Home / Punjabi News / ਸੇਬੀ ਵੱਲੋਂ ਸਹਾਰਾ ਗਰੁੱਪ, ਸੁਬ੍ਰਤ ਰੌਏ ਤੇ ਹੋਰਾਂ ਦੇ ਬੈਂਕ ਖਾਤੇ ਕੁਰਕ ਕਰਨ ਦੇ ਆਦੇਸ਼

ਸੇਬੀ ਵੱਲੋਂ ਸਹਾਰਾ ਗਰੁੱਪ, ਸੁਬ੍ਰਤ ਰੌਏ ਤੇ ਹੋਰਾਂ ਦੇ ਬੈਂਕ ਖਾਤੇ ਕੁਰਕ ਕਰਨ ਦੇ ਆਦੇਸ਼

ਨਵੀਂ ਦਿੱਲੀ, 26 ਦਸੰਬਰ

ਸੇਬੀ ਨੇ ਰੈਗੂਲੇਟਰੀ ਨਿਯਮਾਂ ਦੀ ਉਲੰਘਣਾ ਮਾਮਲੇ ਵਿੱਚ 6.42 ਕਰੋੜ ਰੁਪਏ ਦੀ ਵਸੂਲੀ ਲਈ ਅੱਜ ਸਹਾਰਾ ਗਰੁੱਪ, ਇਸ ਦੇ ਮੁਖੀ ਸੁਬ੍ਰਤ ਰੌਏ ਅਤੇ ਹੋਰਾਂ ਦੇ ਬੈਂਕ ਤੇ ਡੀਮੈਟ ਖਾਤੇ ਕੁਰਕ ਕਰਨ ਦਾ ਆਦੇਸ਼ ਦਿੱਤਾ ਹੈ। ਸੇਬੀ ਨੇ ਆਪਣੇ ਕੁਰਕੀ ਸਬੰਧੀ ਆਦੇਸ਼ ਵਿੱਚ 6.42 ਕਰੋੜ ਰੁਪਏ ਦੀ ਵਸੂਲੀ ਲਈ ਸਹਾਰਾ ਇੰਡੀਆ ਰੀਅਲ ਅਸਟੇਟ ਕਾਰਪੋਰੇਸ਼ਨ (ਹੁਣ ਸਹਾਰਾ ਕੋਮੋਡਿਟੀ ਸਰਵਿਸਿਜ਼ ਕਾਰਪੋਰੇਸ਼ਨ), ਸੁਬ੍ਰਤ ਰੌਏ, ਅਸ਼ੋਕ ਰੌਏ ਚੌਧਰੀ, ਰਵੀ ਸ਼ੰਕਰ ਦੂਬੇ ਅਤੇ ਵੰਦਨਾ ਭਾਰਗਵ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ। ਇਸ ਵਸੂਲੀ ਵਿੱਚ ਵਿਆਜ, ਸਾਰੀਆਂ ਲਾਗਤਾਂ ਅਤੇ ਖਰਚੇ ਸ਼ਾਮਲ ਹਨ। -ਪੀਟੀਆਈ


Source link

Check Also

ਪੰਜਾਬ ਸ਼ਿਵ ਸੈਨਾ ਆਗੂ ’ਤੇ ਹਮਲੇ ਤੋਂ ਬਾਅਦ ਸ਼ਬਦੀ ਜੰਗ ਛਿੜੀ

ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 6 ਜੁਲਾਈ ਲੁਧਿਆਣਾ ਵਿੱਚ ਸ਼ਿਵ ਸੈਨਾ (ਪੰਜਾਬ) ਦੇ ਆਗੂ ਸੰਦੀਪ ਥਾਪਰ …