Breaking News
Home / Punjabi News / ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਦਾ ਅਲੌਕਿਕ ਨਜ਼ਾਰਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਦਾ ਅਲੌਕਿਕ ਨਜ਼ਾਰਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਦਾ ਅਲੌਕਿਕ ਨਜ਼ਾਰਾ

ਪਟਨਾ— ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 352ਵੇਂ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਦੇ ਗੁਰਦੁਆਰੇ ਨੂੰ ਬਹੁਤ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ। ਘਰ ਵਿਚ ਬੈਠੇ ਲੋਕਾਂ ਲਈ ਦੇ ਦਰਬਾਰ ਦੇ ਅੰਦਰ ਦੇ ਦਰਸ਼ਨ ਕਰ ਸਕਦੇ ਹਨ। ਦਰਬਾਰ ਦੇ ਅੰਦਰ ਆਰਤੀ ਕੀਤੀ ਜਾ ਰਹੀ ਹੈ। ਗੁਰਦੁਆਰੇ ਦਾ ਨਜ਼ਾਰਾ ਮਨ ਨੂੰ ਮੋਹਿਤ ਕਰਨ ਵਾਲਾ ਹੈ। ਪਟਨਾ ਸਾਹਿਬ ‘ਚ ਮਨਾਇਆ ਜਾਣ ਵਾਲਾ ਸ੍ਰੀ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ‘ਚ ਪ੍ਰਸਿੱਧ ਹੈ। ਇਸ ਗੁਰਦੁਆਰੇ ‘ਚ ਗੁਰੂ ਦੇ ਪ੍ਰਕਾਸ਼ ਦਿਹਾੜੇ ਨੂੰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪ੍ਰਕਾਸ਼ ਪੁਰਬ ‘ਚ ਸਥਾਨਕ ਲੋਕਾਂ ਦੇ ਨਾਲ ਦੇਸ਼-ਵਿਦੇਸ਼ ਤੋਂ ਸੈਲਾਨੀ ਵੀ ਇੱਥੇ ਹਿੱਸਾ ਲੈਣ ਆਉਂਦੇ ਹਨ।
ਗੁਰਦੁਆਰੇ ਅੰਦਰ ਲੱਗੀ ਰੰਗ ਬਦਲੀ ਰੋਸ਼ਨੀ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ। ਖਾਸ ਗੱਲ ਇਹ ਹੈ ਕਿ ਜਿਸ ਦਿਨ ਤੋਂ ਪਟਨਾ ‘ਚ ਪਲਾਸਟਿਕ ਲਿਫਾਫੇ ਬੰਦ ਹੋਏ ਹਨ, ਉਸ ਦਿਨ ਤੋਂ ਸਿਨਥੈਟਿਕ ਲਿਫਾਫੇ ‘ਚ ਹੀ ਪ੍ਰਸਾਦ ਪੈੱਕ ਕਰ ਕੇ ਰੱਖਿਆ ਗਿਆ ਹੈ। ਲਿਫਾਫੇ ਬੈਨ ‘ਤ ਪ੍ਰਸ਼ਾਸਨ ਉਸ ਦਿਨ ਤੋਂ ਨਿਗਰਾਨੀ ਰੱਖ ਰਿਹਾ ਹੈ ਅਤੇ ਜ਼ੁਰਮਾਨੇ ਵੀ ਲਗਾ ਰਿਹਾ ਹੈ।

Check Also

ਭੋਜਪੁਰੀ ਅਦਾਕਾਰਾ ਅੰਮ੍ਰਿਤਾ ਪਾਂਡੇ ਦੀ ਭੇਤਭਰੀ ਮੌਤ

ਭਾਗਲਪੁਰ, 30 ਅਪਰੈਲ ਭੋਜਪੁਰੀ ਅਭਿਨੇਤਰੀ ਅੰਨਪੂਰਨਾ, ਜਿਸ ਨੂੰ ਅੰਮ੍ਰਿਤਾ ਪਾਂਡੇ ਦੇ ਨਾਮ ਨਾਲ ਜਾਣਿਆ ਜਾਂਦਾ …