Home / Punjabi News / ਚੋਣਾਂ ਤੋਂ ਬਾਅਦ ਸੁਖਬੀਰ ਨੇ ਘਟਾਇਆ 9 ਕਿਲੋ ਭਾਰ, ਹਰਸਿਮਰਤ ਵੀ ਲਾ ਰਹੀ ਹੈ ਜ਼ੋਰ

ਚੋਣਾਂ ਤੋਂ ਬਾਅਦ ਸੁਖਬੀਰ ਨੇ ਘਟਾਇਆ 9 ਕਿਲੋ ਭਾਰ, ਹਰਸਿਮਰਤ ਵੀ ਲਾ ਰਹੀ ਹੈ ਜ਼ੋਰ

ਚੋਣਾਂ ਤੋਂ ਬਾਅਦ ਸੁਖਬੀਰ ਨੇ ਘਟਾਇਆ 9 ਕਿਲੋ ਭਾਰ, ਹਰਸਿਮਰਤ ਵੀ ਲਾ ਰਹੀ ਹੈ ਜ਼ੋਰ

ਚੰਡੀਗੜ੍ਹ—ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਡਿਪਟੀ ਸੀ. ਐੱਮ. ਸੁਖਬੀਰ ਬਾਦਲ ਪੰਜਾਬ ਦੀ ਸਿਆਸਤ ਤੋਂ ਸੁਰਖੁਰੂ ਹੋ ਕੇ ਅੱਜਕਲ ਆਪਣੀ ਸਿਹਤ ਵੱਲ ਕੁਝ ਜ਼ਿਆਦਾ ਹੀ ਧਿਆਨ ਦੇ ਰਹੇ ਹਨ। ਆਖਿਰਕਾਰ ਪੰਜਾਬ ਤੋਂ ਵਿਹਲੇ ਹੋਏ ਬਾਦਲ ਸਾਬ੍ਹ ਨੂੰ ਆਪਣਾ ਵੀ ਖਿਆਲ ਆ ਹੀ ਗਿਆ ਅਤੇ ਪਿਛਲੇ ਡੇਢ ਮਹੀਨੇ ਦੌਰਾਨ ਆਪਣਾ ਨੌ ਕਿੱਲੋ ਤੋਂ ਵੱਧ ਭਾਰ ਘਟਾ ਲਿਆ ਹੈ।ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ ਦੇ 56 ਸਾਲਾ ਸੁਖਬੀਰ ਹਾਲੇ ਵੀ 100 ਕਿੱਲੋ ਤੋਂ ਵੱਧ ਵਜ਼ਨੀ ਹਨ, ਪਰ ਉਹ ਆਪਣਾ ਭਾਰ ਘਟਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ। ਇਸ ‘ਚ ਡਾਈਟ ਚਾਰਟ ਨੂੰ ਪੂਰੀ ਸਖ਼ਤਾਈ ਨਾਲ ਮੰਨਣਾ ਤੇ ਵਰਜਿਸ਼ ਕਰਨਾ ਸ਼ਾਮਲ ਹੈ।
ਇਹ ਵੀ ਪਤਾ ਲੱਗਾ ਹੈ ਕਿ ਹਰਸਿਮਰਤ ਬਾਦਲ ਨੇ ਵੀ ਚੋਣਾਂ ਤੋਂ ਬਾਅਦ ਆਪਣਾ ਵਜ਼ਨ ਢਾਈ ਕਿੱਲੋ ਤਕ ਘੱਟ ਕਰ ਲਿਆ ਹੈ। ਉਹ ਵੀ ਡਾਈਟ ਪਲਾਨ ਦੇ ਹਿਸਾਬ ਨਾਲ ਆਪਣੀ ਖੁਰਾਕ ਲੈਂਦੇ ਹਨ, ਪਰ ਸੁਖਬੀਰ ਉਨ੍ਹਾਂ ਦੇ ਮੁਕਾਬਲੇ ਵੱਧ ਸਖ਼ਤਾਈ ਨਾਲ ਪਾਲਣਾ ਕਰਦੇ ਹਨ।

Check Also

ਚੀਨੀ ਵੀਜ਼ਾ ਘੁਟਾਲਾ: ਦਿੱਲੀ ਦੀ ਅਦਾਲਤ ਵੱਲੋਂ ਕਾਰਤੀ ਚਿਦੰਬਰਮ ਨੂੰ ਜ਼ਮਾਨਤ

ਨਵੀਂ ਦਿੱਲੀ, 6 ਜੂਨ ਦਿੱਲੀ ਦੀ ਇਕ ਅਦਾਲਤ ਨੇ ਚੀਨੀ ਨਾਗਰਿਕਾਂ ਦੇ ਕਥਿਤ ਵੀਜ਼ਾ ਘੁਟਾਲੇ …