Home / Punjabi News / ਹਰਪਿੰਦਰ ਨੂੰ ਨਿਕਲੀ 10 ਕਰੋੜ ਦੀ ਲਾਟਰੀ

ਹਰਪਿੰਦਰ ਨੂੰ ਨਿਕਲੀ 10 ਕਰੋੜ ਦੀ ਲਾਟਰੀ

ਜਗਮੋਹਨ ਸਿੰਘ/ਬਲਵਿੰਦਰ ਰੈਤ

ਰੂਪਨਗਰ/ਨੂਰਪੁਰ ਬੇਦੀ, 19 ਜਨਵਰੀ

ਇੱਥੋਂ ਦੇ ਪਿੰਡ ਬੜਵਾ ਦੇ ਹਰਪਿੰਦਰ ਸਿੰਘ ਨੂੰ 10 ਕਰੋੜ ਰੁਪਏ ਦੀ ਲਾਟਰੀ ਦਾ ਪਹਿਲਾ ਇਨਾਮ ਨਿਕਲਿਆ ਹੈ। ਇਹ ਟਿਕਟ ਇੱਥੋਂ ਦੇ ਪੁਲ ਬਾਜ਼ਾਰ ਨੇੜੇ ਸਥਿਤ ਅਸ਼ੋਕਾ ਲਾਟਰੀ ਸਟਾਲ ਦੇ ਮਾਲਕ ਹੇਮੰਤ ਕੱਕੜ ਤੋਂ ਖ਼ਰੀਦੀ ਗਈ ਸੀ। ਹਰਪਿੰਦਰ ਸਿੰਘ ਪੇਸ਼ੇ ਵਜੋਂ ਕੁਵੈਤ ਵਿੱਚ ਡਰਾਈਵਰੀ ਕਰਦਾ ਹੈ। ਇਨਾਮ ਜੇਤੂ ਹਰਪਿੰਦਰ ਸਿੰਘ ਦੇ ਪੁੱਤਰ ਦਵਿੰਦਰ ਸਿੰਘ ਦੀ ਕਾਫੀ ਸਮਾਂ ਪਹਿਲਾਂ ਵਾਪਰੇ ਹਾਦਸੇ ਦੌਰਾਨ ਬਾਂਹ ਕੱਟੀ ਗਈ ਸੀ। ਹਰਪਿੰਦਰ ਸਿੰਘ ਅਤੇ ਉਸ ਦੇ ਪੁੱਤਰ ਦਵਿੰਦਰ ਸਿੰਘ ਨੇ ਲਾਟਰੀ ਨਿਕਲਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਪੈਸਿਆਂ ਨਾਲ ਕੋਈ ਵਧੀਆ ਕਾਰੋਬਾਰ ਕਰਨਗੇ। ਉੱਧਰ, ਲਾਟਰੀ ਵਿਕਰੇਤਾ ਹੇਮੰਤ ਕੱਕੜ ਦਾ ਕਹਿਣਾ ਹੈ ਕਿ ਅਕਸਰ ਲੋਕ ਕਹਿੰਦੇ ਸਨ ਕਿ ਰੂਪਨਗਰ ਤੋਂ ਖਰੀਦੀ ਟਿਕਟ ਦਾ ਇਨਾਮ ਘੱਟ ਵੱਧ ਹੀ ਨਿਕਲਦਾ ਹੈ, ਪਰ ਹੁਣ ਪੂਰੇ ਜ਼ਿਲ੍ਹੇ ਹੀ ਨਹੀਂ , ਸਗੋਂ ਪੂਰੇ ਪੰਜਾਬ ਅੰਦਰ ਸਭ ਤੋਂ ਵੱਡਾ ਇਨਾਮ ਨਿਕਲਣ ਨਾਲ ਉਨ੍ਹਾਂ ਦੇ ਸੁੱਤੇ ਭਾਗ ਜਾਗ ਗਏ ਹਨ। ਲੋਹੜੀ ਬੰਪਰ ਰਾਹੀਂ ਨਿਕਲੇ ਇਸ ਇਨਾਮ ਕਾਰਨ ਉਨ੍ਹਾਂ ਨੂੰ ਵੀ ਵੱਡਾ ਲਾਭ ਮਿਲੇਗਾ।


Source link

Check Also

CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…

Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …