Home / Punjabi News / ਸੰਗਰੂਰ: ਪੁਲੀਸ ਨੇ 5 ਕਿਲੋ ਅਫੀਮ ਸਣੇ ਮੁਲਜ਼ਮ ਕਾਬੂ ਕੀਤਾ, ਦੋ ਦੀ ਭਾਲ

ਸੰਗਰੂਰ: ਪੁਲੀਸ ਨੇ 5 ਕਿਲੋ ਅਫੀਮ ਸਣੇ ਮੁਲਜ਼ਮ ਕਾਬੂ ਕੀਤਾ, ਦੋ ਦੀ ਭਾਲ

ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਸਤੰਬਰ
ਜ਼ਿਲ੍ਹਾ ਪੁਲੀਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਥਾਣਾ ਮੂਨਕ ਦੇ ਇਲਾਕੇ ਵਿਚ ਨਾਕੇਬੰਦੀ ਦੌਰਾਨ ਕਾਰ ਸਵਾਰ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 5 ਕਿਲੋ ਅਫੀਮ, 50 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ, ਜਦੋਂ ਕਿ ਕਾਰ ਸਵਾਰ ਦੂਜਾ ਵਿਅਕਤੀ ਫ਼ਰਾਰ ਹੋ ਗਿਆ ਹੈ। ਥਾਣਾ ਮੂਨਕ ਵਿਚ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਸੁਰੇਂਦਰ ਲਾਂਬਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਡੀਐੱਸਪੀ ਮੂਨਕ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਐੱਸਐੱਚਓ ਮੂਨਕ ਸੁਰਿੰਦਰ ਕੁਮਾਰ ਭੱਲਾ ਸਮੇਤ ਪੁਲੀਸ ਪਾਰਟੀ ਚੈਕਿੰਗ ਦੌਰਾਨ ਪਾਤੜਾਂ-ਮੂਨਕ ਰੋਡ ’ਤੇ ਤਾਇਨਾਤ ਸਨ ਤਾਂ ਇਤਲਾਹ ਮਿਲੀ ਕਿ ਜਮਨਾ ਸਿੰਘ ਉਰਫ਼ ਜਮਨਾ, ਰਾਮ ਨਵਿਾਸ ਉਰਫ਼ ਨਵਿਾਸਾ ਅਤੇ ਸੂਰਜ ਰਾਮ ਉਰਫ਼ ਸੂਰਜਾ ਵਾਸੀ ਬੁਸ਼ੈਹਰਾ ਬਾਹਰਲੇ ਰਾਜਾਂ ’ਚੋਂ ਨਸ਼ਾ ਲਿਆ ਕੇ ਵੇਚਦੇ ਹਨ। ਇਸ ਮਗਰੋਂ ਪੁਲੀਸ ਵਲੋਂ ਨਾਕੇਬੰਦੀ ਕਰਕੇ ਪਾਤੜਾਂ ਵਾਲੇ ਪਾਸੇ ਤੋਂ ਆਉਂਦੀ ਕਾਰ ਨੂੰ ਰੋਕਿਆ, ਜਿਸ ਵਿਚ ਦੋ ਵਿਅਕਤੀ ਸਵਾਰ ਸਨ। ਪੁਲੀਸ ਪਾਰਟੀ ਨੂੰ ਵੇਖ ਕੇ ਉਹ ਘਬਰਾ ਗਏ ਜੋ ਕਾਰ ਨੂੰ ਪਿੱਛੇ ਮੋੜਨ ਲੱਗੇ ਤਾਂ ਕਾਰ ਬੰਦ ਹੋ ਗਈ। ਕਾਰ ਸਵਾਰ ਰਾਮ ਨਵਿਾਸ ਉਰਫ਼ ਨਵਿਾਸਾ  ਫ਼ਰਾਰ ਹੋ ਗਿਆ ਜਦੋਂ ਕਿ ਚਾਲਕ ਜਮਨਾ ਸਿੰਘ ਉਰਫ਼ ਜਮਨਾ ਨੂੰ ਕਾਬੂ ਕਰ ਲਿਆ। ਡੀਐੱਸਪੀ ਦੀ ਹਾਜ਼ਰੀ ਵਿਚ ਕਾਰ ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ ਇੱਕ ਪਲਾਸਟਿਕ ਦੇ ਝੋਲੇ ਵਿਚੋਂ 5 ਕਿਲੋਗ੍ਰਾਮ ਅਫ਼ੀਮ ਅਤੇ 50 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਇਹ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਪੱਛਮੀ ਬੰਗਾਲ ਤੋਂ ਭਾਰੀ ਮਾਤਰਾ ਵਿਚ ਅਫੀਮ ਲਿਆ ਕੇ ਪੰਜਾਬ ਅਤੇ ਹਰਿਆਣਾ ਵਿਚ ਵੇਚਦੇਦੇ ਹਨ। ਕਾਰ ਵਿਚ ਤਿੰਨ ਜਣੇ ਸਵਾਰ ਹੋ ਕੇ ਅਫੀਮ ਲੈਣ ਗਏ ਸਨ ਪਰ ਵਾਪਸੀ ਮੌਕੇ ਸੂਰਜ ਰਾਮ ਉਰਫ਼ ਸੂਰਜਾ ਰਸਤੇ ਵਿਚ ਉਤਰ ਗਿਆ ਸੀ। ਕੇਸ ਵਿਚ ਲੋੜੀਂਦੇ ਰਾਮ ਨਵਿਾਸ ਉਰਫ਼ ਨਵਿਾਸਾ ਅਤੇ ਸੂਰਜ ਰਾਮ ਉਰਫ਼ ਸੂਰਜਾ ਦੀ ਭਾਲ ਜਾਰੀ ਹੈ।

The post ਸੰਗਰੂਰ: ਪੁਲੀਸ ਨੇ 5 ਕਿਲੋ ਅਫੀਮ ਸਣੇ ਮੁਲਜ਼ਮ ਕਾਬੂ ਕੀਤਾ, ਦੋ ਦੀ ਭਾਲ appeared first on punjabitribuneonline.com.


Source link

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …