Home / Punjabi News / ਨੋਬੇਲ ਫਾਊਂਡੇਸ਼ਨ ਨੇ ਰੂਸ ਤੇ ਇਰਾਨ ਨੂੰ ਭੇਜੇ ਸੱਦੇ ਵਾਪਸ ਲਏ

ਨੋਬੇਲ ਫਾਊਂਡੇਸ਼ਨ ਨੇ ਰੂਸ ਤੇ ਇਰਾਨ ਨੂੰ ਭੇਜੇ ਸੱਦੇ ਵਾਪਸ ਲਏ

ਸਟਾਕਹੋਮ, 2 ਸਤੰਬਰ
ਨੋਬੇਲ ਫਾਊਂਡੇਸ਼ਨ ਨੇ ਇਸ ਵਰ੍ਹੇ ਹੋਣ ਵਾਲੇ ਪੁਰਸਕਾਰ ਵੰਡ ਸਮਾਗਮ ਲਈ ਰੂਸ, ਬੇਲਾਰੂਸ ਤੇ ਇਰਾਨ ਦੇ ਪ੍ਰਤੀਨਿਧੀਆਂ (ਰਾਜਦੂਤਾਂ) ਨੂੰ ਭੇਜੇ ਗਏ ਸੱਦੇ ਵਾਪਸ ਲੈ ਲਏ ਹਨ। ਇਨ੍ਹਾਂ ਦੇਸ਼ਾਂ ਨੂੰ ਸੱਦੇ ਬੀਤੇ ਦਿਨ ਹੀ ਭੇਜੇ ਗਏ ਸਨ ਤੇ ਇਨ੍ਹਾਂ ਸੱਦਿਆਂ ਖ਼ਿਲਾਫ਼ ਗੰਭੀਰ ਪ੍ਰਤੀਕਰਮ ਮਿਲੇ ਸਨ। ਸਵੀਡਨ ਦੇ ਕਾਨੂੰਨਸਾਜ਼ਾਂ ਨੇ ਬੀਤੇ ਦਿਨ ਕਿਹਾ ਸੀ ਕਿ ਜੇਕਰ ਇਨ੍ਹਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਪਿਛਲੇ ਵਰ੍ਹੇ ਦੀ ਨੀਤੀ ’ਚ ਬਦਲਾਅ ਕਰਦਿਆਂ ਸੱਦੇ ਭੇਜੇ ਗਏ ਤਾਂ ਉਹ ਇਸ ਸਾਲ ਹੋਣ ਵਾਲੇ ਪੁਰਸਕਾਰ ਵੰਡ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ। ਇਨ੍ਹਾਂ ਕਾਨੂੰਨਸਾਜ਼ਾਂ ਨੇ ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਛੇੜੀ ਗਈ ਜੰਗ ਤੇ ਇਰਾਨ ਵੱਲੋਂ ਮਨੁੱਖੀ ਅਧਿਕਾਰਾਂ ਦੇ ਕੀਤੇ ਗਏ ਘਾਣ ਨੂੰ ਸਮਾਗਮ ਦਾ ਬਾਈਕਾਟ ਕਰਨ ਲਈ ਮੁੱਖ ਕਾਰਨ ਦੱਸਿਆ ਸੀ। -ਪੀਟੀਆਈ

The post ਨੋਬੇਲ ਫਾਊਂਡੇਸ਼ਨ ਨੇ ਰੂਸ ਤੇ ਇਰਾਨ ਨੂੰ ਭੇਜੇ ਸੱਦੇ ਵਾਪਸ ਲਏ appeared first on punjabitribuneonline.com.


Source link

Check Also

CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…

Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …