Home / Punjabi News / ਮੀਂਹ ਮਗਰੋਂ ਥਰਮਲ ਅਧਿਕਾਰੀਆਂ ਨੂੰ ਮਿਲੀ ਰਾਹਤ

ਮੀਂਹ ਮਗਰੋਂ ਥਰਮਲ ਅਧਿਕਾਰੀਆਂ ਨੂੰ ਮਿਲੀ ਰਾਹਤ

ਜਗਮੋਹਨ ਸਿੰਘ

ਘਨੌਲੀ, 2 ਅਪਰੈਲ

ਬੇਮੌਸਮੀ ਬਰਸਾਤ ਨੇ ਕਣਕ ਤੇ ਹੋਰ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਪਰ ਤਾਪਮਾਨ ਵਿੱਚ ਆਈ ਗਿਰਾਵਟ ਮਗਰੋਂ ਬਿਜਲੀ ਦੀ ਮੰਗ ਵੀ ਘਟੀ ਹੈ, ਜਿਸ ਕਰਕੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਅਧਿਕਾਰੀਆਂ ਨੂੰ ਕੋਲੇ ਦੇ ਸੰਕਟ ਤੋਂ ਵੱਡੀ ਰਾਹਤ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੇਕਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਚਾਰੇ ਯੂਨਿਟ ਇਕੱਠੇ ਚੱਲਦੇ ਹਨ ਤਾਂ ਪ੍ਰਤੀ ਦਿਨ ਕੋਲੇ ਦੇ ਇੱਕ ਰੈਕ ਦੀ ਖਪਤ ਹੁੰਦੀ ਹੈ, ਜਦਕਿ ਕੋਲਾ ਭੰਡਾਰਾਂ ‘ਚ ਘੱਟੋ-ਘੱਟ 15 ਦਿਨਾਂ ਦਾ ਸਟਾਕ ਮੌਜੂਦ ਰਹਿਣਾ ਜ਼ਰੂਰੀ ਮੰਨਿਆ ਜਾਂਦਾ ਹੈ। ਜੇਕਰ ਪਿਛਲੇ ਸਮੇਂ ‘ਤੇ ਝਾਤ ਮਾਰੀਏ ਤਾਂ ਲੰਬੇ ਸਮੇਂ ਤੋਂ ਲਗਪਗ ਚਾਰ ਜਾਂ ਰੋਜ਼ਾਨਾ ਚਾਰ ਰੈਕਾਂ ਨਾਲੋਂ ਵੀ ਘੱਟ ਕੋਲਾ ਥਰਮਲ ਪਲਾਂਟ ਰੂਪਨਗਰ ਪੁੱਜਦਾ ਰਿਹਾ ਹੈ, ਜਿਸ ਕਰਕੇ ਕੋਲੇ ਦੇ ਭੰਡਾਰਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਸੀ। ਕੁਝ ਦਿਨ ਤਾਂ ਇਹ ਭੰਡਾਰ ਸਿਰਫ਼ ਦੋ ਦਿਨਾਂ ਦੇ ਵੀ ਰਹਿ ਗਏ ਸਨ। ਹੁਣ ਪਿਛਲੇ ਹਫ਼ਤੇ ਤੋਂ ਪਏ ਮੀਂਹਾਂ ਮਗਰੋਂ ਤਾਪਮਾਨ ਗਿਰਨ ਨਾਲ ਬਿਜਲੀ ਦੀ ਮੰਗ ਕਾਫ਼ੀ ਘੱਟ ਗਈ ਹੈ, ਜਿਸ ਮਗਰੋਂ ਥਰਮਲ ਪਲਾਂਟ ਦੇ ਤਿੰਨ ਯੂਨਿਟ ਬੰਦ ਕਰ ਦਿੱਤੇ ਗਏ ਸਨ। ਪਿਛਲੇ ਦੋ ਦਿਨ ਮੀਂਹ ਪੈਣ ਮਗਰੋਂ 6 ਨੰਬਰ ਯੂਨਿਟ ਵੀ ਪ੍ਰਬੰਧਕਾਂ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਇਸ ਵੇਲੇ ਥਰਮਲ ਪਲਾਂਟ ਦਾ ਕੋਈ ਵੀ ਯੂਨਿਟ ਨਹੀਂ ਚੱਲ ਰਿਹਾ। ਥਰਮਲ ਪਲਾਂਟ ਦੇ ਮੁੱਖ ਇੰਜਨੀਅਰ ਮਨਜੀਤ ਸਿੰਘ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੋਲੇ ਦੇ ਰੋਜ਼ਾਨਾ ਚਾਰ ਤੋਂ ਪੰਜ ਰੈਕ ਪੁੱਜ ਰਹੇ ਹਨ, ਜਿਸ ਨਾਲ ਕੋਲਾ ਭੰਡਾਰਾਂ ਵਿੱਚ 20 ਦਿਨਾਂ ਦੇ ਕੋਲੇ ਦਾ ਸਟਾਕ ਜਮ੍ਹਾਂ ਹੋ ਚੁੱਕਿਆ ਹੈ।


Source link

Check Also

ਅਦਾਕਾਰ ਰਣਵੀਰ ਸਿੰਘ ਨੇ ਡੀਪਫੇਕ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ ਖ਼ਿਲਾਫ਼ ਕੇਸ ਦਰਜ ਕਰਵਾਇਆ

ਨਵੀਂ ਦਿੱਲੀ, 22 ਅਪਰੈਲ ਅਭਿਨੇਤਾ ਰਣਵੀਰ ਸਿੰਘ ਦੀ ‘ਡੀਪਫੇਕ’ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ …