ਨਵੀਂ ਦਿੱਲੀ: ਭਾਰਤ ਸਰਕਾਰ ਨੇ ਸੰਸਦ ਨੂੰ ਜਾਣਕਾਰੀ ਦਿੱਤੀ ਹੈ ਕਿ ਬੈਂਕ ਘੁਟਾਲਾ ਕਰਕੇ ਫਰਾਰ ਹੋਇਾ ਨੀਰਵ ਮੋਦੀ ਇਸ ਵੇਲੇ ਹਾਂਗਕਾਂਗ ਵਿੱਚ ਰਹਿ ਰਿਹਾ ਹੈ। ਇਸ ਪਿੱਛੋਂ ਵਿਦੇਸ਼ ਮੰਤਰਾਲੇ ਨੇ ਹਾਂਗਕਾਂਗ ਸਰਕਾਰ ਨੂੰ ਨੀਰਵ ਮੋਦੀ ਲਈ ਆਰਜ਼ੀ ਗ੍ਰਿਫ਼ਤਾਰੀ ਆਰਡਰ ਦਿੱਤੇ ਹਨ।
ਵਿਦੇਸ਼ ਮੰਤਰਾਲੇ ਦੇ ਰਾਜ ਮੰਤਰੀ ਨੇ ਲਿਖਤੀ ਜਵਾਬ ਵਿੱਚ ਸੰਸਦ ਨੂੰ ਜਾਣਕਾਰੀ ਦਿੱਤੀ ਕਿ 16 ਫਰਵਰੀ ਨੂੰ ਮੰਤਰਾਲੇ ਨੇ ਨੀਰਵ ਮੋਦੀ ਤੇ ਮੇਹੁਲ ਚੋਕਸੀ ਦੇ ਪਾਸਪੋਰਟ ਮੁਅੱਤਲ ਕਰ ਦਿੱਤੇ ਸਨ। ਪਾਸਪੋਰਟ ਜਾਰੀ ਕਰਨ ਵਾਲੀ ਅਥਾਰਟੀ (ਪੀਆਈਏ) ਨੇ ਦੋਵਾਂ ਨੂੰ 16 ਫਰਵਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਤੇ ਜਵਾਬ ਦੇਣ ਲਈ ਹਫ਼ਤੇ ਦਾ ਸਮਾਂ ਦਿੱਤਾ ਸੀ। ਦੋਵਾਂ ਵੱਲੋਂ ਤੈਅ ਸਮੇਂ ’ਤੇ ਜਵਾਬ ਨਾ ਦੇਣ ਕਾਰਨ ਪੀਆਈਏ 23 ਫਰਵਰੀ ਨੂੰ ਉਨ੍ਹਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ।
12 ਹਜ਼ਾਰ 800 ਕਰੋੜ ਰੁਪਏ ਦਾ ਪੀਐਨਬੀ ਘੁਟਾਲਾ ਕਰਨ ਵਾਲੇ ਨੀਰਵ ਮੋਦੀ ਨੇ ਸੀਬੀਆਈ ਜਾਂਚ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਸੀਬੀਆਈ ਨੇ ਈਮੇਲ ਜ਼ਰੀਏ ਉਸ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਕਿਹਾ ਪਰ ਜਵਾਬ ’ਚ ਉਸ ਨੇ ਕਿਹਾ ਕਿ ਉਸ ਦਾ ਕਾਰੋਬਾਰ ਵਿਦੇਸ਼ ’ਚ ਹੈ। ਇਸ ਲਈ ਉਹ ਜਾਂਚ ’ਚ ਸ਼ਾਮਲ ਨਹੀਂ ਹੋ ਸਕਦਾ।
ਪੀਐਨਬੀ ਘੁਟਾਲੇ ਬਾਰੇ ਨੀਰਵ ਮੋਦੀ ਨੇ ਕਿਹਾ ਕਿ ਇਸ ਮਾਮਲੇ ਨੂੰ ਜਨਤਕ ਕਰਕੇ ਪੰਜਾਬ ਨੈਸ਼ਨਲ ਬੈਂਕ ਨੇ ਕਰਜ਼ ਵਸੂਲੀ ਦੇ ਸਾਰੇ ਵਿਕਲਪ ਗਵਾ ਲਏ ਹਨ। ਉਸ ਦਾ ਦਾਅਵਾ ਹੈ ਕਿ ਬੈਂਕ ਉਸ ਦੀਆਂ ਕੰਪਨੀਆਂ ’ਤੇ ਬਾਕੀ ਕਰਜ਼ੇ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਰਿਹਾ ਹੈ। ਪੀਐਨਬੀ ਮੈਨੇਜਮੈਂਟ ਨੂੰ 15-16 ਫਰਵਰੀ ਨੂੰ ਲਿਖੀ ਚਿੱਠੀ ’ਚ ਮੋਦੀ ਨੇ ਕਿਹਾ ਕਿ ਉਸ ਦੀਆਂ ਕੰਪਨੀਆਂ ’ਤੇ ਬੈਂਕ ਦਾ ਬਕਾਇਆ 500 ਕਰੋੜ ਰੁਪਏ ਤੋਂ ਘੱਟ ਹੈ।
Asian Tribune Your Multilingual Newspaper covering World and local news News