Home / Punjabi News / ਬਜਟ ’ਚ ਖ਼ਤਮ ਹੋਵੇ ‘ਛਾਪੇਮਾਰੀ ਰਾਜ’ ਤੇ ‘ਟੈਕਸ ਅਤਿਵਾਦ’: ਕਾਂਗਰਸ

ਬਜਟ ’ਚ ਖ਼ਤਮ ਹੋਵੇ ‘ਛਾਪੇਮਾਰੀ ਰਾਜ’ ਤੇ ‘ਟੈਕਸ ਅਤਿਵਾਦ’: ਕਾਂਗਰਸ

ਨਵੀਂ ਦਿੱਲੀ, 19 ਜਨਵਰੀ

ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੀਆਂ ‘ਪਿਛਾਖੜੀ ਨੀਤੀਆਂ’ ਨੇ ਭਾਰਤ ਵਿੱਚ ਨਿਵੇਸ਼ਕਾਂ ਦਾ ਭਰੋਸਾ ਤੋੜ ਦਿੱਤਾ ਹੈ ਅਤੇ ‘ਕਾਰੋਬਾਰ ਕਰਨ ਦੀ ਸੌਖ’ (ਈਜ਼ ਆਫ ਡੂਇੰਗ ਬਿਜ਼ਨਸ) ਨੂੰ ‘ਵਪਾਰ ਕਰਨ ’ਚ ਮੁਸ਼ਕਲ’ (ਅਣਈਜ਼ ਆਫ ਡੂਇੰਗ ਬਿਜ਼ਨਸ) ਵਿੱਚ ਬਦਲ ਦਿੱਤਾ ਹੈ। ਕੇਂਦਰੀ ਬਜਟ ਤੋਂ ਪਹਿਲਾਂ ਵਿਰੋਧੀ ਧਿਰ ਨੇ ਕਿਹਾ ਕਿ ਇਸ ਨੂੰ ਠੀਕ ਕਰਨ ਲਈ ਅਗਾਮੀ ਬਜਟ ਵਿੱਚ ‘ਛਾਪੇਮਾਰੀ ਰਾਜ’ ਅਤੇ ‘ਟੈਕਸ ਅਤਿਵਾਦ’ ਖ਼ਤਮ ਕਰਨ ਹੋਵੇਗਾ। ਕਾਂਗਰਸ ਨੇ ਸਰਕਾਰ ਤੋਂ ਭਾਰਤੀ ਮੈਨੂਫੈਕਚਰਿੰਗ ਨੌਕਰੀਆਂ ਦੀ ਰੱਖਿਆ ਵਾਸਤੇ ਕਦਮ ਚੁੱਕਣ ਅਤੇ ਮਜ਼ਦੂਰੀ ਤੇ ਕਿਰਤ ਸ਼ਕਤੀ ਨੂੰ ਵਧਾਉਣ ਲਈ ਫ਼ੈਸਲਾਕੁੰਨ ਕਾਰਵਾਈ ਕਰਨ ਦਾ ਵੀ ਸੱਦਾ ਦਿੱਤਾ।

ਕਾਂਗਰਸ ਜਨਰਲ ਸਕੱਤਰ (ਸੰਚਾਰ ਇੰਚਾਰਜ) ਜੈਰਾਮ ਰਮੇਸ਼ ਨੇ ਕਿਹਾ ਕਿ ਮੋਦੀ ਸਰਕਾਰ ਲੰਮੇ ਸਮੇਂ ਤੋਂ ਭਾਰਤ ਵਿੱਚ ‘ਵਪਾਰ ਕਰਨ ਵਿੱਚ ਸੌਖ’ ਵਿੱਚ ਸੁਧਾਰ ਕਰਨ ਦੀ ਇੱਛਾ ਸਬੰਧੀ ਢਿੰਡੋਰਾ ਪਿੱਟਦੀ ਰਹੀ ਪਰ ਪਿਛਲੇ ਇੱਕ ਦਹਾਕੇ ਵਿੱਚ ਨਿੱਜੀ ਨਿਵੇਸ਼ ਵਿੱਚ ਨਿਘਾਰ ਹੀ ਦੇਖਣ ਨੂੰ ਮਿਲਿਆ ਹੈ।

ਉਨ੍ਹਾਂ ਕਿਹਾ ਕਿ ਨਿੱਜੀ ਨਿਵੇਸ਼ ਰਿਕਾਰਡ ਹੇਠਲੇ ਪੱਧਰ ’ਤੇ ਆ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਉਦਯੋਗਪਤੀ ਭਾਰਤ ਛੱਡ ਕੇ ਵਿਦੇਸ਼ ਚਲੇ ਗਏ ਹਨ।

ਉਨ੍ਹਾਂ ਇੱਕ ਬਿਆਨ ਵਿੱਚ ਕਿਹਾ, ‘‘ਜੀਐੱਸਟੀ ਅਤੇ ਆਮਦਨ ਦੇ ਸੁਮੇਲ ਨਾਲ ਬਣੀ ਗੁੰਝਲਦਾਰ, ਸਜ਼ਾਯੋਗ ਅਤੇ ਮਨਮਰਜ਼ੀ ਵਾਲੀ ਟੈਕਸ ਵਿਵਸਥਾ ਭਾਰਤ ਦੀ ਖੁਸ਼ਹਾਲੀ ਲਈ ਖ਼ਤਰਾ ਬਣੀ ਹੋਈ ਹੈ। ਇਹ ਪੂਰੀ ਤਰ੍ਹਾਂ ਟੈਕਸ ਅਤਿਵਾਦ ਵਰਗਾ ਹੈ। ਇਸ ਨਾਲ ‘ਵਪਾਰ ਕਰਨ ਵਿੱਚ ਸੌਖ’ ਦੀ ਥਾਂ ‘ਵਪਾਰ ਕਰਨ ਵਿੱਚ ਮੁਸ਼ਕਲ’ ਨੂੰ ਹੁਲਾਰਾ ਮਿਲ ਰਿਹਾ ਹੈ।’’ -ਪੀਟੀਆਈ


Source link

Check Also

Schools holiday : ਵਿਦਿਆਰਥੀਆਂ ਲਈ ਵੱਡੀ ਖ਼ਬਰ , ਗਰਮੀ ਕਾਰਨ 22 ਜੁਲਾਈ ਤੱਕ ਬੰਦ ਰਹਿਣਗੇ ਸਕੂਲ , ਸਰਕਾਰ ਦਾ ਫੈਸਲਾ     

Schools holiday : ਭਿਆਨਕ ਗਰਮੀ ਅਤੇ ਹੁੰਮਸ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੇ ਸਕੂਲਾਂ ਵਿੱਚ …