Home / Punjabi News / ਕੋਟਾ ’ਚ ਛੱਤੀਸਗੜ੍ਹ ਦੇ 16 ਸਾਲਾ ਵਿਦਿਆਰਥੀ ਨੇ ਖ਼ੁਦਕੁਸ਼ੀ ਕੀਤੀ, ਇਸ ਸਾਲ ਤੀਜਾ ਮਾਮਲਾ

ਕੋਟਾ ’ਚ ਛੱਤੀਸਗੜ੍ਹ ਦੇ 16 ਸਾਲਾ ਵਿਦਿਆਰਥੀ ਨੇ ਖ਼ੁਦਕੁਸ਼ੀ ਕੀਤੀ, ਇਸ ਸਾਲ ਤੀਜਾ ਮਾਮਲਾ

ਕੋਟਾ (ਰਾਜਸਥਾਨ) 13 ਫਰਵਰੀ
ਕੌਮੀ ਪ੍ਰੀਖਿਆ ਏਜੰਸੀ (ਐਨਟੀਏ) ਵੱਲੋਂ ਜੇਈਈ-ਮੇਨਜ਼ 2024 ਦੇ ਪਹਿਲੇ ਐਡੀਸ਼ਨ ਦਾ ਨਤੀਜਾ ਐਲਾਨੇ ਜਾਣ ਤੋਂ ਕੁਝ ਘੰਟੇ ਬਾਅਦ ਇਥੇ 16 ਸਾਲਾ ਜੇਈਈ ਉਮੀਦਵਾਰ ਨੇ ਹੋਸਟਲ ਦੇ ਕਮਰੇ ਵਿੱਚ ਕਥਿਤ ਤੌਰ ‘ਤੇ ਫਾਹਾ ਲੈ ਲਿਆ। ਕੋਟਾ ਵਿੱਚ ਇਸ ਸਾਲ ਕੋਚਿੰਗ ਦੇ ਵਿਦਿਆਰਥੀ ਵੱਲੋਂ ਆਤਮਹੱਤਿਆ ਕਰਨ ਦਾ ਇਹ ਤੀਜਾ ਮਾਮਲਾ ਹੈ। ਸ਼ੁਭ ਚੌਧਰੀ ਦੀ ਲਾਸ਼ ਅੱਜ ਸਵੇਰੇ ਜਵਾਹਰ ਨਗਰ ਇਲਾਕੇ ‘ਚ ਉਸ ਦੇ ਹੋਸਟਲ ਦੇ ਕਮਰੇ ‘ਚ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਛੱਤੀਸਗੜ੍ਹ ਦਾ ਰਹਿਣ ਵਾਲਾ ਸ਼ੁਭ ਚੌਧਰੀ 12ਵੀਂ ਦਾ ਵਿਦਿਆਰਥੀ ਸੀ ਅਤੇ ਜੇਈਈ-ਮੇਨ 2024 ਦੀ ਪ੍ਰੀਖਿਆ ਲਈ ਬੈਠਾ ਸੀ। ਬੀਤੇ ਸਾਲ ਕੋਟਾ ’ਚ 26 ਵਿਦਿਅਰਥੀਆਂ ਨੇ ਖ਼ੁਦਕੁਸ਼ੀ ਕੀਤੀ ਸੀ।

The post ਕੋਟਾ ’ਚ ਛੱਤੀਸਗੜ੍ਹ ਦੇ 16 ਸਾਲਾ ਵਿਦਿਆਰਥੀ ਨੇ ਖ਼ੁਦਕੁਸ਼ੀ ਕੀਤੀ, ਇਸ ਸਾਲ ਤੀਜਾ ਮਾਮਲਾ appeared first on Punjabi Tribune.


Source link

Check Also

CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…

Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …