Breaking News
Home / Punjabi News / ਭਾਰਤ ਵੱਲੋਂ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ 26 ਮੈਂਬਰੀ ਟੀਮ ਦੀ ਚੋਣ

ਭਾਰਤ ਵੱਲੋਂ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ 26 ਮੈਂਬਰੀ ਟੀਮ ਦੀ ਚੋਣ

ਨਵੀਂ ਦਿੱਲੀ, 23 ਨਵੰਬਰ
ਭਾਰਤ ਨੇ ਸ਼ੁੱਕਰਵਾਰ ਤੋਂ ਆਰਮੇਨੀਆ ਦੇ ਯੇਰੇਵਾਨ ’ਚ ਸ਼ੁਰੂ ਹੋ ਰਹੀ ਆਈਬੀਏ ਜੂਨੀਅਰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ 26 ਮੈਂਬਰੀ ਟੀਮ ਦੀ ਚੋਣ ਕੀਤੀ ਹੈ। ਚਾਰ ਦਸੰਬਰ ਤਕ ਚੱਲਣ ਵਾਲੀ ਚੈਂਪੀਅਨਸ਼ਿਪ ’ਚ 26 ਭਾਰ ਵਰਗ ਦੇ 448 ਮੁੱਕੇਬਾਜ਼ ਹਿੱਸਾ ਲੈਣਗੇ। ਟੀਮ ਵਿੱਚ ਲਏ ਗਏ ਖਿਡਾਰੀਆਂ ’ਚ ਲੜਕਿਆਂ ’ਚੋਂ ਬ੍ਰਿਜੇਸ਼, ਸਿਕੰਦਰ, ਦਿਵਾਂਸ਼, ਸਾਹਿਲ, ਜਤਿਨ, ਯੌਗੇਸ਼, ਸਾਰਥੀ ਸੈਣੀ, ਕਵੀਰਾਜ ਸਿੰਘ, ਪ੍ਰਸ਼ਾਂਤ, ਰਾਹੁਲ ਕੁੰਡੂ, ਸਾਹਿਲ, ਹਾਰਦਿਕ ਅਤੇ ਹੇਮੰਤ ਹਨ। ਇਸੇ ਤਰ੍ਹਾਂ ਲੜਕੀਆਂ ’ਚੋਂ ਨੇਹਾ ਲੂੰਠੀ, ਪਾਇਲ, ਪਰੀ, ਨਿਸ਼ਾ, ਅਮੀਸ਼ਾ, ਬਿਨੀ, ਜਾਯਸ੍ਰੀ ਦੇਵੀ, ਸ੍ਰਿਸ਼ਟੀ, ਨਿਧੀ ਢੁਲ, ਅਕਾਂਕਸ਼ਾਂ, ਕਿ੍ਤਿਕਾ, ਮੇਘਾ ਅਤੇ ਪ੍ਰਾਚੀ ਸ਼ਾਮਲ ਹਨ। -ਪੀਟੀਆਈ

The post ਭਾਰਤ ਵੱਲੋਂ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ 26 ਮੈਂਬਰੀ ਟੀਮ ਦੀ ਚੋਣ appeared first on punjabitribuneonline.com.


Source link

Check Also

Fatehgarh Sahib ‘ਚ 2 ਆਂਗਣਵਾੜੀ ਵਰਕਰਾਂ ਬੇਹੋਸ਼, ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਦਿਆਂ ਵਿਗੜੀ ਤਬੀਅਤ

Fatehgarh Sahib News : ਫਤਿਹਗੜ੍ਹ ਸਾਹਿਬ ਵਿੱਚ ਪੰਜਾਬ ਸਰਕਾਰ ਦੀ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ …