Home / Punjabi News / ਚੀਨ ਦੇ ਸਨਅਤੀ ਪ੍ਰਾਂਤ ਵਿੱਚ ਕਰੋਨਾ ਦੇ ਰੋਜ਼ਾਨਾ 10 ਲੱਖ ਨਵੇਂ ਕੇਸ

ਚੀਨ ਦੇ ਸਨਅਤੀ ਪ੍ਰਾਂਤ ਵਿੱਚ ਕਰੋਨਾ ਦੇ ਰੋਜ਼ਾਨਾ 10 ਲੱਖ ਨਵੇਂ ਕੇਸ

ਪੇਈਚਿੰਗ, 26 ਦਸੰਬਰ

ਚੀਨ ਦੇ ਜ਼ੇਜੀਆਂਗ ਸਨਅਤੀ ਪ੍ਰਾਂਤ ਵਿੱਚ ਕਰੋਨਾ ਦੇ ਰੋਜ਼ਾਨਾ 10 ਲੱਖ ਨਵੇਂ ਕੇਸ ਸਾਹਮਣੇ ਆ ਰਹੇ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਅੰਕੜਾ ਦੁੱਗਣਾ ਵੀ ਹੋ ਸਕਦਾ ਹੈ। ਸੀਐੱਨਐੱਨ ਅਨੁਸਾਰ ਚੀਨ ਵਿੱਚ ਤੇਜ਼ੀ ਨਾਲ ਵਧ ਰਹੇ ਕਰੋਨਾ ਕੇਸਾਂ ਕਾਰਨ ਲੋਕ ਘਰਾਂ ਵਿੱਚ ਹੀ ਰਹਿਣ ਲਈ ਮਜਬੂਰ ਹਨ ਅਤੇ ਦੁਕਾਨਾਂ ਤੇ ਰੈਸਤਰਾਂ ਖਾਲੀ ਪਏ ਹਨ। ਕਈ ਫੈਕਟਰੀਆਂ ਤੇ ਕੰਪਨੀਆਂ ਦੇ ਮਾਲਕਾਂ ਵੱਲੋਂ ਕਾਰੋਬਾਰੀ ਅਦਾਰੇ ਬੰਦ ਕਰ ਦਿੱਤੇ ਗਏ ਹਨ ਜਾਂ ਉਤਪਾਦਨ ਘਟਾ ਦਿੱਤਾ ਗਿਆ ਹੈ ਕਿਉਂਕਿ ਵਧੇਰੇ ਗਿਣਤੀ ਕਾਮੇ ਕੋਵਿਡ ਕਾਰਨ ਬਿਮਾਰ ਹੋ ਰਹੇ ਹਨ। -ਏਜੰਸੀ


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …