Home / Punjabi News / 35 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਕਾਲਜ ਦੇ ਕਲਰਕ ਨੇ ਕੀਤੀ ਖੁਦਕੁਸ਼ੀ

35 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਕਾਲਜ ਦੇ ਕਲਰਕ ਨੇ ਕੀਤੀ ਖੁਦਕੁਸ਼ੀ

35 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਕਾਲਜ ਦੇ ਕਲਰਕ ਨੇ ਕੀਤੀ ਖੁਦਕੁਸ਼ੀ

ਲਹਿਰਾਗਾਗਾ ਦੇ ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ’ਚ ਤਾਇਨਾਤ 36 ਸਾਲ ਦੇ ਦਵਿੰਦਰ ਸਿੰਘ ਵਰਮਾ ਨੇ ਕਾਲਜ ’ਚ ਕਰਮਚਾਰੀਆਂ ਨੂੰ 35 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਆਰਥਿਕ ਤੰਗੀ ਕਰਕੇ ਕਾਲਜ ਦੇ ਦਫਤਰ ’ਚ ਫਾਹਾ ਲੈਕੇ ਖ਼ੁਦਕਸ਼ੀ ਕਰ ਲਈ ਹੈ। ਉਸ ਨੇ ਆਪਣੀ ਮੌਤ ’ਚ ਛੱਡੇ ਨੋਟ ’ਚ ਪ੍ਰਿੰਸੀਪਲ ਤੇ ਰਜਿਸਟਰਾਰ ਨੂੰ ਮੌਤ ਦਾ ਦੋਸ਼ੀ ਦੱਸਿਆ ਹੈ। ਸਾਲ 2012-13 ’ਚ ਗਬਨ ਹੋਇਆ ਸੀ ਜਿਸ ਮਗਰੋ ਉਸ ਨੇ ਪੱਖੇ ਨਾਲ ਟੈਲੀਫੋਨ ਦੀ ਤਾਰ ਪਾਕੇ ਖੁਦਕਸ਼ੀ ਦੀ ਕੋਸ਼ਿਸ਼ ਕੀਤੀ ਸੀ ਤੇ ਉਹ ਗੰਭੀਰ ਜਖ਼ਮੀ ਹੋ ਗਿਆ ਸੀ ਪਰ ਇਸ ਸਮੇਂ ਪਰਿਵਾਰ ਤਨਖਾਹ ਨਾ ਮਿਲਣ ਕਰਕੇ ਆਰਥਿਕ ਤੇ ਮਾਨਸਿਕ ਰੂਪ ’ਚ ਪੇ੍ਸ਼ਾਨ ਰਹਿੰਦਾ ਸੀ। ਕਾਲਜ ਦੇ ਮੁਲਜ਼ਮ ਰਤਨਪਾਲ, ਕੰਵਲਜੀਤ ਸਿੰਘ , ਸਿਵਾਲੀ ਤੇ ਮਨਦੀਪ ਸ਼ਰਮਾ ਨੇ ਕਿਹਾ ਕਿ ਵਾਰ ਵਾਰ ਮੁੱਖ ਮੰਤਰੀ ਤੇ ਕੈਬਨਿਟ ਮੰਤਰੀਆਂ ਤੇ ਰਾਜਸੀ ਪਾਰਟੀਆਂ ਤੇ ਅਧਿਕਾਰੀਆਂ ਤੱਕ ਪਹੁੰਚ ਕਰਨ ਦੇ ਬਾਵਜੂਦ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ ਜਿਸ ਕਰਕੇ ਆਉਣ ਵਾਲੇ ਦਿਨਾਂ ’ਚ ਹੋਰ ਕਰਮਚਾਰੀ ਵੀ ਖੁਦਕਸ਼ੀਆਂ ਦੇ ਰਾਹ ਪੈ ਸਕਦੇ ਹਨ। ਕਾਲਜ ਮੁਲਾਜ਼ਮਾਂ ਨੇ ਲਾਸ਼ ਪੁਲੀਸ ਨੂੰ ਲੈਕੇ ਜਾਣ ਤੋਂ ਰੋਕ ਦਿੱਤਾ। ਚਿਤਾਵਨੀ ਦਿੱਤੀ ਕਿ ਜਦੋ ਤੱਕ ਕਾਲਜ ਕਰਮਚਾਰੀਆਂ ਦੀ ਮੰਗਾਂ ਨਹੀਂ ਅਤੇ ਮ੍ਰਿਤਕ ਦੇ ਪਰਿਵਾਰ ਲਈ 30 ਲੱਖ ਮੁਆਵਜ਼ਾ ਤੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨਹੀਂ ਦਿੱਤੀ ਜਾਂਦੀ ਉਹ ਲਾਸ਼ ਨੂੰ ਗੇਟ ਅੱਗੇ ਰੱਖਕੇ ਧਰਨਾ ਲਾਉਣ ਦਾ ਐਲਾਨ ਕੀਤਾ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਰਿਵਾਰ ਦੇ ਹੱਕ ’ਚ ਸਾਥ ਦੇਣ ਦਾ ਜਨਤਕ ਐਲਾਨ ਕੀਤਾ ਹੈ।

The post 35 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਕਾਲਜ ਦੇ ਕਲਰਕ ਨੇ ਕੀਤੀ ਖੁਦਕੁਸ਼ੀ first appeared on Punjabi News Online.


Source link

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …