Home / Punjabi News / ਬੰਗਾਲ: ਘਰ ਨੂੰ ਅੱਗ ਲੱਗਣ ਕਾਰਨ ਔਰਤ ਅਤੇ 6 ਸਾਲਾਂ ਬੱਚਾ ਸੜੇ, 1 ਗੰਭੀਰ

ਬੰਗਾਲ: ਘਰ ਨੂੰ ਅੱਗ ਲੱਗਣ ਕਾਰਨ ਔਰਤ ਅਤੇ 6 ਸਾਲਾਂ ਬੱਚਾ ਸੜੇ, 1 ਗੰਭੀਰ

ਬੋਲਪੁਰ, 5 ਜੁਲਾਈ

ਇੱਥੋਂ ਦੇ ਇਕ ਘਰ ਵਿਚ ਅੱਗ ਲੱਗਣ ਕਾਰਨ ਇਕ ਮਹਿਲਾ ਅਤੇ ਉਸਦੇ ਛੇ ਸਾਲਾਂ ਪੁੱਤਰ ਦੀ ਸੜਨ ਕਾਰਨ ਮੌਤ ਹੋ ਗਈ ਜਦੋਂਕਿ ਮਹਿਲਾ ਦਾ ਪਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਰਾਜਕਪੁਰ ਪਿੰਡ ਵਿਚ ਸਵੇਰ ਸਮੇਂ ਵਾਪਰੀ ਜਦੋਂ ਪਰਿਵਾਰਕ ਮੈਂਬਰ ਘਰ ਵਿਚ ਸੋ ਰਹੇ ਸਨ। ਇਲਾਜ ਅਧੀਨ ਪੀੜਤ ਆਲਮ ਨੇ ਦੱਸਿਆ ਕਿ ਉਹ ਜਾਗਿਆ ਹੋਇਆ ਸੀ ਤੇ ਕਿਸੇ ਵਿਅਕਤੀ ਨੂੰ ਖੁੱਲ੍ਹੀ ਖਿੜਕੀ ਵਿਚੋਂ ਬਲਦੀ ਹੋਈ ਸੋਟੀ ਸੁੱਟਦੇ ਵੇਖਿਆ ਸੀ, ਜਿਸ ਕਾਰਨ ਘਰ ਵਿੱਚ ਅਚਾਨਕ ਅੱਗ ਫੈਲ ਗਈ। ਇਸ ਦੌਰਾਨ ਗੁਆਂਢੀਆਂ ਨੇ ਅੱਗ ‘ਤੇ ਕਾਬੂ ਪਾਇਆ ਅਤੇ ਮੈਂਬਰਾਂ ਨੂੰ ਘਰ ਤੋਂ ਬਾਹਰ ਕੱਢਿਆ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ

The post ਬੰਗਾਲ: ਘਰ ਨੂੰ ਅੱਗ ਲੱਗਣ ਕਾਰਨ ਔਰਤ ਅਤੇ 6 ਸਾਲਾਂ ਬੱਚਾ ਸੜੇ, 1 ਗੰਭੀਰ appeared first on Punjabi Tribune.


Source link

Check Also

Schools holiday : ਵਿਦਿਆਰਥੀਆਂ ਲਈ ਵੱਡੀ ਖ਼ਬਰ , ਗਰਮੀ ਕਾਰਨ 22 ਜੁਲਾਈ ਤੱਕ ਬੰਦ ਰਹਿਣਗੇ ਸਕੂਲ , ਸਰਕਾਰ ਦਾ ਫੈਸਲਾ     

Schools holiday : ਭਿਆਨਕ ਗਰਮੀ ਅਤੇ ਹੁੰਮਸ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੇ ਸਕੂਲਾਂ ਵਿੱਚ …