Home / Community-Events / ਕੈਲਗਰੀ ਵੁਮੇਨ ਕਲਚਰਲ ਐਸੋਸੀੲਸ਼ਨ ਦੀ ਮੀਟਿੰਗ ‘ਪਿਤਾ ਦਿਵਸ’ ਨਸਮਰਪਤ

ਕੈਲਗਰੀ ਵੁਮੇਨ ਕਲਚਰਲ ਐਸੋਸੀੲਸ਼ਨ ਦੀ ਮੀਟਿੰਗ ‘ਪਿਤਾ ਦਿਵਸ’ ਨਸਮਰਪਤ

ਕੈਲਗਰੀ ਵੁਮੇਨ ਕਲਚਰਲ ਐਸੋਸੀੲਸ਼ਨ ਦੀ ਮੀਟਿੰਗ ‘ਪਿਤਾ ਦਿਵਸ’ ਨਸਮਰਪਤ


ਕੋਵਿਡ ਕਰਕੇ ਆਪਸ ਵਿੱਚ ਮਿਲਣਾਂ ਸੰਭਵ ਨਾ ਹੋਣ ਕਾਰਨ, ਕੀਤੀਆਂ ਜਾਣ ਵਾਲੀਆਂ ਜ਼ੂਮ ਮੀਟਿੰਗਾਂ ਦੇ ਪ੍ਰਚਲਨ ਨੇ ਮਿਲਣ
ਵਾਲਿਆਂ ਦਾ ਦਾਇਰਾ ਮੋਕਲ਼ਾ ਕਰ ਦਿੱਤਾ ਹੈ। ਕੈਲਗਰੀ ਵੁਮੇਨ ਕਲਚਰਲ ਅਸੋਸੀਏਸ਼ਨ ਦੀ ਜੂਨ ਮਹੀਨੇ ਦੀ ਮੀਟਿੰਗ ਵਿੱਚ ਟੋਰਾਂਟੋ
ਤੋਂ ਲੇਖਕ ਸੋਸ਼ਲ ਵਰਕਰ, ਟੀ.ਵੀ. ਹੋਸਟ, ਕਵਿੱਤਰੀ ਤੇ ਖੂਬਸੂਰਤ ਅਵਾਜ਼ ਦੀ ਮਾਲਕ ਬਹੁਪੱਖੀ ਸਖ਼ਸ਼ੀਅਤ ਸੁੰਦਰਪਾਲ ਕੌਰ
ਰਾਜਾਸਾਂਸੀ ਅਤੇ ਅਮਰੀਕਾ ਦੇ ਬੌਸਟਨ ਦੇ ਰਹਿਣ ਵਾਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਰਿਟਾਇਰਡ ਖੇਤੀ
ਬਾੜੀ ਮਾਹਿਰ ਡਾ: ਸ਼੍ਰੀਮਤੀ ਨਿਰਮਲ ਕੌਰ ਸੇਖੋਂ ਜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸਭਾ ਦੇ ਪ੍ਰਧਾਨ ਬਲਵਿੰਦਰ ਬਰਾੜ ਨੇ ਸਭ
ਹਾਜ਼ਰੀਨ ਨੂੰ ਜੀ ਆਇਆਂ ਆਖਿਆ। ਜੂਨ ਮਹੀਨੇ ਮਨਾਏ ਜਾਂਦੇ ‘ਪਿਤਾ ਦਿਵਸ’ ਦੀ ਇੱਕ ਸਦੀ ਪਹਿਲਾਂ ਦੀ ਸ਼ੁਰੂਆਤ ਬਾਰੇ ਗੱਲ
ਕਰਦੇ ਹੋਏ ਉਹਨਾਂ ਕਿਹਾ ਕਿ ਔਲਾਦ ਦਾ ਮਾਂ-ਬਾਪ ਨਾਲ ਰਿਸ਼ਤਾ ਤੇ ਰਾਬਤਾ ਬਿਲਕੁਲ ਵੱਖਰੀ ਤੇ ਨਿਆਰੀ ਕਿਸਮ ਦਾ ਹੈ।
ਮਹਾਤਮਾ ਬੁੱਧ ਦੇ ਭਿਕਸ਼ੂ ਰੂਪ ਵਿੱਚ ਵਾਪਸੀ ਵੇਲੇ ਦੇ ਦ੍ਰਿਸ਼ਟਾਂਤ ਦਾ ਵਰਨਣ ਕਰਦੇ ਉਹਨਾਂ ਦੱਸਿਆ ਕਿ ਜਦ ੋਂ ਉਹਨਾਂ ਦੀ ਪਤਨੀ
ਵਲੋਂ ਉਹਨਾਂ ਦਾ ਅੱਠ ਸਾਲ ਦਾ ਬੇਟਾ ਖ਼ੈਰਾਤ ਦੇ ਰੂਪ ਵਿੱਚ ਉਸ ਦੀਆਂ ਬਾਹਵਾਂ ਵਿੱਚ ਦਿੱਤਾ ਗਿਆ ਤਾਂ ਉਸ ਬੱਚੇ ਦਾ ਕਹਿਣਾ ਸੀ
ਕਿ ‘ਮੈਂ ਅੱਜ ਸਭ ਤੋਂ ਵੱਧ ਖੁਸ਼ ਹਾਂ।’ ਇਹ ਬੋਲ ਬੱਚੇ ਦੇ ਆਪਣੇ ਬਾਪ ਨਾਲ ਨਿਵੇਕਲੇ ਸਬੰਧ ਤੇ ਰਿਸ਼ਤੇ ਦਾ ਪ੍ਰਗਟਾਅ ਹਨ। ਇਸ
ਤਰ੍ਹਾਂ ‘ਬਾਪ ਦਿਵਸ’ ਨੂੰ ਸਮਰਪਤ ਇਸ ਮੀਟਿੰਗ ਦਾ ਆਗਾਜ਼ ਹੋਇਆ ਜਿਸ ਵਿੱਚ ਹਾਜ਼ਰ ਪੱਚੀ ਕੁ ਮੈਂਬਰਾਂ ਨੇ ਗੀਤਾਂ, ਕਵਿਤਾਵਾਂ,
ਬੋਲੀਆਂ, ਟੱਪੇ ਜਾਂ ਆਪਣੇ ਭਾਵਾਂ ਨੂੰ ਆਪਣੀਆਂ ਯਾਦਾਂ ਦੇ ਰੂਪ ਵਿੱਚ ਪ੍ਰਗਟਾਇਆ।
ਸੁੰਦਰਪਾਲ ਜੀ ਨੇ ਕੋਰੜਾ ਛੰਦ ਵਿੱਚ ਲਿਖੀ ਆਪਣੀ ਕਵੀਸ਼ਰੀ, ‘ਬਾਪ ਸਦਾ ਉਂਗਲੀ ਨੂੰ ਫੜ ਤੋਰਦਾ, ਨੀਵੀਂ ਉੱਚੀ ਥਾਂ ਤੋਂ ਸਦਾ
ਮੋੜਦਾ, ਭਾਗਾਂ ਨਾਲ ਮਿਲਦਾ ਬਾਪੂ ਦਾ ਪਿਆਰ ਜੀ’ ਭਰਵੀਂ ਅਵਾਜ਼ ਵਿੱਚ ਗਾ ਕੇ ਬਾਪ ਦੀ ਲੋੜ ਨੂੰ ਯਾਦ ਕੀਤਾ। ਉਹਨਾਂ ਦੱਸਿਆ
ਕਿ ਉਹ ਦੋ ਸਾਲ ਦੀ ਸੀ ਜਦੋਂ ਉਸ ਦੀ ਮਾਂ ਉਹਨਾਂ ਦੋਵਾਂ ਭੈਣਾਂ ਦੀ ਉਂਗਲ ਬਾਪ ਨੂੰ ਫੜਾ ਰੱਬ ਨੂੰ ਪਿਆਰੀ ਹੋ ਗਈ ਸੀ ਅਤੇ
ਅੱਜ ਦੀ ਬਹੁਪੱਖੀ ਸਖ਼ਸ਼ੀਅਤ ਉਭਾਰਨ ਵਿੱਚ ਉਹਨਾਂ ਦੇ ਬਾਪ ਦਾ ਹੀ ਹੱਥ ਹੈ। ਸੁਖਜੀਤ ਸੈਨੀ ਨੇ ‘ਬਾਬਲ ਮੇਰਾ ਬੋਹੜ ਦੀ ਛਾਂ,
ਮੋਹ ਵਿੱਚ ਭਿੱਜੀ ਗੁੰਗੀ ਮਾਂ’ ਅਤੇ ਗੁਰਦੀਸ਼ ਗਰੇਵਾਲ ਨੇ ‘ਅੱਜ ਮੈਨੂੰ ਯਾਦ ਬੜੀ ਬਾਪ ਦੀ ਸਤਾਏ ਨੀ, ਸੁਰਗਾਂ ‘ਚ ਬੈਠੀ ਮੈਨੂੰ ਮਾਂ
ਵੀ ਯਾਦ ਆਏ ਨੀ’ ਬਾਪ ਦੀ ਯਾਦ ਵਿੱਚ ਲਿਖੀਆਂ ਆਪਣੀਆਂ ਰਚਨਾਵਾਂ ਸੁਣਾਈਆ। ਹਰਮਿੰਦਰ ਚੁ ੱਗ ਨੇ ੁਕਿਹਾ ਕਿ ਬਾਪ ਹੀ ਹੈ
ਜੋ ਦਿਲੋਂ ਚਾਹੁੰਦਾ ਹੈ ਕਿ ਉਸ ਦੇ ਬੱਚੇ ਉਸ ਤੋਂ ਵੀ ਵੱਧ ਕਾਮਯਾਬ ਹੋਣ। ਉਹਨਾਂ ਨੇ ਗੁਰੁ ਅਰਜਨ ਦੇਵ ਜੀ ਵਲੋਂ ਗੁਰੁ ਗ੍ਰੰਥ ਸਾਹਿਬ
ਜੀ ਦੀ ਸੰਪਾਦਨਾ ਦੇ ਵੱਖ ਵੱਖ ਪੜਾਅ ਦਰਸਾਉਂਦੀ ਕਵਿਤਾ ਪੇਸ਼ ਕੀਤੀ। ਕਿਰਨ ਕਲਸੀ, ਸਾਦਾਤ ਅਕਰਮ, ਸੁਰਿੰਦਰ ਵਿਰਦੀ,
ਅਮਰਜੀਤ ਵਿਰਦੀ, ਸਰਬਜੀਤ ਉੱਪਲ ਹੁਰਾਂ ਚੁਨਿੰਦਾ ਕਵਿਤਾਵਾਂ ਸੁਣਾ ਕੇ ਬੱਚਿਆਂ ਦੀ ਜ਼ਿੰਦਗੀ ਵਿੱਚ ਬਾਪ ਦੇ ਯੋਗਦਾਨ ਨੂੰ ਯਾਦ
ਕਰਵਾਇਆ।
ਡਾ: ਮਨਮੋਹਨ ਕੌਰ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹੀਦੀ ਅਤੇ ਗੁਰੁ ਗ੍ਰੰਥ ਸਾਹਿਬ ਦੀ ਸੰਪਾਦਨਾ ਬਾਰੇ ਆਪਣੇ
ਵਿਚਾਰ ਪ੍ਰਗਟਾਉਂਦੇ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਨੂੰ ਪਿਤਾ ਕਹਿਕੇ ਸੰਬੋਧਨ ਕੀਤਾ ਗਿਆ ਹੈ। ਇਸ ਬਾਰੇ
ਉਹਨਾਂ ਗੁਰੁ ਗ੍ਰੰਥ ਸਾਹਿਬ ਵਿਚੋਂ ਲਈਆਂ ਟੂਕਾਂ ਰਾਹੀਂ ਵਿਸਥਾਰ ਵਿੱਚ ਵਰਨਣ ਕੀਤਾ। ਸੁਰਜੀਤ ਢਿਲੋਂ ਨੇ ਹਾਰਮੋਨੀਅਮ ਤੇ
ਸੁਰੀਲੀ ਅਵਾਜ਼ ਨਾਲ ਸ਼ਬਦ ਗਾ ਕੇ ਹਾਜ਼ਰੀ ਲੁਆਈ। ਨਿਰਮਲ ਕੌਰ ਸੇਖੋਂ ਨੇ ਵੀ ਪਿਤਾ ਦਿਵਸ ਬਾਰੇ ਗਲਬਾਤ ਕਰਦਿਆਂ ਆਪਣੇ
ਬੱਚਿਆਂ ਲਈ ਬਾਪ ਦੇ ਨਿਭਾਏ ਰੋਲ ਨੂੰ ਇੱਕ ਦੋਸਤ ਵਾਲਾ ਰੋਲ ਦੱਸ ਵਡਿਆਇਆ। ਯੂਨੀਵਰਸਿਟੀ ਵਿੱਚ ਵਿਗਿਆਨੀ ਵਜੋਂ
ਆਪਣੇ ਕੰਮਾਂ ਦੀ ਗੱਲ ਕਰਦੇ ਸਮੇਂ ਮੁਹਿੰਦਰ ਸਿੰਘ ਰੰਧਾਵਾ ਵਲੋਂ ਪੰਜਾਬ ਦੇ ਵਿਕਾਸ ਅਤੇ ਯੂਨੀਵਰਸਿਟੀ ਲਈ ਕੀਤੇ ਕਾਰਜਾਂ ਬਾਰੇ
ਵੀ ਗਲਬਾਤ ਹੋਈ। ਗੁਰਚਰਨ ਥਿੰਦ ਨੇ ਅੱਜ ਦੇ ਸਮੇਂ ਪ੍ਰਵਾਰ ਵਿੱਚ ਮਾਂ ਅਤੇ ਬਾਪ ਦੇ ਬਦਲਦੇ ਰੋਲ ਅਤੇ ਰੁਤਬਿਆਂ ਦੀ ਗੱਲ
ਛੇੜੀ। ਹੁਣ ਜਦੋਂ ਔਰਤ ਵੀ ਕਮਾਊ ਹੈ ਤਾਂ ਮਰਦ ਲਈ ਵੀ ਘਰੇਲੂ ਕੰਮ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਜ਼ਰੂਰੀ ਹੋ ਗਈਆਂ
ਹਨ। ਜੇਕਰ ਇਸ ਤਬਦੀਲੀ ਨੂੰ ਪ੍ਰਵਾਰ ਵਲੋਂ ਖਾਸ ਤੌਰ ਤੇ ਪ੍ਰਵਾਰ ਦੀ ਉਪਰਲੀ ਪੀੜ੍ਹੀ ਵਲੋਂ ਸਹਿਜਤਾ ਨਾਲ ਨਹੀਂ ਸਵੀਕਾਰਿਆ
ਜਾਂਦਾ ਤਾਂ ਘਰਾਂ ਵਿੱਚ ਝਗੜੇ ਹੋ ਜਾਂਦੇ ਹਨ। ਅਫਸੋਸ ਦੀ ਗੱਲ ਹੈ ਕਿ ਸਾਡੇ ਲੋਕਾਂ ਵਿੱਚ ਇਹ ਸਮੱਸਿਆ ਬਹੁਤ ਜ਼ੋਰ ਫੜ ਰਹੀ ਹੈ
ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਹਨਾਂ ਸਭ ਹਾਜ਼ਰੀਨ ਨੂੰ ਇਸ ਸਬੰਧੀ ਸਮਝਣ ਅਤੇ ਸਮਝਾਉਣ ਤੇ ਜ਼ੋਰ ਦਿੱਤਾ। ਉਹਨਾਂ ਘਰੇਲੂ
ਵਾਤਾਵਰਣ ਸੁਖਾਵਾਂ ਰਖਣ ਦੇ ਨਾਲ ਨਾਲ ਧਰਤੀ ਉਪਰ ਹਵਾ ਅਤੇ ਪਾਣੀ ਦ ੇ ਪਲੀਤ ਹੋਣ ਨੂੰ ਬਚਾਉਣ ਦੀ ਵੀ ਚਰਚਾ ਕੀਤੀ ਤਾਂ ਜੋ
ਇਸ ਮਹੀਨੇ ਵਿਸ਼ਵ ਪੱਧਰ ਤੇ ਮਨਾਏ ਗਏ ਵਾਤਾਵਰਣ ਦਿਵਸ ਨੂੰ ਮੁੱਖ ਰਖਦੇ ਹੋਏ ਲੋੜੀਂਦਾ ਯੋਗਦਾਨ ਪਾਇਆ ਜਾ ਸਕੇ।
ਕਿਰਨ ਕਲਸੀ, ਹਰਦੇਵ ਮੱਤਾ, ਸੁਰਿੰਦਰ ਸੰਧੂ, ਅਮਰਜੀਤ ਸੱਗੂ, ਬਲਜਿੰਦਰ ਗਿੱਲ, ਅਮਰਜੀਤ ਗਰੇਵਾਲ, ਸ਼ਵਿੰਦਰ ਤੇ
ਮੁਖਤਿਆਰ ਧਾਲੀਵਾਲ ਨੇ ਲੋਕ-ਗੀਤਾਂ ਟੱਪਿਆਂ ਅਤੇ ਬੋਲੀਆਂ ਨਾਲ ਹਾਜ਼ਰੀ ਲੁਆਈ । ਆਖਰ ਵਿੱਚ ਸੁੰਦਰਪਾਲ ਜੀ ਨੇ ਅੱਜ ਦੀ
ਮੀਟਿੰਗ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਵਿੱਚ ਸ਼ਾਮਲ ਹੋ ਕੇ ਬਹੁਤ ਖੁਸ਼ ਅਤੇ ਸੰਤੁਸ਼ਟ ਹਨ। ਮੀਟਿੰਗ

ਵਿੱਚ ਜੁਗਿੰਦਰ ਪੁਰਬਾ, ਨਰਿੰਦਰ ਬਾਜਵਾ, ਹਰਭਜਨ ਜੌਹਲ ਅਤੇ ਸੀਰੀਨ ਬੈਨਰਜੀ ਵੀ ਸ਼ਾਮਲ ਹੋਏ। ਜਨਰਲ ਸਕੱਤਰ ਗੁਰਦੀਸ਼
ਗਰੇਵਾਲ ਜੀ ਨੇ ਮੀਟਿੰਗ ਦਾ ਸੰਚਾਲਨ ਬਹੁਤ ਸੁਚੱਜਤਾ ਨਾਲ ਨਿਭਾਇਆ।
ਸੰਪਰਕ ਵਾਸਤੇ : ਬਲਵਿੰਦਰ ਬਰਾੜ, (ਪ੍ਰਧਾਨ) 403-590-9629; ਗੁਰਚਰਨ ਥਿੰਦ (ਕੋਆਰਡੀਨੇਟਰ1) 403-402-9635,
ਗੁਰਦੀਸ਼ ਗਰੇਵਾਲ (ਸਕੱਤਰ) 403-404-1450

ਰਿਪੋਰਟ ਕਰਤਾ : ਗੁਰਚਰਨ ਥਿੰਦ

Check Also

Himachal Mitra Mandal organized “Dhaam”

Himachal Mitra Mandal organized “Dhaam”

Himachal Mitra Mandal organized “Dhaam” Edmonton (ATB): The Himachal Mitra Mandal Association Edmonton, Alberta, organized …