਥ ਕੱਟਿਆ

ਜਸਵੰਤ ਸਿੰਘ ਥਿੰਦ
ਮਮਦੋਟ, 24 ਜੁਲਾਈ

ਬਲਾਕ ਮਮਦੋਟ ਦੇ ਸਰਹੱਦੀ ਪਿੰਡ ਜਾਮਾ ਰੱਖਈਆ ਹਿਠਾੜ ਦੇ ਕਿਸਾਨ ਦਾ ਟੋਕੇ ਵਾਲੀ ਮਸ਼ੀਨ ‘ਚ ਆਉਣ ਕਾਰਨ ਹੱਥ ਗੁੱਟ ਤੱਕ ਕੱਟਿਆ ਗਿਆ। ਉਸ ਦੇ ਪਰਿਵਾਰਕ ਮੈਂਬਰ ਪਾਲਾ ਸਿੰਘ ਨੇ ਦੱਸਿਆ ਕਿ ਕਮਲਜੀਤ ਸਿੰਘ (33) ਆਪਣੇ ਪਸ਼ੂਆਂ ਲਈ ਟੋਕੇ ਵਾਲੀ ਮਸ਼ੀਨ ਵਿਚ ਚਾਰਾ ਕੁਤਰ ਰਿਹਾ ਸੀ ਤਾਂ ਅਚਾਨਕ ਉਸ ਦੀਆਂ ਦੋਵੇਂ ਬਾਂਹਾਂ ਟੋਕੇ ਵਾਲੀ ਮਸ਼ੀਨ ਵਿੱਚ ਆ ਗਈਆਂ ਜਿਸ ਕਾਰਨ ਸੱਜੇ ਹੱਥ ਦਾ ਗੁੱਟ ਤੱਕ ਕੱਟਿਆ ਗਿਆ ਹੈ ਜਦਕਿ ਖੱਬੀ ਬਾਹ ਵੀ ਪੂਰੀ ਤਰ੍ਹਾਂ ਫੱਟੜ ਹੋ ਗਈ। ਕਮਲਪ੍ਰੀਤ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਲਾਕੇ ਦੇ ਕਿਸਾਨ ਆਗੂਆਂ ਤੇ ਪਰਿਵਾਰਕ ਮੈਬਰਾਂ ਨੇ ਪੰਜਾਬ ਸਰਕਾਰ ਤੋਂ ਪੀੜਤ ਕਿਸਾਨ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

The post ਟੋਕੇ ਵਾਲੀ ਮਸ਼ੀਨ ’ਚ ਆਉਣ ਕਾਰਨ ਕਿਸਾਨ ਦਾ ਹੱਥ ਕੱਟਿਆ appeared first on Punjabi Tribune.


Source link

Check Also

Raja Warring ਦੀ SC ਕਮਿਸ਼ਨ ਨੂੰ ਚੁਣੌਤੀ ,ਕਿਹਾ – ਮੈਂ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਵਾਂਗਾ ,ਜੋ ਕਰਨਾ ਹੈ ਕਰ ਲਓ  | Raja Warring challenges SC commission, says

Punjab News : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ …