Home / Punjabi News / ਪਾਕਿਸਤਾਨ ਦੇ ਮੰਤਰੀ ਵੱਲੋਂ ਕਰਤਾਰਪੁਰ ਵਾਂਗ ਸਿੰਧ ’ਚ ਲਾਂਘਾ ਖੋਲ੍ਹਣ ਦਾ ਪ੍ਰਸਤਾਵ

ਪਾਕਿਸਤਾਨ ਦੇ ਮੰਤਰੀ ਵੱਲੋਂ ਕਰਤਾਰਪੁਰ ਵਾਂਗ ਸਿੰਧ ’ਚ ਲਾਂਘਾ ਖੋਲ੍ਹਣ ਦਾ ਪ੍ਰਸਤਾਵ

ਕਰਾਚੀ/ਦੁਬਈ, 6 ਜੂਨ

ਪਾਕਿਸਤਾਨ ਦੇ ਇੱਕ ਸੂਬਾਈ ਮੰਤਰੀ ਨੇ ਭਾਰਤ ਦੀ ਸਰਹੱਦ ਨਾਲ ਲੱਗਦੇ ਸਿੰਧ ਸੂਬੇ ਦੇ ਖੇਤਰਾਂ ਵਿੱਚ ਕਰਤਾਰਪੁਰ ਵਾਂਗ ਧਾਰਮਿਕ ਲਾਂਘਾ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਹੈ ਤਾਂ ਕਿ ਦੇਸ਼ ਵਿੱਚ ਹਿੰਦੂਆਂ ਅਤੇ ਜੈਨੀਆਂ ਨੂੰ ਉਨ੍ਹਾਂ ਦੇ ਇਤਿਹਾਸਕ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ। ਸਿੰਧ ਦੇ ਸੈਰ-ਸਪਾਟਾ ਮੰਤਰੀ ਜ਼ੁਲਫਿਕਾਰ ਅਲੀ ਸ਼ਾਹ ਨੇ ਬੁੱਧਵਾਰ ਨੂੰ ਦੁਬਈ ਵਿੱਚ ਸਿੰਧ ਸੂਬੇ ’ਚ ਸੈਰ-ਸਪਾਟੇ ਨੂੰ ਹੁਲਾਰਾ ਦੇਣ ਸਬੰਧੀ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਪ੍ਰਸਤਾਵ ਰੱਖਿਆ, ਜਿੱਥੇ ਪਾਕਿਸਤਾਨ ਦੀ ਬਹੁਗਿਣਤੀ ਹਿੰਦੂ ਆਬਾਦੀ ਵਸਦੀ ਹੈ। ਉਨ੍ਹਾਂ ਕਿਹਾ ਕਿ ਇਹ ਲਾਂਘਾ ਉਮਰਕੋਟ ਅਤੇ ਨਗਰਪਾਰਕਰ ਵਿੱਚ ਬਣਾਇਆ ਜਾ ਸਕਦਾ ਹੈ।

The post ਪਾਕਿਸਤਾਨ ਦੇ ਮੰਤਰੀ ਵੱਲੋਂ ਕਰਤਾਰਪੁਰ ਵਾਂਗ ਸਿੰਧ ’ਚ ਲਾਂਘਾ ਖੋਲ੍ਹਣ ਦਾ ਪ੍ਰਸਤਾਵ appeared first on Punjabi Tribune.


Source link

Check Also

Raja Warring ਦੀ SC ਕਮਿਸ਼ਨ ਨੂੰ ਚੁਣੌਤੀ ,ਕਿਹਾ – ਮੈਂ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਵਾਂਗਾ ,ਜੋ ਕਰਨਾ ਹੈ ਕਰ ਲਓ  | Raja Warring challenges SC commission, says

Punjab News : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ …