Home / Punjabi News / ISIS ਮੋਡੀਊਲ: NIA ਨੇ ਗਾਜ਼ੀਆਬਾਦ ਤੋਂ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ISIS ਮੋਡੀਊਲ: NIA ਨੇ ਗਾਜ਼ੀਆਬਾਦ ਤੋਂ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ISIS ਮੋਡੀਊਲ: NIA ਨੇ ਗਾਜ਼ੀਆਬਾਦ ਤੋਂ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਨਵੀਂ ਦਿੱਲੀ— ਰਾਸ਼ਟਰੀ ਜਾਂਚ ਏਜੰਸੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਆਈ.ਐੱਸ.ਆਈ.ਐੱਸ. ਪ੍ਰੇਰਿਤ ਸਮੂਹ ਦੇ ਖਿਲਾਫ ਆਪਣੀ ਜਾਂਚ ਦੇ ਸਿਲਸਿਲੇ ‘ਚ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਇਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸੰਗਠਨ ਕਥਿਤ ਤੌਰ ‘ਤੇ ਦਿੱਲੀ ਅਤੇ ਉੱਤਰੀ ਭਾਰਤ ਦੇ ਦੂਜੇ ਹਿੱਸਿਆਂ ‘ਚ ਆਤਮਘਾਤੀ ਹਮਲੇ ਅਤੇ ਬੰਬ ਧਮਾਕਿਆਂ ਨਾਲ ਹੀ ਰਾਜਨੇਤਾਵਾਂ ਅਤੇ ਸਰਕਾਰੀ ਥਾਂਵਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਰਚ ਰਿਹਾ ਸੀ। ਜਾਂਚ ਏਜੰਸੀ ਨੇ ਸ਼ਨੀਵਾਰ ਨੂੰ ਇਸ ਹਾਲੀਆ ਗ੍ਰਿਫਤਾਰੀ ਦੇ ਸਿਲਸਿਲੇ ‘ਚ ਮੇਰਠ, ਹਾਪੁੜ ਅਤੇ ਗਾਜ਼ੀਆਬਾਦ ‘ਚ ਛਾਪੇਮਾਰੀ ਵੀ ਕੀਤੀ।
ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਮੁਹੰਮਦ ਅਬਸਰ (24) ਨੂੰ ਸ਼ੁੱਕਰਵਾਰ ਦੀ ਰਾਤ ਐੱਨ.ਆਈ.ਏ. ਨੇ ਹਾਪੁੜ ਤੋਂ ਗ੍ਰਿਫਤਾਰ ਕੀਤਾ। ਇਸ ਗ੍ਰਿਫਤਾਰੀ ਨਾਲ ਹੀ ਐੱਨ.ਆਈ.ਏ. ਇਸ ਸਿਲਸਿਲੇ ‘ਚ ਹੁਣ ਤੱਕ 12 ਲੋਕਾਂ ਨੂੰ ਗ੍ਰਿਫਤਾਰ ਕਰ ਚੁਕੀ ਹੈ। ਉਨ੍ਹਾਂ ਨੇ ਕਿਹਾ ਕਿ ਅਬਸਰ ਮੇਰਠ ਜ਼ਿਲੇ ਦੇ ਜਸੋਰਾ ਦਾ ਰਹਿਣ ਵਾਲਾ ਹੈ ਅਤੇ ਗਾਜ਼ੀਆਬਾਦ ਦੇ ਪਿਪਲੇਰਾ ਇਲਾਕੇ ‘ਚ ਜਾਮੀਆ ਹੁਸੈਨੀਆ ਅਬੁਲ ਹਸਨ ‘ਚ ਪੜ੍ਹਾਉਂਦਾ ਸੀ। ਬੁਲਾਰੇ ਨੇ ਕਿਹਾ ਕਿ ਅਬਸਰ ਅੱਤਵਾਦੀ ਸਾਜਿਸ਼ ਦੇ ਇਕ ਹੋਰ ਦੋਸ਼ੀ ਇਫਤੇਖਾਰ ਸਾਕਿਬ ਨਾਲ 2018 ‘ਚ ਮਈ ਅਤੇ ਅਗਸਤ ਦੇ ਮਹੀਨੇ ਜੰਮੂ-ਕਸ਼ਮੀਰ ‘ਚ ਤਿੰਨ ਥਾਂਵਾਂ ‘ਤੇ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਇੱਥੇ ਵਿਸ਼ੇਸ਼ ਐੱਨ.ਆਈ.ਏ. ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਉਸ ਦੀ ਹਿਰਾਸਤ ਮੰਗੀ ਜਾਵੇਗੀ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …