Breaking News
Home / Punjabi News / ਹੁੱਡਾ ਦੇ ਘਰ ਛਾਪੇ ‘ਤੇ ਭੜਕੇ ਆਨੰਦ ਸ਼ਰਮਾ, CBI ਨੂੰ ਦਿੱਤੀ ਧਮਕੀ

ਹੁੱਡਾ ਦੇ ਘਰ ਛਾਪੇ ‘ਤੇ ਭੜਕੇ ਆਨੰਦ ਸ਼ਰਮਾ, CBI ਨੂੰ ਦਿੱਤੀ ਧਮਕੀ

ਹੁੱਡਾ ਦੇ ਘਰ ਛਾਪੇ ‘ਤੇ ਭੜਕੇ ਆਨੰਦ ਸ਼ਰਮਾ, CBI ਨੂੰ ਦਿੱਤੀ ਧਮਕੀ

ਨਵੀਂ ਦਿੱਲੀ— ਕਾਂਗਰਸ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਇੱਥੇ ਸੀ.ਬੀ.ਆਈ. ਛਾਪੇ ਦੀ ਨਿੰਦਾ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਚੋਣਾਂ ਨੇੜੇ ਆਉਂਦੇ ਹੀ ਨਰਿੰਦਰ ਮੋਦੀ ਸਰਕਾਰ ਨੇ ਬਦਲੇ ਦੀ ਭਾਵਨਾ ਨਾਲ ਇਹ ਕਾਰਵਾਈ ਕੀਤੀ ਹੈ। ਕਾਂਗਰਸ ਨੇ ਸੀਨੀਅਰ ਬੁਲਾਰੇ ਆਨੰਦ ਸ਼ਰਮਾ ਨੇ ਕਿਹਾ,”ਪ੍ਰਧਾਨ ਮੰਤਰੀ ਅਤੇ ਭਾਜਪਾ ਸਰਕਾਰ ਦੀ ਬਦਲੇ ਦੀ ਭਾਵਨਾ ਇਕ ਵਾਰ ਫਿਰ ਪ੍ਰਗਟ ਹੋਈ ਹੈ। ਉਹ ਸਰਕਾਰੀ ਏਜੰਸੀਆਂ ਦੀ ਵਰਤੋਂ ਵਿਰੋਧੀਆਂ ਨੂੰ ਪਰੇਸ਼ਾਨ ਕਰਨ ਲਈ ਕਰ ਰਹੀ ਹੈ।” ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਸੀ.ਬੀ.ਆਈ. ਅਧਿਕਾਰੀਆਂ ਨੂੰ ਧਮਕੀ ਭਰੇ ਅੰਦਾਜ ‘ਚ ‘ਆਪਣੀ ਹੱਦ ਪਾਰ ਨਾ ਕਰਨ’ ਲਈ ਕਿਹਾ। ਕਾਂਗਰਸ ਨੇਤਾ ਨੇ ਜਿਸ ਅੰਦਾਜ ‘ਚ ਸੀ.ਬੀ.ਆਈ. ਨੂੰ ਚਿਤਾਵਨੀ ਦਿੱਤੀ, ਉਸ ਤੋਂ ਲੱਗਦਾ ਹੈ ਕਿ ਪਾਰਟੀ ਇਹ ਮੰਨ ਕੇ ਚੱਲ ਰਹੀ ਹੈ ਕਿ ਆਉਣ ਵਾਲੀਆਂ ਚੋਣਾਂ ‘ਚ ਉਸ ਦੀ ਜਿੱਤ ਹੋਣ ਜਾ ਰਹੀ ਹੈ ਅਤੇ ਉਹੀ ਸੱਤਾ ‘ਚ ਆਏਗੀ।
ਸ਼ਰਮਾ ਨੇ ਕਿਹਾ,”ਸਵੇਰੇ ਹੁੱਡਾ ਜੀ ਦੇ ਇੱਥੇ ਛਾਪੇਮਾਰੀ ਕੀਤੀ ਹੈ। ਅਸੀਂ ਉਸ ਦੀ ਸਖਤ ਸ਼ਬਦਾਂ ‘ਚ ਨਿੰਦਾ ਕਰਦੇ ਹਾਂ। ਇਹ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਹੈ। ਸਰਕਾਰ ਦੀ ਨੀਅਤ ਅਤੇ ਨੀਤੀ ਖਰਾਬ ਹੈ। ਚੋਣਾਂ ਨੇੜੇ ਆਉਣ ਦੇ ਨਾਲ ਇਸ ਤਰ੍ਹਾਂ ਦੀ ਕੋਸ਼ਿਸ਼ ਵਧਦੀ ਜਾ ਰਹੀ ਹੈ।” ਉਨ੍ਹਾਂ ਨੇ ਕਿਹਾ,”ਪ੍ਰਧਾਨ ਮੰਤਰੀ ਅਤੇ ਭਾਜਪਾ ਇਹੀ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਵਿਰੋਧੀ ਡਰ ਕੇ ਬੈਠ ਜਾਣ। ਦੇਸ਼ ਦੇ ਲੋਕ ਵੀ ਇਸ ਨੂੰ ਸਮਝ ਰਹੇ ਹਨ।” ਕਾਂਗਰਸ ਨੇਤਾ ਨੇ ਪੁੱਛਿਆ ਕਿ ਮੋਦੀ ਸਰਕਾਰ ਭਾਜਪਾ ਨੇ ਉਨ੍ਹਾਂ ਨੇਤਾਵਾਂ ਦੇ ਖਿਲਾਫ ਸੀ.ਬੀ.ਆਈ. ਦੀ ਵਰਤੋਂ ਕਿਉਂ ਨਹੀਂ ਕਰ ਰਹੀ ਹੈ, ਜਿਨ੍ਹਾਂ ‘ਤੇ ਗੰਭੀਰ ਦੋਸ਼ ਹਨ?

Check Also

ਭੋਜਪੁਰੀ ਅਦਾਕਾਰਾ ਅੰਮ੍ਰਿਤਾ ਪਾਂਡੇ ਦੀ ਭੇਤਭਰੀ ਮੌਤ

ਭਾਗਲਪੁਰ, 30 ਅਪਰੈਲ ਭੋਜਪੁਰੀ ਅਭਿਨੇਤਰੀ ਅੰਨਪੂਰਨਾ, ਜਿਸ ਨੂੰ ਅੰਮ੍ਰਿਤਾ ਪਾਂਡੇ ਦੇ ਨਾਮ ਨਾਲ ਜਾਣਿਆ ਜਾਂਦਾ …