Home / Punjabi News / ਰਾਜਦ ਮੁਖੀ ਲਾਲੂ ਨੂੰ ਮਿਲਣ ਰਾਂਚੀ ਪਹੁੰਚੇ ਤੇਜਪ੍ਰਤਾਪ

ਰਾਜਦ ਮੁਖੀ ਲਾਲੂ ਨੂੰ ਮਿਲਣ ਰਾਂਚੀ ਪਹੁੰਚੇ ਤੇਜਪ੍ਰਤਾਪ

ਰਾਜਦ ਮੁਖੀ ਲਾਲੂ ਨੂੰ ਮਿਲਣ ਰਾਂਚੀ ਪਹੁੰਚੇ ਤੇਜਪ੍ਰਤਾਪ

ਰਾਂਚੀ—ਬਿਹਾਰ ਦੇ ਸਾਬਕਾ ਸਿਹਤ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਪ੍ਰਤਾਪ ਯਾਦਵ ਅੱਜ ਭਾਵ ਸ਼ਨੀਵਾਰ ਨੂੰ ਰਿਮਸ ‘ਚ ਪਿਤਾ ਲਾਲੂ ਯਾਦਵ ਨਾਲ ਮੁਲਾਕਾਤ ਕਰਨ ਪਹੁੰਚੇ। ਪਿਤਾ ਦੀ ਸਿਹਤ ਦਾ ਹਾਲ ਜਾਣਨ ਦੇ ਨਾਲ ਪਿਤਾ-ਪੁੱਤਰ ਵਿਚਾਲੇ ਪਾਰਟੀ, ਬਿਹਾਰ ਦੀ ਰਾਜਨੀਤੀ, 2020 ਦੌਰਾਨ ਬਿਹਾਰ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਸਮੇਤ ਕਈ ਮੁੱਦਿਆਂ ‘ਤੇ ਗੱਲ ਹੋ ਸਕਦੀ ਹੈ। ਚਾਰਾ ਘੋਟਾਲਾ ‘ਚ ਸਜ਼ਾ ਕੱਟ ਰਹੇ ਰਾਜਦ ਮੁਖੀ ਲਾਲੂ ਯਾਦਵ ਰਿਮਸ ਦੇ ਪੇਇੰਗ ਵਾਰਡ 10 ‘ਚ ਇਲਾਜ ਚੱਲ ਰਿਹਾ ਹੈ। ਪਿਛਲੇ ਦਿਨੀਂ ਉਨ੍ਹਾਂ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਸੀ ਅਤੇ ਉਨ੍ਹਾਂ ਨੇ ਖਾਣਾ ਛੱਡ ਦਿੱਤਾ ਸੀ।

ਤੇਜ ਪ੍ਰਤਾਪ ਨੇ ਸ਼ੁੱਕਰਵਾਰ ਨੂੰ ਚਮਕੀ ਬੁਖਾਰ ਨੂੰ ਲੈ ਕੇ ਸੂਬਾ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਨੀਤੀਸ਼ ਕੁਮਾਰ ਬਿਹਾਰ ‘ਚ ਚਮਕੀ ਬੁਖਾਰ ਨਾਲ ਬੱਚਿਆ ਦੀ ਮੌਤ ਨੂੰ ਰੋਕਣ ‘ਚ ਅਸਫਲ ਰਹੇ ਹਨ। ਬਿਹਾਰ ਦੇ ਸਾਬਕਾ ਸਿਹਤ ਮੰਤਰੀ ਤੇਜ ਪ੍ਰਤਾਪ ਨੇ 23 ਜੂਨ ਨੂੰ ਰਾਜਭਵਨ ਤੱਕ ਮਾਰਚ ਕਰਨ ਦਾ ਵੀ ਐਲਾਨ ਕੀਤਾ।ਦੱਸਿਆ ਜਾਂਦਾ ਹੈ ਕਿ ਬਿਹਾਰ ਲੋਕ ਸਭਾ ਚੋਣਾਂ ਦੌਰਾਨ ਹੀ ਆਰ. ਜੇ. ਡੀ. ‘ਚ ਤੇਜਸਵੀ ਅਤੇ ਤੇਜਪ੍ਰਤਾਪ ਵਿਚਾਲੇ ਤਲੱਖੀ ਸਾਫ ਦੇਖਣ ਨੂੰ ਮਿਲੀ ਸੀ। ਚੋਣਾਂ ‘ਚ ਕਰਾਰੀ ਹਾਰ ਮਿਲਣ ਤੋਂ ਬਾਅਤ ਤੇਜਸਵੀ ਯਾਦਵ ਲੰਬੇ ਸਮੇਂ ਤੋਂ ਦਿਖਾਈ ਨਹੀਂ ਦੇ ਰਹੇ ਹਨ।

 

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …