Home / Punjabi News / Hockey Asia Cup : ਚੀਨ ਨੂੰ ਹਰਾ ਕੇ ਹਾਕੀ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਭਾਰਤ  ; ਦੱਖਣੀ ਕੋਰੀਆ ਨਾਲ ਹੋਵੇਗਾ ਖਿਤਾਬੀ ਮੁਕਾਬਲਾ

Hockey Asia Cup : ਚੀਨ ਨੂੰ ਹਰਾ ਕੇ ਹਾਕੀ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਭਾਰਤ  ; ਦੱਖਣੀ ਕੋਰੀਆ ਨਾਲ ਹੋਵੇਗਾ ਖਿਤਾਬੀ ਮੁਕਾਬਲਾ

Hockey Asia Cup : ਚੀਨ ਨੂੰ ਹਰਾ ਕੇ ਹਾਕੀ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਭਾਰਤ  ; ਦੱਖਣੀ ਕੋਰੀਆ ਨਾਲ ਹੋਵੇਗਾ ਖਿਤਾਬੀ ਮੁਕਾਬਲਾ

ਚੰਡੀਗੜ੍ਹ, 6ਸਤੰਬਰ(ਵਿਸ਼ਵ ਵਾਰਤਾ) Hockey Asia Cup : ਭਾਰਤ 9ਵੀਂ ਵਾਰ ਹਾਕੀ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਭਾਰਤੀ ਹਾਕੀ ਟੀਮ ਨੇ ਅੱਜ ਸ਼ਨੀਵਾਰ ਨੂੰ ਖੇਡੇ ਗਏ ਸੁਪਰ-4 ਪੜਾਅ ਦੇ ਆਖਰੀ ਮੈਚ ਵਿੱਚ ਚੀਨ ਨੂੰ 7-0 ਨਾਲ ਹਰਾਇਆ। ਹੁਣ ਟੀਮ ਐਤਵਾਰ ਨੂੰ ਖਿਤਾਬੀ ਮੈਚ ਵਿੱਚ 5 ਵਾਰ ਦੇ ਚੈਂਪੀਅਨ ਦੱਖਣੀ ਕੋਰੀਆ ਨਾਲ ਭਿੜੇਗੀ।

Hockey Asia Cup

ਭਾਰਤ ਵੱਲੋਂ ਅਭਿਸ਼ੇਕ ਨੇ 2 ਗੋਲ ਕੀਤੇ। ਦਿਲਪ੍ਰੀਤ ਸਿੰਘ, ਮਨਦੀਪ ਸਿੰਘ, ਸ਼ਿਲਾਨੰਦ ਲਾਕੜਾ, ਸੁਖਜੀਤ ਸਿੰਘ ਅਤੇ ਰਾਜਕੁਮਾਰ ਪਾਲ ਨੇ ਵੀ 1-1 ਗੋਲ ਕੀਤੇ। ਟੀਮ ਨੇ ਅੱਧੇ ਸਮੇਂ ਤੱਕ 3-0 ਦੀ ਬੜ੍ਹਤ ਬਣਾ ਲਈ ਸੀ। ਫਿਰ ਆਖਰੀ ਅੱਧ ਵਿੱਚ 4 ਹੋਰ ਗੋਲ ਕੀਤੇ ਅਤੇ 7-0 ਦੀ ਜਿੱਤ ਦਰਜ ਕੀਤੀ।

ਦੱਸ ਦਈਏ ਕਿ ਸ਼ਨੀਵਾਰ ਨੂੰ ਸੁਪਰ-4 ਪੜਾਅ ਵਿੱਚ, ਦੱਖਣੀ ਕੋਰੀਆ ਨੇ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਮਲੇਸ਼ੀਆ ਅਤੇ ਚੀਨ ਦੀਆਂ ਟੀਮਾਂ ਸੁਪਰ-4 ਪੜਾਅ ਵਿੱਚ 2-2 ਮੈਚ ਹਾਰਨ ਤੋਂ ਬਾਅਦ ਬਾਹਰ ਹੋ ਗਈਆਂ। ਭਾਰਤ ਟੂਰਨਾਮੈਂਟ ਵਿੱਚ ਅਜੇਤੂ ਹੈ, ਜਦੋਂ ਕਿ ਦੱਖਣੀ ਕੋਰੀਆ ਪੂਲ ਅਤੇ ਸੁਪਰ-4 ਪੜਾਅ ਵਿੱਚ 2 ਮੈਚ ਹਾਰ ਚੁੱਕਾ ਹੈ। ਜ਼ਿਕਰਯੋਗ ਹੈ ਕਿ ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ ਸੁਪਰ-4 ਪੜਾਅ ਦਾ ਮੈਚ 2-2 ਨਾਲ ਡਰਾਅ ਰਿਹਾ। 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post Hockey Asia Cup : ਚੀਨ ਨੂੰ ਹਰਾ ਕੇ ਹਾਕੀ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਭਾਰਤ  ; ਦੱਖਣੀ ਕੋਰੀਆ ਨਾਲ ਹੋਵੇਗਾ ਖਿਤਾਬੀ ਮੁਕਾਬਲਾ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.


Source link

Check Also

Top 10 Punjabi News Headlines and Trends from 22 June 2026

NEET ਦੀ ਮੁੜ ਪ੍ਰੀਖਿਆ ਵਿੱਚ ਧੋਖਾਧੜੀ ‘ਤੇ NTA ਨੇ ਸ਼ਿਕੰਜਾ ਕੱਸਿਆ, ਅਭਿਸ਼ੇਕ ਸਿੰਘ ਨੇ ਕਿਹਾ …