Home / Punjabi News / ਹੁਗਲੀ: ਸ਼ੋਭਾ ਯਾਤਰਾ ਮੌਕੇ ਹਿੰਸਾ ਦੌਰਾਨ ਭਾਜਪਾ ਵਿਧਾਇਕ ਜ਼ਖ਼ਮੀ

ਹੁਗਲੀ: ਸ਼ੋਭਾ ਯਾਤਰਾ ਮੌਕੇ ਹਿੰਸਾ ਦੌਰਾਨ ਭਾਜਪਾ ਵਿਧਾਇਕ ਜ਼ਖ਼ਮੀ

ਕੋਲਕਾਤਾ, 3 ਅਪਰੈਲ

ਪੱਛਮੀ ਬੰਗਾਲ ਦੇ ਹੁਗਲੀ ਵਿਚ ਰਾਮ ਨੌਮੀ ਮੌਕੇ ਕੱਢੀ ਸ਼ੋਭਾ ਯਾਤਰਾ ਵਿਚ ਦੋ ਧਿਰਾਂ ਵਿਚ ਪੱਥਰਬਾਜ਼ੀ ਹੋਈ। ਇਸ ਤੋਂ ਬਾਅਦ ਲੋਕਾਂ ਨੇ ਵਾਹਨਾਂ ਨੂੰ ਅੱਗ ਲਾ ਦਿੱਤੀ। ਪੁਲੀਸ ਨੇ ਭੀੜ ਨੂੰ ਕਾਬੂ ਕਰਨ ਲਈ ਲਾਠੀਚਾਰਜ ਕੀਤਾ। ਪਥਰਾਅ ਕਾਰਨ ਭਾਜਪਾ ਵਿਧਾਇਕ ਬਿਮਾਨ ਘੋਸ਼ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਅਗਜ਼ਨੀ ਦੀਆਂ ਘਟਨਾਵਾਂ ਵੀ ਵਾਪਰੀਆਂ। ਇਸ ਮੌਕੇ ਕਈ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਪ੍ਰਸ਼ਾਸਨ ਨੇ ਖੇਤਰ ਵਿਚ ਧਾਰਾ 144 ਲਾ ਦਿੱਤੀ ਹੈ ਤੇ ਕਈ ਖੇਤਰਾਂ ਵਿਚ ਇੰਟਰਨੈਟ ਸੇਵਾਵਾਂ ਅੱਜ ਰਾਤ 10 ਵਜੇ ਤਕ ਬੰਦ ਕਰ ਦਿੱਤੀਆਂ ਹਨ।


Source link

Check Also

 Jalandhar ‘ਚ ਸ਼ੋਅਰੂਮ ‘ਤੇ ਫਾਇਰਿੰਗ ਕਰਨ ਵਾਲੇ ਮੁਲਜ਼ਮ ਦਾ ਐਨਕਾਊਂਟਰ, ਲੱਤ ‘ਚ ਗੋਲੀ ਲੱਗਣ ਮਗਰੋਂ ਪੁਲਿਸ ਨੇ ਕੀਤਾ ਕਾਬੂ 

Jalandhar Encounter News : ਜਲੰਧਰ ਦੇ ਕਿਸ਼ਨਪੁਰਾ ਰੋਡ ‘ਤੇ ਸਥਿਤ ਮਸ਼ਹੂਰ ਬੀਐਮਐਸ ਫੈਸ਼ਨ ਸ਼ੋਅਰੂਮ ‘ਤੇ …