Home / Punjabi News / ਕਾਵਿਆ ਅਗਰਵਾਲ ਯੂਕੇ ਦੇ ‘ਡਿਪਟੀ ਹਾਈ ਕਮਿਸ਼ਨਰ ਫਾਰ ਏ ਡੇ’ ਮੁਕਾਬਲੇ ’ਚ ਜੇਤੂ

ਕਾਵਿਆ ਅਗਰਵਾਲ ਯੂਕੇ ਦੇ ‘ਡਿਪਟੀ ਹਾਈ ਕਮਿਸ਼ਨਰ ਫਾਰ ਏ ਡੇ’ ਮੁਕਾਬਲੇ ’ਚ ਜੇਤੂ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਅਕਤੂਬਰ
ਯੂਕੇ ਦੇ ‘ਡਿਪਟੀ ਹਾਈ ਕਮਿਸ਼ਨਰ ਫਾਰ ਏ ਡੇ’ ਮੁਕਾਬਲੇ ਵਿੱਚ ਗੁਰੂਗ੍ਰਾਮ ਦੀ ਰਹਿਣ ਵਾਲੀ ਕਾਵਿਆ ਅਗਰਵਾਲ ਜੇਤੂ ਰਹੀ ਹੈ। ਕਾਵਿਆ ਨੇ ਉੱਤਰੀ ਭਾਰਤ ਖੇਤਰ ਲਈ ਇਹ ਵੱਕਾਰੀ ਖਿਤਾਬ ਹਾਸਲ ਕੀਤਾ, ਜਿਸ ਵਿੱਚ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਸ਼ਾਮਲ ਹਨ। ਅੰਬਾਲਾ ਦੀ ਤਾਨਿਆ ਸੂਦ ਉਪ  ਜੇਤੂ ਰਹੀ ਹੈ। ਦੋਵਾਂ ਜੇਤੂਆਂ ਨੂੰ ਚੰਡੀਗੜ੍ਹ ’ਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲਨਿ ਰੋਵੇਟ ਤੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਦੇ ਹੋਰ ਮੈਂਬਰਾਂ ਨਾਲ ਜੁੜਨ ਦਾ ਵਿਲੱਖਣ ਮੌਕਾ ਮਿਲਿਆ। ਦੋਵਾਂ ਨੇ ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਇੱਕ ਵਿਚਾਰ-ਉਤਸ਼ਾਹਿਤ ਮੀਟਿੰਗ ਵਿੱਚ ਕੈਰੋਲਨਿ ਰੋਵੇਟ ਨਾਲ ਸ਼ਿਰਕਤ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਔਰਤਾਂ ਦੇ ਅਧਿਕਾਰਾਂ ਅਤੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਬਾਰੇ ਵਿਚਾਰਾਂ ਕੀਤੀਆਂ।

The post ਕਾਵਿਆ ਅਗਰਵਾਲ ਯੂਕੇ ਦੇ ‘ਡਿਪਟੀ ਹਾਈ ਕਮਿਸ਼ਨਰ ਫਾਰ ਏ ਡੇ’ ਮੁਕਾਬਲੇ ’ਚ ਜੇਤੂ appeared first on punjabitribuneonline.com.


Source link

Check Also

ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…

Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …