Home / Punjabi News / ਗਾਂਡੇਯ ਵਿਧਾਨ ਸਭਾ ਸੀਟ ਤੋਂ ਕਲਪਨਾ ਸੋਰੇਨ ਨੇ ਭਰੀ ਨਾਮਜ਼ਦਗੀ

ਗਾਂਡੇਯ ਵਿਧਾਨ ਸਭਾ ਸੀਟ ਤੋਂ ਕਲਪਨਾ ਸੋਰੇਨ ਨੇ ਭਰੀ ਨਾਮਜ਼ਦਗੀ

ਰਾਂਚੀ, 29 ਅਪਰੈਲ

ਜੇਲ੍ਹ ਵਿੱਚ ਬੰਦ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਨੇ ਸੂਬੇ ਦੀ ਗਾਂਡੇਯ ਵਿਧਾਨ ਸਭਾ ਸੀਟ ਤੋਂ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਉਮੀਦਵਾਰ ਵਜੋਂ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਗਾਂਡੇਯ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ 20 ਮਈ ਨੂੰ ਸੂਬੇ ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੀ ਹੋਵੇਗੀ। ਗਿਰਡੀਹ ਜ਼ਿਲ੍ਹੇ ਦੀ ਇਹ ਵਿਧਾਨ ਸਭਾ ਸੀਟ ਜੇਐੱਮਐੱਮ ਦੇ ਵਿਧਾਇਕ ਸਰਫਰਾਜ਼ ਅਹਿਮਦ ਦੇ ਅਸਤੀਫ਼ੇ ਮਗਰੋਂ ਖਾਲੀ ਹੋ ਗਈ ਸੀ। ਕਲਪਨਾ (48) ਜਦੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪੁੱਜੀ ਤਾਂ ਸੂਬੇ ਦੇ ਮੁੱਖ ਮੰਤਰੀ ਚੰਪਈ ਸੋਰੇਨ, ਉਨ੍ਹਾਂ ਦੇ ਦਿਓਰ ਬਸੰਤ ਸੋਰੇਨ, ਝਾਰਖੰਡ ਕਾਂਗਰਸ ਦੇ ਪ੍ਰਧਾਨ ਰਾਜੇਸ਼ ਠਾਕੁਰ ਅਤੇ ਸੂਬਾ ਸਰਕਾਰ ਦੇ ਮੰਤਰੀ ਆਲਮਗੀਰ ਆਲਮ ਅਤੇ ਸੱਤਿਆਨੰਦ ਭੋਕਤਾ ਉਨ੍ਹਾਂ ਨਾਲ ਹਾਜ਼ਰ ਸਨ।

The post ਗਾਂਡੇਯ ਵਿਧਾਨ ਸਭਾ ਸੀਟ ਤੋਂ ਕਲਪਨਾ ਸੋਰੇਨ ਨੇ ਭਰੀ ਨਾਮਜ਼ਦਗੀ appeared first on Punjabi Tribune.


Source link

Check Also

ਮੋਹਾਲੀ ਪੁਲਿਸ ਟੀਮ ‘ਤੇ ਹਮਲੇ ਤੋਂ ਬਾਅਦ ਵੱਡਾ ਐਕਸ਼ਨ, ਮੁਲਾਜ਼ਮਾਂ ਦੀ ਨਸ਼ਾ ਤਸਕਰਾਂ ਦਾ ਮੁਠਭੇੜ, 2 ਦੋਸ਼ੀ ਜ਼ਖਮੀ; ਲਿਜਾਇਆ ਗਿਆ ਹਸਪਤਾਲ…

Mohali News: ਮੋਹਾਲੀ ਪੁਲਿਸ ਦੀ ਅੱਜ ਨਸ਼ਾ ਤਸਕਰਾਂ ਦੇ ਨਾਲ ਮੁਠਭੇੜ ਹੋਈ। ਪੁਲਿਸ ਦੀ ਜਵਾਬੀ …