Home / World / ਮੋਦੀ ਸਰਕਾਰ ਨੇ ਜਿਸ ਧੀ ਨੂੰ ਨਾਂ ਦਿੱਤਾ ਅਰਜੁਨ ਐਵਾਰਡ, ਉਸੇ ਨੇ ਦੇਸ਼ ਦਾ ਵਧਾਇਆ ਮਾਣ

ਮੋਦੀ ਸਰਕਾਰ ਨੇ ਜਿਸ ਧੀ ਨੂੰ ਨਾਂ ਦਿੱਤਾ ਅਰਜੁਨ ਐਵਾਰਡ, ਉਸੇ ਨੇ ਦੇਸ਼ ਦਾ ਵਧਾਇਆ ਮਾਣ

ਮੋਦੀ ਸਰਕਾਰ ਨੇ ਜਿਸ ਧੀ ਨੂੰ ਨਾਂ ਦਿੱਤਾ ਅਰਜੁਨ ਐਵਾਰਡ, ਉਸੇ ਨੇ ਦੇਸ਼ ਦਾ ਵਧਾਇਆ ਮਾਣ

ਗੋਲਡ ਕੋਸਟ: ਆਸਟ੍ਰੇਲੀਆ ਵਿੱਚ ਚੱਲ ਰਹੀਆਂ 21ਵੀਆਂ ਕਾਮਨਵੈਲਥ ਗੇਮਜ਼ ਦੇ ਦੂਜੇ ਦਿਨ ਭਾਰਤ ਦੀ ਝੋਲੀ ਇੱਕ ਹੋਰ ਸੋਨ ਤਗ਼ਮਾ ਆਇਆ ਹੈ। ਇਹ ਗੋਲਡ ਮੈਡਲ ਵੇਟਲਿਫਟਰ ਸੰਜੀਤਾ ਚਾਨੂੰ ਨੇ 53 ਕਿਲੋ ਸ਼੍ਰੇਣੀ ਵਿੱਚ ਹਾਸਲ ਕੀਤਾ ਹੈ। ਸਿਰਫ਼ 24 ਸਾਲ ਦੀ ਸੰਜੀਤਾ ਚਾਨੂੰ ਦਾ ਇਹ ਕਾਮਨਵੈਲਥ ਗੇਮਜ਼ ਵਿੱਚ ਦੂਜਾ ਗੋਲਡ ਮੈਡਲ ਹੈ।

ਇਸ ਤੋਂ ਪਹਿਲਾਂ ਸੰਜੀਤਾ ਨੇ 2014 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਵੀ 48 ਕਿਲੋਗ੍ਰਾਮ ਦੀ ਸ਼੍ਰੇਣੀ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਸੰਗੀਤਾ ਚਾਨੂੰ ਮਣੀਪੁਰ ਦੀ ਰਹਿਣ ਵਾਲੀ ਹੈ। 2014 ਵਿੱਚ ਸੰਜੀਤਾ ਨੇ 2018 ਦੀਆਂ ਕਾਮਨਵੈਲਥ ਖੇਡਾਂ ਵਿੱਚ ਪਹਿਲਾ ਸੋਨ ਤਗ਼ਮਾ ਜਿੱਤਣ ਵਾਲੀ ਮੀਰਾਬਾਈ ਨੂੰ ਹਰਾ ਕੇ ਹਾਸਲ ਕੀਤਾ ਸੀ। ਸੰਜੀਤਾ ਨੇ 12ਵੀਂ ਜਮਾਤ ਤੋਂ ਬਾਅਦ ਵੇਟਲਿਫਟਿੰਗ ਵਿੱਚ ਰੁਚੀ ਲੈਣੀ ਸ਼ੁਰੂ ਕਰ ਦਿੱਤੀ ਸੀ।

ਦੋ ਵਾਰ ਕਾਮਨਵੈਲਥ ਗੇਮਜ਼ ਵਿੱਚ ਭਾਰਤ ਨੂੰ ਗੋਲਡ ਮੈਡਲ ਦਿਵਾਉਣ ਵਾਲੀ ਸੰਜੀਤਾ ਭਾਰਤੀ ਰੇਲਵੇ ਦੀ ਕਰਮਚਾਰੀ ਹੈ। ਖੇਡ ਦੇ ਮੈਦਾਨ ਬਾਹਰ ਸੰਜੀਤਾ ਦਾ ਸੁਭਾਅ ਕਾਫੀ ਸ਼ਰਮਾਕਲ ਹੈ। 2018 ਦੀਆਂ ਕਾਮਨਵੈਲਥ ਖੇਡਾਂ ਵਿੱਚ ਤਾਂ ਸੰਜੀਤਾ ਚਾਨੂੰ ਨੇ ਨਵਾਂ ਰਿਕਾਰਡ ਬਣਾਇਆ ਹੈ। ਚਾਨੂੰ ਨੇ ‘ਸਨੈਚ’ ਦੀ ਪਹਿਲੀ ਕੋਸ਼ਿਸ਼ ਵਿੱਚ 81, ਦੂਜੀ ਕੋਸ਼ਿਸ਼ ਵਿੱਚ 83 ਤੇ ਤੀਜੀ ਕੋਸ਼ਿਸ਼ ਵਿੱਚ 84 ਕਿੱਲੋ ਭਾਰ ਚੁੱਕਿਆ। ਇਹ ਕਾਮਨਵੈਲਥ ਖੇਡਾਂ ਦੀ ਇਸ ਸ਼੍ਰੇਣੀ ਵਿੱਚ ਨਵਾਂ ਰਿਕਾਰਡ ਹੈ।

ਸਾਲ 2017 ਵਿੱਚ ਸੰਜੀਤਾ ਚਾਨੂੰ ਦਾ ਨਾਂ ਅਰਜੁਨ ਐਵਾਰਡ ਦੀ ਲਿਸਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਸੰਜੀਤਾ ਇਸ ਕਾਰਨ ਖਾਸੀ ਦੁਖੀ ਹੋਈ ਤੇ ਇਸ ਖਿਲਾਫ ਕੋਰਟ ਵਿੱਚ ਵੀ ਪਹੁੰਚ ਗਈ ਸੀ। ਪਰ ਕੋਰਟ ਤੋਂ ਵੀ ਸੰਜੀਤਾ ਹੱਥ ਨਿਰਾਸ਼ਾ ਹੀ ਲੱਗੀ ਸੀ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …