ਅੰਮ੍ਰਿਤਸਰ : ਆਮ ਆਦਮੀ ਪਾਰਟੀ ‘ਚੋਂ ਅਸਤੀਫਾ ਦੇ ਕੇ ਵੱਖਰਾ ਸੰਗਠਨ ਬਣਾਉਣ ਵਾਲੇ ਐੱਚ. ਐੱਸ. ਫੂਲਕਾ ਨੇ ਐੱਸ. ਜੀ. ਪੀ. ਸੀ. ਖਿਲਾਫ ਵੀ ਮੋਰਚਾ ਖੋਲ੍ਹ ਦਿੱਤਾ ਹੈ। ਸ਼ਨੀਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਅਰਦਾਸ ਕਰਨ ਪਹੁੰਚੇ ਫੂਲਕਾ ਨੇ ਕਿਹਾ ਕਿ 1984 ਸਿੱਖ ਦੰਗਾ ਵਿਰੋਧੀਆਂ ਨੂੰ ਸਜ਼ਾ ਦਿਵਾਉਣ ਦੇ ਨਾਲ ਨਾਲ ਉਨ੍ਹਾਂ ਦਾ ਮਕਸਦ ਹੁਣ ਐੱਸ. ਜੀ. ਪੀ. ਸੀ. ਨੂੰ ਸਿਆਸੀ ਲੋਕਾਂ ਤੋਂ ਮੁਕਤ ਕਰਵਾਉਣਾ ਵੀ ਹੈ। ਫੂਲਕਾ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਐੱਸ. ਜੀ. ਪੀ. ਸੀ. ‘ਤੇ ਸਿਰਫ ਬਾਦਲ ਪਰਿਵਾਰ ਦਾ ਕਬਜ਼ਾ ਹੈ ਅਤੇ ਬਾਦਲ ਪਰਿਵਾਰ ਤੋਂ ਐੱਸ. ਜੀ. ਪੀ. ਸੀ. ਨੂੰ ਮੁਕਤ ਕਰਵਾ ਕੇ ਧਾਰਮਿਕ ਜਥੇਬੰਦੀ ਦੇ ਹੱਥ ਦੇਣਗੇ।
ਫੂਲਕਾ ਨੇ ਕਿਹਾ ਕਿ ਕੋਈ ਵੀ ਵਿਅਕਤੀ ਉਨ੍ਹਾਂ ਦੇ ਸੰਗਠਨ ਦਾ ਹਿੱਸਾ ਬਣ ਸਕਦਾ ਹੈ ਅਤੇ 886950070 ਨੰਬਰ ‘ਤੇ ਕਾਲ ਕਰਕੇ ਰਜਿਸਟਰ ਕਰਵਾ ਸਕਦਾ ਹੈ। ਸਿੱਖ ਸੇਵਕ ਸੰਗਠਨ ਬਾਰੇ ਜਾਣਕਾਰੀ ਦਿੰਦੇ ਹੋਏ ਫੂਲਕਾ ਨੇ ਕਿਹਾ ਕਿ ਇਹ ਸੰਗਠਨ ਦੋ ਹਿੱਸਿਆ ਵਿਚ ਕੰਮ ਕਰੇਗਾ। ਇਕ ਯੂਨਿਟ ਨਸ਼ਿਆਂ ਖਿਲਾਫ ਅਤੇ ਦੂਜਾ ਯੂਨਿਟ ਐੱਸ. ਜੀ. ਪੀ. ਸੀ. ਲਈ ਕੰਮ ਕਰੇਗਾ। ਇਸ ਦੇ ਨਾਲ ਹੀ ਫੂਲਕਾ ਨੇ ਸਾਫ ਕੀਤਾ ਕਿ ਨਾ ਹੀ ਲੋਕ ਸਭਾ ਚੋਣਾਂ ਲੜਨਗੇ ਅਤੇ ਨਾ ਹੀ ਐੱਸ. ਜੀ. ਪੀ. ਸੀ. ਚੋਣਾਂ ਵਿਚ ਹਿੱਸਾ ਲੈਣਗੇ।
Check Also
ਪੰਜਾਬ ਵਾਸੀਆਂ ਲਈ ਅਹਿਮ ਖਬਰ, ਹੁਣ ਇੰਨੇ ਦਿਨ ਬੰਦ ਰਹਿਣਗੀਆਂ ਦੁਕਾਨਾਂ; ਆਮ ਜਨਤਾ ਅਤੇ ਗਾਹਕਾਂ ਨੂੰ ਅਪੀਲ; ਪਹਿਲਾਂ ਹੀ…
Amritsar News: ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। …
Asian Tribune Your Multilingual Newspaper covering World and local news News