Home / World / ਜਹਾਂਗੀਰ ਪੁਲ ਦੀ ਉਸਾਰੀ ਨਾ ਹੋਣ ਕਰਕੇ ਸੰਗਰੂਰ- ਲੁਧਿਆਣਾ ਮਾਰਗ ਦਾ ਕੀਤਾ ਚੱਕਾ ਜਾਮ

ਜਹਾਂਗੀਰ ਪੁਲ ਦੀ ਉਸਾਰੀ ਨਾ ਹੋਣ ਕਰਕੇ ਸੰਗਰੂਰ- ਲੁਧਿਆਣਾ ਮਾਰਗ ਦਾ ਕੀਤਾ ਚੱਕਾ ਜਾਮ

ਜਹਾਂਗੀਰ ਪੁਲ ਦੀ ਉਸਾਰੀ ਨਾ ਹੋਣ ਕਰਕੇ ਸੰਗਰੂਰ- ਲੁਧਿਆਣਾ ਮਾਰਗ ਦਾ ਕੀਤਾ ਚੱਕਾ ਜਾਮ

2ਧੂਰੀ -ਧੂਰੀ ਹਲਕੇ ਦੀ ਮੁੱਖ ਮੰਗ ਜਹਾਂਗੀਰ ਪੁਲ ਦੀ ਉਸਾਰੀ ‘ਚ ਹੋ ਰਹੀ ਦੇਰੀ ਕਾਰਣ ਹਲਕੇ ਦੇ ਲੋਕਾਂ ਅੰਦਰ ਪੰਜਾਬ ਸਰਕਾਰ ਵਿਰੁੱਧ ਰੋਹ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਜਿਸ ਤਹਿਤ ਜਹਾਂਗੀਰ ਪੁਲ ਬਣਾਓ ਐਕਸ਼ਨ ਕਮੇਟੀ ਵੱਲੋਂ ਪੁਲ ਦੀ ਉਸਾਰੀ ਨਾ ਹੋਣ ਕਾਰਣ ਅੱਜ ਤਹਿਸੀਲ ਦਫਤਰ ਵਿਖੇ 10 ਵਜੇ ਤੋਂ ਲੈਕੇ 12 ਵਜੇ ਤੱਕ ਧਰਨਾ ਦੇਣ ਤੋਂ ਬਾਅਦ ਸੰਗਰੂਰ ਲੁਧਿਆਣਾ ਮੁੱਖ ਮਾਰਗ ਦਾ ਚੱਕਾ ਜਾਮ ਕੀਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਕਨਵੀਨਰ ਜਰਨੈਲ ਸਿੰਘ ਜਹਾਂਗੀਰ, ਆਪ ਆਗੂ ਜਸਵੀਰ ਸਿੰਘ ਜੱਸੀ,  ਡਾ. ਅਨਵਰ ਭਸੌੜ ਨੇ ਕਿਹਾ ਕਿ ਜਹਾਂਗੀਰ ਪੁਲ ਦੇ ਨਾਲ ਲਗਦੇ ਸੈਂਕੜੇ ਪਿੰਡਾਂ ਦੇ ਲੋਕਾਂ ਨੂੰ ਰੋਜ਼ਾਨਾ ਧੂਰੀ ਆਉਣ ਵਾਸਤੇ ਅਨੇਕਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਹੀ ਜਹਾਂਗੀਰ ਦੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਜਾਣ ਲਈ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਪੁਲ ਦੇ ਨਾ ਬਣਨ ਕਾਰਣ ਧੂਰੀ ਇਲਾਕਾ ਦੋ ਹਿੱਸਿਆ ਵਿੱਚ ਵੰਡਿਆ ਗਿਆ ਹੈ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਇਸ ਪੁਲ ਨੂੰ ਬਨਾਉਣ ਲਈ ਕੋਈ ਵੀ ਯਤਨ ਨਹੀਂ ਕੀਤਾ ਜਾ ਰਿਹਾ।
ਇਸ ਮੌਕੇ ਪੁੱਜੇ ਅਮਰੇਸ਼ਵਰ ਸਿੰਘ ਐਸ.ਡੀ.ਐਮ.ਧੂਰੀ ਨੇ ਧਰਨਾਕਾਰੀਆਂ ਨੂੰ ਵਿਸਵਾਸ਼ ਦਿਲਾਉਦਿਆਂ ਕਿਹਾ ਕਿ ਕਹੇਰੂ ਤੋਂ ਲੈਕੇ ਜਹਾਂਗੀਰ ਪੁਲ ਦੇ ਨਾਲ ਨਾਲ ਕੱਚੇ ਰਸਤੇ ਨੂੰ ਪੱਕਾ ਕਰਨ ਦਾ ਕੰਮ 15 ਜੁਲਾਈ ਤੱਕ ਸ਼ੁਰੂ ਕਰਵਾ ਦਿੱਤਾ ਜਾਵੇਗਾ ਅਤੇ ਐਸ.ਡੀ.ਐਮ.ਵੱਲੋਂ ਭਰੋਸਾ ਦੇਣ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਆਪਣਾ ਧਰਨਾ ਖਤਮ ਕੀਤਾ ਗਿਆ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਕਾਮਰੇਡ ਮੇਜਰ ਸਿੰਘ ਪੁੰਨਾਂਵਾਲ, ਕਿਸਾਨ ਮੁਕਤੀ ਮੋਰਚਾ ਦੇ ਆਗੂ ਕਿਰਪਾਲ ਸਿੰਘ ਰਾਜੋਮਾਜਰਾ, ਸੀ.ਪੀ.ਆਈ ਆਗੂ ਸੁਖਦੇਵ ਸ਼ਰਮਾ, ਸੁਖਦੇਵ ਬੜੀ, ਅਮਰੀਕ ਸਿੰਘ ਕਾਂਝਲਾ, ਗੁਰਜੀਤ ਸਿੰਘ ਚਾਂਗਲੀ, ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਸਰਬਜੀਤ ਸਿੰਘ ਅਲਾਲ, ਹਰਪ੍ਰੀਤ ਮੀਮਸਾ, ਗੁਰਦਿਆਲ ਨਿਰਮਾਣ, ਧੂਰੀ ਬੱਸ ਸਰਵਿਸ ਦੇ ਐਮ.ਡੀ.ਬੰਤ ਸਿੰਘ, ਟਰਾਸਪੋਰਟਰ ਤਲਵੀਰ ਧਨੇਸਰ, ਹਰਦੇਵ ਘਨੌਰੀ, ਤਰਸੇਮ ਰਿੰਕੂ, ਗੁਰਦਿਆਲ ਨਿਰਮਾਣ, ਰੂਬਲ ਬਾਜਵਾ ਵੱਡੀ ਗਿਣਤੀ ‘ਚ ਪਿੰਡਾਂ ਦੇ ਲੋਕ ਹਾਜ਼ਰ ਸਨ। ਇਸ ਸਮੇਂ ਐਕਸ਼ਨ ਕਮੇਟੀ ਦੇ ਕਨਵੀਨਰ ਜਰਨੈਲ ਸਿੰਘ ਜਹਾਂਗੀਰ ਨੇ ਧਰਨਾ ਮੁਲਤਵੀ ਕਰਨ ਦਾ ਐਲਾਨ ਕਰਦੇ ਹੋਇਆ ਕਿਹਾ ਕਿ ਜੇਕਰ 15 ਜੁਲਾਈ ਤੱਕ ਸੜਕ ਦਾ ਨਿਰਮਾਣ ਨਾ ਕੀਤਾ ਗਿਆ ਤਾਂ ਐਕਸ਼ਨ ਕਮੇਟੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਅਣਮਿੱਥੇ ਸਮੇਂ ਲਈ ਸੰਗਰੂਰ ਲੁਧਿਆਣਾ ਮਾਰਗ ਤੇ ਧਰਨਾ ਦਿੱਤਾ ਜਾਵੇਗਾ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …