Home / Punjabi News / ਰੇਲਵੇ ਟੈਂਡਰ ਘੁਟਾਲੇ ਵਿਚੋਂ ਰਾਬੜੀ ਦੇਵੀ ਅਤੇ ਤੇਜਸਵੀ ਸਮੇਤ 14 ਅਰੋਪੀਆਂ ਨੂੰ ਮਿਲੀ ਜ਼ਮਾਨਤ

ਰੇਲਵੇ ਟੈਂਡਰ ਘੁਟਾਲੇ ਵਿਚੋਂ ਰਾਬੜੀ ਦੇਵੀ ਅਤੇ ਤੇਜਸਵੀ ਸਮੇਤ 14 ਅਰੋਪੀਆਂ ਨੂੰ ਮਿਲੀ ਜ਼ਮਾਨਤ

ਰੇਲਵੇ ਟੈਂਡਰ ਘੁਟਾਲੇ ਵਿਚੋਂ ਰਾਬੜੀ ਦੇਵੀ ਅਤੇ ਤੇਜਸਵੀ ਸਮੇਤ 14 ਅਰੋਪੀਆਂ ਨੂੰ ਮਿਲੀ ਜ਼ਮਾਨਤ

ਲਾਲੂ ਪ੍ਰਸਾਦ ਯਾਦਵ ਖਿਲਾਫ ਵਾਰੰਟ ਜਾਰੀ
ਨਵੀਂ ਦਿੱਲੀ : ਰੇਲਵੇ ਟੈਂਡਰ ਘੁਟਾਲਾ ਮਾਮਲੇ ਵਿਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਅੱਜ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਤੇਜਸਵੀ ਯਾਦਵ ਸਮੇਤ 14 ਆਰੋਪੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ। ਸਾਰਿਆਂ ਨੂੰ ਇਕ-ਇਕ ਲੱਖ ਰੁਪਏ ਦੇ ਮੁਚੱਲਕੇ ‘ਤੇ ਜ਼ਮਾਨਤ ਮਿਲੀ ਹੈ। ਦੂਜੇ ਪਾਸੇ ਅਦਾਲਤ ਨੇ ਲਾਲੂ ਪ੍ਰਸਾਦ ਯਾਦਵ ਖਿਲਾਫ ਵਾਰੰਟ ਜਾਰੀ ਕਰ ਦਿੱਤੇ ਹਨ। ਲਾਲੂ ਯਾਦਵ ਨੂੰ 6 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਧਿਆਨ ਰਹੇ ਕਿ ਚਾਰਾ ਘੁਟਾਲੇ ਵਿਚ ਦੋਸ਼ੀ ਲਾਲੂ ਯਾਦਵ ਨੇ ਲੰਘੇ ਕੱਲ੍ਹ ਰਾਂਚੀ ‘ਚ ਸੀਬੀਆਈ ਦੀ ਵਿਸ਼ੇਸ਼ ‘ਚ ਆਤਮ ਸਮਰਪਣ ਕੀਤਾ ਸੀ। ਸੀਬੀਆਈ ਮੁਤਾਬਕ ਲਾਲੂ ਪ੍ਰਸਾਦ ਯਾਦਵ ਨੇ ਰੇਲ ਮੰਤਰੀ ਹੁੰਦਿਆਂ ਦੋ ਹੋਟਲ ਲੀਜ਼ ‘ਤੇ ਦਿਵਾਏ ਸਨ। ਇਸ ਬਦਲੇ ਲਾਲੂ ਨੇ ਪਟਨਾ ਵਿਚ ਤਿੰਨ ਏਕੜ ਜ਼ਮੀਨ ਲਈ ਸੀ। ਇਸ ਮਾਮਲੇ ਵਿਚ ਸੀਬੀਆਈ ਨੇ 14 ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਸੀ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …