Home / Punjabi News / ਹਾਈ ਕੋਰਟ ਨੇ ਜੈਕੀ ਸ਼ਰੌਫ ਦੇ ਨਾਮ ਤੋਂ ਸਾਮਾਨ ਵੇਚਣ ਲਈ ਕੰਪਨੀਆਂ ਨੂੰ ਵਰਜਿਆ

ਹਾਈ ਕੋਰਟ ਨੇ ਜੈਕੀ ਸ਼ਰੌਫ ਦੇ ਨਾਮ ਤੋਂ ਸਾਮਾਨ ਵੇਚਣ ਲਈ ਕੰਪਨੀਆਂ ਨੂੰ ਵਰਜਿਆ


ਨਵੀਂ ਦਿੱਲੀ, 18 ਮਈਦਿੱਲੀ ਹਾਈ ਕੋਰਟ ਨੇ ਵੱਖ-ਵੱਖ ਕਾਰੋਬਾਰੀ ਇਕਾਈਆਂ ਨੂੰ ਬਿਨਾ ਇਜਾਜ਼ਤ ਤੋਂ ਕਾਰੋਬਾਰੀ ਉਦੇਸ਼ਾਂ ਲਈ ਅਦਾਕਾਰ ਜੈਕੀ ਸ਼ਰੌਫ ਦੇ ਨਾਮ (ਜਿਸ ਵਿੱਚ ਉਸ ਦਾ ਉਪਨਾਮ ‘ਜੈਕੀ’ ਅਤੇ ‘ਜੱਗੂ ਦਾਦਾ’ ਸ਼ਾਮਲ ਹਨ) ਅਤੇ ਆਵਾਜ਼ ਤੇ ਉਨ੍ਹਾਂ ਦੀ ਤਸਵੀਰ ਦਾ ਇਸਤੇਮਾਲ ਕਰਨ ਤੋਂ ਵਰਜ ਦਿੱਤਾ ਹੈ। ਜਸਟਿਸ ਸੰਜੀਵ ਨਰੂਲਾ ਨੇ 15 ਮਈ ਦੇ ਇਕ ਅੰਤ੍ਰਿਮ ਆਦੇਸ਼ ਵਿੱਚ ਕਿਹਾ ਕਿ ਈ-ਕਾਮਰਸ ਵੈੱਬਸਾਈਟਾਂ ’ਤੇ ਵਾਲਪੇਪਰ, ਟੀ-ਸ਼ਰਟ ਅਤੇ ਪੋਸਟਰ ਆਦਿ ਵੇਚਣ ਵਾਲੀ ਅਤੇ ਮਸਨੂਈ ਬੌਧਿਕਤਾ (ਏਆਈ) ਚੈਟਬੋਟ ਪਲੈਟਫਾਰਮ ਚਲਾਉਣ ਵਾਲੀਆਂ ਕਾਰੋਬਾਰੀ ਇਕਾਈਆਂ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਦਾ ਗ਼ਲਤ ਇਸਤੇਮਾਲ ਕਰ ਕੇ ਅਦਾਕਾਰ ਦੀ ਸ਼ਖ਼ਸੀਅਤ ਤੇ ਪ੍ਰਚਾਰ ਦੇ ਅਧਿਕਾਰ ਦੀ ਉਲੰਘਣਾ ਕਰ ਰਹੀਆਂ ਹਨ। ਜੱਜ ਨੇ ਦੋ ਸਮੱਗਰੀ ਨਿਰਮਾਤਾਵਾਂ ਖ਼ਿਲਾਫ਼ ਵੀ ਨਿਰਦੇਸ਼ ਜਾਰੀ ਕੀਤਾ, ਜਿਨ੍ਹਾਂ ਨੇ ਜੈਕੀ ਸ਼ਰੌਫ ਦੀ ਵੀਡੀਓ ਨੂੰ ‘ਬੇਹੱਦ ਮਾੜੇ ਸ਼ਬਦਾਂ ਅਤੇ ਗਾਲ੍ਹਾਂ’ ਦੇ ਨਾਲ ਪ੍ਰਦਰਸ਼ਿਤ ਕੀਤਾ ਸੀ। -ਪੀਟੀਆਈ

 

 

The post ਹਾਈ ਕੋਰਟ ਨੇ ਜੈਕੀ ਸ਼ਰੌਫ ਦੇ ਨਾਮ ਤੋਂ ਸਾਮਾਨ ਵੇਚਣ ਲਈ ਕੰਪਨੀਆਂ ਨੂੰ ਵਰਜਿਆ appeared first on Punjabi Tribune.


Source link

Check Also

ਪੰਜਾਬ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਿੰਮ ਟ੍ਰੇਨਰ ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਇਲਾਕੇ ’ਚ ਫੈਲੀ ਦਹਿਸ਼ਤ…

Patiala News: ਪਟਿਆਲਾ ਦੇ ਐਸਐਸਟੀ ਨਗਰ ਇਲਾਕੇ ਵਿੱਚ ਇੱਕ ਜਿਮ ਟ੍ਰੇਨਰ ਦੀ ਕਾਰ ‘ਤੇ ਕਥਿਤ …