Home / Punjabi News / ਕਿਸਾਨ ਅੰਦੋਲਨ : ਮੋਰਚੇ ਵੱਲੋਂ 11 ਦਸੰਬਰ ਨੂੰ ਦਿੱਲੀ ਬਾਰਡਰ ਖਾਲ੍ਹੀ ਕਰਨ ਦਾ ਐਲਾਨ

ਕਿਸਾਨ ਅੰਦੋਲਨ : ਮੋਰਚੇ ਵੱਲੋਂ 11 ਦਸੰਬਰ ਨੂੰ ਦਿੱਲੀ ਬਾਰਡਰ ਖਾਲ੍ਹੀ ਕਰਨ ਦਾ ਐਲਾਨ

ਕਿਸਾਨ ਅੰਦੋਲਨ : ਮੋਰਚੇ ਵੱਲੋਂ 11 ਦਸੰਬਰ ਨੂੰ ਦਿੱਲੀ ਬਾਰਡਰ ਖਾਲ੍ਹੀ ਕਰਨ ਦਾ ਐਲਾਨ

ਭਾਰਤ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਮੰਗਾਂ ਮੰਨਣ ਸਬੰਧੀ ਅਧਿਕਾਰਤ ਪੱਤਰ ਭੇਜਿਆ ਹੈ।ਇਸ ਦੌਰਾਨ ਮੋਰਚੇ ਨੇ ਦਿੱਲੀ ਬਾਰਡਰਾਂ ਨੂੰ 11 ਦਸੰਬਰ ਨੂੰ ਖਾਲ੍ਹੀ ਕਰਨ ਦਾ ਐਲਾਨ ਕਰ ਦਿੱਤਾ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਕਿਸਾਨਾਂ ਨੂੰ ਐੱਮਐੱਸਪੀ ਦੇਣਾ ਯਕੀਨੀ ਬਣਾਇਆ ਜਾਵੇਗਾ। ਕਿਸਾਨ ਅੰਦੋਲਨ ਦੌਰਾਨ ਦਿੱਲੀ, ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਕਿਸਾਨਾਂ ’ਤੇ ਦਰਜ ਕੇਸ ਵਾਪਸ ਲਏ ਜਾਣਗੇ। ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਲਈ ਹਰਿਆਣਾ ਤੇ ਯੂਪੀ ਸਰਕਾਰਾਂ ਨੇ ਸਿਧਾਂਤਕ ਸਹਿਮਤੀ ਦੇ ਦਿੱਤੀ ਹੈ। ਬਿਜਲੀ ਬਿਲ ਐੱਸਕੇਐੱਮ ਦੇ ਆਗੂਆਂ ਨਾਲ ਗੱਲਬਾਤ ਕਰਕੇ ਹੀ ਪੇਸ਼ ਕੀਤਾ ਜਾਵੇਗਾ ਤੇ ਆਗੂਆਂ ਨਾਲ ਕਿਸਾਨਾਂ ’ਤੇ ਬਿੱਲ ਕਾਰਨ ਪੈਂਦੇ ਪ੍ਰਭਾਵ ਸਬੰਧ ਚਰਚਾ ਕੀਤੀ ਜਾਵੇਗੀ। ਪਰਾਲੀ ਸਾੜਨ ਦੇ ਮਾਮਲੇ ’ਚ ਕਿਸਾਨਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੀ ਧਾਰਾ ਹਟਾ ਦਿੱਤੀ ਗਈ ਹੈ।ਇਕ ਸਾਲ ਤੋਂ ਦਿੱਲੀ ਦੀਆਂ ਹੱਦਾਂ ਉਪਰ ਚੱਲ ਰਹੇ ਕਿਸਾਨ ਮੋਰਚੇ ਨੂੰ ਫ਼ਿਲਹਾਲ ਖ਼ਤਮ ਕਰ ਕੇ ਘਰਾਂ ਨੂੰ ਵਾਪਸ ਜਾਣ ਦਾ ਅੱਜ ਰਸਮੀ ਐਲਾਨ ਨਹੀਂ ਹੋਇਆ ਪਰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ’ਚ ਸੰਘਰਸ਼ ਮੁਲਤਵੀ ਕਰਨ ਲਈ ਬਣੀ ਸਹਿਮਤੀ ਬਾਅਦ ਕਿਸਾਨਾਂ ਨੇ ਅਪਣਾ ਸਮਾਨ ਸਮੇਟਣਾ ਸ਼ੁਰੂ ਕਰ ਦਿਤਾ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਦਿੱਲੀ ਦੀਆਂ ਹੱਦਾਂ ਉਪਰ ਅਪਣੇ ਕੱਚੇ ਘਰ ਤੰਬੂਆਂ ’ਚ ਬਣਾ ਕੇ ਰੱਖੇ ਸਨ, ਜਿਥੇ ਪੱਖੇ, ਕੂਲਰ, ਟੀ।ਵੀ। ਫ਼ਰਿੱਜ ਸਮੇਤ ਹੋਰ ਸੱਭ ਸਹੂਲਤਾਂ ਸਨ। ਪਿਛਲੇ ਸਮੇਂ ’ਚ ਤਾਂ ਵਾਟਰ ਪਰੂਫ਼ ਵੱਡੇ ਪੰਡਾਲ ਵੀ ਬਣ ਚੁੱਕੇ ਸਨ।

The post ਕਿਸਾਨ ਅੰਦੋਲਨ : ਮੋਰਚੇ ਵੱਲੋਂ 11 ਦਸੰਬਰ ਨੂੰ ਦਿੱਲੀ ਬਾਰਡਰ ਖਾਲ੍ਹੀ ਕਰਨ ਦਾ ਐਲਾਨ first appeared on Punjabi News Online.


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …