Home / Punjabi News / ਭਾਖੜਾ ਨਹਿਰ ਵਿੱਚ ਨਹਾਉਣ ਗਏ ਦੋ ਨਾਬਾਲਗ ਲੜਕੇ ਰੁੜ੍ਹੇ

ਭਾਖੜਾ ਨਹਿਰ ਵਿੱਚ ਨਹਾਉਣ ਗਏ ਦੋ ਨਾਬਾਲਗ ਲੜਕੇ ਰੁੜ੍ਹੇ

ਹਰਜੀਤ ਸਿੰਘ
ਖਨੌਰੀ, 18 ਮਈ
ਘਰੋਂ ਨਹਾਉਣ ਗਏ ਸ਼ਹਿਰ ਦੇ ਵਾਰਡ ਨੰਬਰ-2 ਨਾਲ ਸਬੰਧਤ ਦੋ ਨਾਬਾਲਗ ਲੜਕੇ ਭਾਖੜਾ ਮੇਨ ਲਾਈਨ ਦੀ ਬਰਵਾਲਾ ਬਰਾਂਚ ਵਿੱਚ ਰੁੜ੍ਹ ਗਏ। ਇਸ ਸਬੰਧੀ ਨਗਰ ਪੰਚਾਇਤ ਖਨੌਰੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਤਰਸੇਮ ਸਿੰਗਲਾ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਕਰੀਬ 2.30 ਵਜੇ ਉਨ੍ਹਾਂ ਦੇ ਵਾਰਡ ਦੇ ਚੇਤਨ (13) ਪੁੱਤਰ ਸੁੱਖਾ ਸਿੰਘ ਅਤੇ ਸਨੀ (12) ਪੁੱਤਰ ਇੰਦਰ ਰਾਮ ਭਾਖੜਾ ਨਹਿਰ ਵਿੱਚ ਨਹਾਉਣ ਲਈ ਗਏ ਸਨ। ਇਸ ਦੌਰਾਨ ਪਾਣੀ ਦੇ ਤੇਜ਼ ਵਹਾਅ ਵਿੱਚ ਉਹ ਆਪਣਾ ਸੰਤੁਲਨ ਗੁਆ ਬੈਠੇ ਅਤੇ ਪਾਣੀ ਵਿੱਚ ਰੁੜ੍ਹ ਗਏ। ਚੇਤਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਨੌਰੀ ਕਲਾਂ ਵਿੱਚ ਅੱਠਵੀਂ ਜਮਾਤ ਦਾ ਵਿਦਿਆਰਥੀ ਹੈ ਜਦਕਿ ਸਨੀ ਵੀ ਇਸੇ ਸਕੂਲ ’ਚ ਸੱਤਵੀਂ ਜਮਾਤ ਵਿੱਚ ਪੜ੍ਹਦਾ ਹੈ। ਖ਼ਬਰ ਲਿਖੇ ਜਾਣ ਤੱਕ ਦੋਹਾਂ ਲੜਕਿਆਂ ਦੀ ਭਾਲ ਜਾਰੀ ਸੀ।

ਸਨੀ

The post ਭਾਖੜਾ ਨਹਿਰ ਵਿੱਚ ਨਹਾਉਣ ਗਏ ਦੋ ਨਾਬਾਲਗ ਲੜਕੇ ਰੁੜ੍ਹੇ appeared first on Punjabi Tribune.


Source link

Check Also

ਪੰਜਾਬ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਿੰਮ ਟ੍ਰੇਨਰ ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਇਲਾਕੇ ’ਚ ਫੈਲੀ ਦਹਿਸ਼ਤ…

Patiala News: ਪਟਿਆਲਾ ਦੇ ਐਸਐਸਟੀ ਨਗਰ ਇਲਾਕੇ ਵਿੱਚ ਇੱਕ ਜਿਮ ਟ੍ਰੇਨਰ ਦੀ ਕਾਰ ‘ਤੇ ਕਥਿਤ …