Breaking News
Home / Punjabi News / ਸਈਦ ਸ਼ਾਹਨਵਾਜ਼ ਹੁਸੈਨ ਵਿਰੁੱਧ ਬਲਾਤਕਾਰ ਦੇ ਮਾਮਲੇ ‘ਚ ਜਾਰੀ ਸੰਮਨ ‘ਤੇ ਰੋਕ

ਸਈਦ ਸ਼ਾਹਨਵਾਜ਼ ਹੁਸੈਨ ਵਿਰੁੱਧ ਬਲਾਤਕਾਰ ਦੇ ਮਾਮਲੇ ‘ਚ ਜਾਰੀ ਸੰਮਨ ‘ਤੇ ਰੋਕ

ਨਵੀਂ ਦਿੱਲੀ, 18 ਅਕਤੂਬਰ

ਵਿਸ਼ੇਸ਼ ਅਦਾਲਤ ਨੇ ਭਾਜਪਾ ਆਗੂ ਸਈਦ ਸ਼ਾਹਨਵਾਜ਼ ਹੁਸੈਨ ਖ਼ਿਲਾਫ਼ ਜਬਰ ਜਨਾਹ ਮਾਮਲੇ ’ਚ ਜਾਰੀ ਸੰਮਨ ’ਤੇ ਰੋਕ ਲਗਾ ਦਿੱਤੀ ਹੈ। ਔਰਤ ਦੀ ਸ਼ਿਕਾਇਤ ‘ਤੇ ਬਲਾਤਕਾਰ ਅਤੇ ਧਮਕਾਉਣ ਦਾ ਦੋਸ਼ ਹੈ। ਵਿਸ਼ੇਸ਼ ਜੱਜ ਐਮ ਕੇ ਨਾਗਪਾਲ ਨੇ ਇਹ ਹੁਕਮ ਹੁਸੈਨ ਵੱਲੋਂ ਮੈਜਿਸਟਰੇਟੀ ਅਦਾਲਤ ਦੇ ਹੁਕਮਾਂ ਖ਼ਿਲਾਫ਼ ਦਾਇਰ ਨਜ਼ਰਸਾਨੀ ਪਟੀਸ਼ਨ ’ਤੇ ਦਿੱਤਾ ਜਿਸ ਨੇ ਉਸ ਨੂੰ 20 ਅਕਤੂਬਰ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। 17 ਅਕਤੂਬਰ ਨੂੰ ਦਿੱਤੇ ਹੁਕਮਾਂ ਵਿੱਚ ਜੱਜ ਨੇ ਸ਼ਿਕਾਇਤਕਰਤਾ ਨੂੰ ਨੋਟਿਸ ਵੀ ਜਾਰੀ ਕੀਤਾ ਸੀ। ਪਟੀਸ਼ਨ ‘ਤੇ 8 ਨਵੰਬਰ ਤੱਕ ਉਸ ਦਾ ਜਵਾਬ ਮੰਗਿਆ ਹੈ। ਪਟੀਸ਼ਨਕਰਤਾ ਵੱਲੋਂ ਪੇਸ਼ ਵਕੀਲ ਵੱਲੋਂ ਕੀਤੀਆਂ ਜਾ ਰਹੀਆਂ ਦਲੀਲਾਂ ਦੇ ਮੱਦੇਨਜ਼ਰ ਅਦਾਲਤ ਨੇ ਇਹ ਨਿਰਦੇਸ਼ ਦਿੱਤਾ ਹੈ ਕਿ ਉਦੋਂ ਤਕ ਕਾਰਵਾਈ ਅਤੇ ਕੇਸ ਦੀ ਅਗਲੀ ਕਾਰਵਾਈ ‘ਤੇ ਰੋਕ ਰਹੇਗੀ।  -ਪੀਟੀਆਈ

The post ਸਈਦ ਸ਼ਾਹਨਵਾਜ਼ ਹੁਸੈਨ ਵਿਰੁੱਧ ਬਲਾਤਕਾਰ ਦੇ ਮਾਮਲੇ ‘ਚ ਜਾਰੀ ਸੰਮਨ ‘ਤੇ ਰੋਕ appeared first on punjabitribuneonline.com.


Source link

Check Also

‘Satluj’ movie : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡਾਂ ‘ਚ ਦਿਖਾਉਣ ਦਾ ਫ਼ੈਸਲਾ 

‘Satluj’ movie : ਪੰਜਾਬ ਵਿੱਚ ਇਸ ਸਮੇਂ ਦਿਲਜੀਤ ਦੁਸਾਂਝ ਦੀ ਫਿਲਮ ‘ਸਤਲੁਜ’ ਕਾਫੀ ਚਰਚਾ ਦਾ …