Breaking News
Home / Punjabi News / ਹੁਣ ਘਰ ਬੈਠੇ ਹੋਵੇਗਾ ‘ਇਲਾਜ’, ਨਹੀਂ ਕੱਟਣੇ ਪੈਣਗੇ ਹਸਪਤਾਲ ਦੇ ਚੱਕਰ

ਹੁਣ ਘਰ ਬੈਠੇ ਹੋਵੇਗਾ ‘ਇਲਾਜ’, ਨਹੀਂ ਕੱਟਣੇ ਪੈਣਗੇ ਹਸਪਤਾਲ ਦੇ ਚੱਕਰ

ਹੁਣ ਘਰ ਬੈਠੇ ਹੋਵੇਗਾ ‘ਇਲਾਜ’, ਨਹੀਂ ਕੱਟਣੇ ਪੈਣਗੇ ਹਸਪਤਾਲ ਦੇ ਚੱਕਰ

ਚੰਡੀਗ਼ੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਹਾਈਟੈੱਕ ਮੋਬਾਇਲ ਹਸਪਤਾਲ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਵੈਨ 24 ਘੰਟੇ ਲੋਕਾਂ ਨੂੰ ਸਿਹਤ ਸਹੂਲਤਾਵਾਂ ਮੁਹੱਈਆ ਕਰਾਵੇਗੀ। ਮੁੱਖ ਮੰਤਰੀ ਵਲੋਂ ਚੰਡੀਗੜ੍ਹ ‘ਚ ਆਪਣੀ ਸਰਕਾਰੀ ਰਿਹਾਇਸ਼ ਦੇ ਬਾਹਰ ਇਸ ਵੈਨ ਨੂੰ ਹਰੀ ਝੰਡੀ ਦਿਖਾਈ ਗਈ। ਇਸ ਮੌਕੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਮੋਬਾਇਲ ਹਸਪਤਾਲ ਵੈਨ ਵਿਧਾਇਕ ਸੰਗਤ ਸਿੰਘ ਗਿਲਜੀਆ ਦੀ ਇਕ ਵਧੀਆ ਸੋਚ ਹੈ ਅਤੇ ਇਕ ਪਹਿਲ ਹੈ। ਉਨ੍ਹਾਂ ਕਿਹਾ ਕਿ ਦੂਜੇ ਲੋਕਾਂ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ।
ਹਰਿਆਣਾ ਵਲੋਂ ਪੰਜਾਬ ਯੂਨੀਵਰਸਿਟੀ ‘ਤੇ ਫਿਰ ਤੋਂ ਪੇਸ਼ ਕੀਤੇ ਗਏ ਦਾਅਵੇ ‘ਤੇ ਬੋਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਬਹੁਤ ਪੁਰਾਣੀ ਹੈ ਅਤੇ ਉਸ ‘ਚ ਪਹਿਲਾਂ ਹੀ ਇਕ ਸਿਸਟਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸਿਸਟਮ ਵਾਰ-ਵਾਰ ਤਾਂ ਬਦਲਿਆ ਨਹੀਂ ਜਾ ਸਕਦਾ ਹੈ। ‘ਕਾਰਗਿਲ ਵਿਜੇ ਦਿਵਸ’ ‘ਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਦਿਨ ਅਸੀਂ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ।

Check Also

ਭੋਜਪੁਰੀ ਅਦਾਕਾਰਾ ਅੰਮ੍ਰਿਤਾ ਪਾਂਡੇ ਦੀ ਭੇਤਭਰੀ ਮੌਤ

ਭਾਗਲਪੁਰ, 30 ਅਪਰੈਲ ਭੋਜਪੁਰੀ ਅਭਿਨੇਤਰੀ ਅੰਨਪੂਰਨਾ, ਜਿਸ ਨੂੰ ਅੰਮ੍ਰਿਤਾ ਪਾਂਡੇ ਦੇ ਨਾਮ ਨਾਲ ਜਾਣਿਆ ਜਾਂਦਾ …