Home / Punjabi News / ਚੀਨ ਦਾ ਰੱਖਿਆ ਮੰਤਰੀ ਮਹੀਨੇ ਤੋਂ ‘ਲਾਪਤਾ’ ਤੇ ਮੰਤਰਾਲਾ ਬੇਖ਼ਬਰ

ਚੀਨ ਦਾ ਰੱਖਿਆ ਮੰਤਰੀ ਮਹੀਨੇ ਤੋਂ ‘ਲਾਪਤਾ’ ਤੇ ਮੰਤਰਾਲਾ ਬੇਖ਼ਬਰ

ਪੇਈਚਿੰਗ, 28 ਸਤੰਬਰ
ਚੀਨ ਦਾ ਰੱਖਿਆ ਮੰਤਰੀ ਇੱਕ ਮਹੀਨੇ ਤੋਂ ਲਾਪਤਾ ਹੈ ਅਤੇ ਰੱਖਿਆ ਮੰਤਰਾਲੇ ਨੇ ਹੁਣ ਇਸ ਮਾਮਲੇ ‘ਤੇ ਆਪਣੀ ਪਹਿਲੀ ਜਨਤਕ ਟਿੱਪਣੀ ਕੀਤੀ ਹੈ। ਇਸ ਟਿੱਪਣੀ ਵਿੱਚ ਵੀ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਅੱਜ ਸਿਰਫ਼ ਇਹੀ ਕਿਹਾ ਕਿ ਉਹ ‘ਸਥਿਤੀ ਤੋਂ ਜਾਣੂ ਨਹੀਂ ਹਨ। ਸੀਨੀਅਰ ਕਰਨਲ ਅਤੇ ਮੰਤਰਾਲੇ ਦੇ ਸੂਚਨਾ ਦਫ਼ਤਰ ਦੇ ਡਾਇਰੈਕਟਰ ਵੂ ਕਿਆਨ, ਨੂੰ ਮਹੀਨਾਵਾਰ ਪ੍ਰੈਸ ਕਾਨਫਰੰਸ ਵਿੱਚ ਪੁੱਛਿਆ ਗਿਆ ਸੀ ਕਿ ਕੀ ਲੀ ਸ਼ਾਂਗਫੂ ਖ਼ਿਲਾਫ਼ ਹਾਲੇ ਵੀ ਭ੍ਰਿਸ਼ਟਾਚਾਰ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੀ ਉਹ ਹਾਲੇ ਵੀ ਰੱਖਿਆ ਮੰਤਰੀ ਹਨ ਤਾਂ ਉਨ੍ਹਾਂ ਸਿਰਫ ਇਹੀ ਕਿਹਾ, ‘ਤੁਹਾਡੇ ਵੱਲੋਂ ਜ਼ਿਕਰ ਕੀਤੀ ਗਈ ਸਥਿਤੀ ਬਾਰੇ ਮੈਂ ਜਾਣੂ ਨਹੀਂ ਹਾਂ।’

The post ਚੀਨ ਦਾ ਰੱਖਿਆ ਮੰਤਰੀ ਮਹੀਨੇ ਤੋਂ ‘ਲਾਪਤਾ’ ਤੇ ਮੰਤਰਾਲਾ ਬੇਖ਼ਬਰ appeared first on punjabitribuneonline.com.


Source link

Check Also

ਸਿਆਸੀ ਜਗਤ ‘ਚ ਪਸਰਿਆ ਮਾਤਮ, ਹਸਪਤਾਲ ‘ਚ ਕਈ ਸੀਨੀਅਰ ਆਗੂ ਪਹੁੰਚੇ; ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਦਾ ਦੇਹਾਂਤ…

Big News: ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵੇਗੌੜਾ ਦੀ ਪਤਨੀ ਚੇਨੰਮਾ ਦਾ ਸ਼ਨੀਵਾਰ ਨੂੰ 85 ਸਾਲ …