Breaking News
Home / Punjabi News / ਐਪਲ ਦਾ ਫੋਨ ਅਨਲੌਕ ਕਰਨ ਵਾਲਾ ਦਿੱਲੀ ਪੁਲੀਸ ਨੇ ਰਾਏਕੋਟ ’ਚੋਂ ਫੜਿਆ

ਐਪਲ ਦਾ ਫੋਨ ਅਨਲੌਕ ਕਰਨ ਵਾਲਾ ਦਿੱਲੀ ਪੁਲੀਸ ਨੇ ਰਾਏਕੋਟ ’ਚੋਂ ਫੜਿਆ

ਸੰਤੋਖ ਗਿੱਲ

ਰਾਏਕੋਟ, 21 ਮਈ

ਦਿੱਲੀ ਪੁਲੀਸ ਨੇ ਅੱਜ ਰਾਏਕੋਟ ਦੇ ਤਾਜਪੁਰ ਚੌਕ ਵਿੱਚ ਮੋਬਾਈਲ ਫੋਨਾਂ ਦੀ ਮੁਰੰਮਤ ਕਰਨ ਵਾਲੇ ਸ਼ਿਵਮ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਿਵਮ ‘ਤੇ ਚੋਰੀ ਦੇ ਇੱਕ ਮਹਿੰਗੇ ਫੋਨ ਦਾ ਲਾਕ ਖੋਲ੍ਹ ਕੇ ਦੇਣ ਦਾ ਦੋਸ਼ ਹੈ। ਰਾਏਕੋਟ ਪੁਲੀਸ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼ਿਵਮ ਨੇ ਸੋਸ਼ਲ ਮੀਡੀਆ ‘ਤੇ ਐਪਲ ਫ਼ੋਨ ਨੂੰ ਅਨਲੌਕ ਕਰਨ ਤੇ ਆਈ ਕਲਾਊਡ ਨੂੰ ਬਾਈਪਾਸ ਕਰਨ ਦੀ ਮੁਹਾਰਤ ਦਾ ਇਸ਼ਤਿਹਾਰ ਦਿੱਤਾ ਸੀ, ਜਿਸ ਤੋਂ ਪ੍ਰਭਾਵਿਤ ਹੋ ਕੇ ਦਿੱਲੀ ਦੇ ਇੱਕ ਮੋਬਾਈਲ ਫ਼ੋਨ ਮਕੈਨਿਕ ਨੇ ਸ਼ਿਵਮ ਨਾਲ ਸੰਪਰਕ ਕੀਤਾ ਤੇ ਐਪਲ ਫ਼ੋਨ ਦਾ ਲੌਕ ਖੋਲ੍ਹਣ ਲਈ ਕਿਹਾ। ਰੇਟ ਤੈਅ ਕਰਨ ਤੋਂ ਬਾਅਦ ਐਪਲ ਫ਼ੋਨ ਕੁਰੀਅਰ ਰਾਹੀਂ ਦਿੱਲੀ ਤੋਂ ਰਾਏਕੋਟ ਦੀ ਦੁਕਾਨ ‘ਤੇ ਭੇਜਿਆ ਗਿਆ, ਜਿਥੇ ਸ਼ਿਵਮ ਨੇ ਫੋਨ ਦਾ ਲੌਕ ਖੋਲ੍ਹ ਦਿੱਤਾ।

ਸੂਤਰਾਂ ਅਨੁਸਾਰ ਇਸ ਕਾਰਵਾਈ ਦੀ ਭਿਣਕ ਦਿੱਲੀ ਪੁਲੀਸ ਤੱਕ ਪਹੁੰਚ ਗਈ, ਜਿਸ ਮਗਰੋਂ ਦਿੱਲੀ ਪੁਲੀਸ ਨੇ ਰਾਏਕੋਟ ਪੁਲੀਸ ਦੀ ਮਦਦ ਨਾਲ ਅੱਜ ਸ਼ਿਵਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸਿਟੀ ਦੇ ਅਧਿਕਾਰੀ ਗੋਬਿੰਦ ਸਿੰਘ ਨੇ ਦੱਸਿਆ ਕਿ ਐਪਲ ਫ਼ੋਨ ਚੋਰੀ ਹੋਣ ਮਗਰੋਂ ਫੋਨ ਦੇ ਮਾਲਕ ਨੇ ਤਕਨੀਕੀ ਮਦਦ ਨਾਲ ਫ਼ੋਨ ਦਾ ਟਿਕਾਣਾ ਲੱਭ ਲਿਆ ਸੀ ਤੇ ਦਿੱਲੀ ਪੁਲੀਸ ਨੂੰ ਇਸ ਬਾਰੇ ਸੂਚਿਤ ਕੀਤਾ ਸੀ। ਹਾਲਾਂਕਿ ਫ਼ੋਨ ਮਕੈਨਿਕ ਸ਼ਿਵਮ ਨੇ ਪੁਲੀਸ ਕੋਲ ਫ਼ੋਨ ਦਾ ਲੌਕ ਖੋਲ੍ਹਣ ਦੀ ਗੱਲ ਤੋਂ ਇਨਕਾਰ ਕੀਤਾ ਹੈ, ਪਰ ਪੁਲੀਸ ਵੱਲੋਂ ਮਕੈਨਿਕ ਸ਼ਿਵਮ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।


Source link

Check Also

ਭੋਜਪੁਰੀ ਅਦਾਕਾਰਾ ਅੰਮ੍ਰਿਤਾ ਪਾਂਡੇ ਦੀ ਭੇਤਭਰੀ ਮੌਤ

ਭਾਗਲਪੁਰ, 30 ਅਪਰੈਲ ਭੋਜਪੁਰੀ ਅਭਿਨੇਤਰੀ ਅੰਨਪੂਰਨਾ, ਜਿਸ ਨੂੰ ਅੰਮ੍ਰਿਤਾ ਪਾਂਡੇ ਦੇ ਨਾਮ ਨਾਲ ਜਾਣਿਆ ਜਾਂਦਾ …