Breaking News
Home / Punjabi News / ਸੂਮੀ ’ਚੋਂ ਕੱਢੇ 700 ਭਾਰਤੀ ਵਿਦਿਆਰਥੀ ਵਿਸ਼ੇਸ਼ ਰੇਲਗੱਡੀ ਰਾਹੀਂ ਪੋਲੈਂਡ ਰਵਾਨਾ, ਵੀਰਵਾਰ ਨੂੰ ਭਾਰਤ ਲਈ ਭਰਨਗੇ ਉਡਾਣ

ਸੂਮੀ ’ਚੋਂ ਕੱਢੇ 700 ਭਾਰਤੀ ਵਿਦਿਆਰਥੀ ਵਿਸ਼ੇਸ਼ ਰੇਲਗੱਡੀ ਰਾਹੀਂ ਪੋਲੈਂਡ ਰਵਾਨਾ, ਵੀਰਵਾਰ ਨੂੰ ਭਾਰਤ ਲਈ ਭਰਨਗੇ ਉਡਾਣ

ਨਵੀਂ ਦਿੱਲੀ, 9 ਮਾਰਚ

ਯੂਕਰੇਨ ਦੇ ਉੱਤਰ-ਪੂਰਬੀ ਸ਼ਹਿਰ ਸੂਮੀ ਤੋਂ ਕੱਢੇ 700 ਭਾਰਤੀ ਵਿਦਿਆਰਥੀਆਂ ਦਾ ਆਖਰੀ ਵੱਡਾ ਸਮੂਹ ਪੋਲਤਾਵਾ ਤੋਂ ਵਿਸ਼ੇਸ਼ ਰੇਲਗੱਡੀ ਵਿੱਚ ਸਵਾਰ ਹੋ ਗਿਆ ਹੈ ਅਤੇ ਵੀਰਵਾਰ ਨੂੰ ਪੋਲੈਂਡ ਤੋਂ ਭਾਰਤ ਲਈ ਉਡਾਣ ਭਰਨ ਦੀ ਸੰਭਾਵਨਾ ਹੈ। ਵਿਦਿਆਰਥੀ ਕੋਆਰਡੀਨੇਟਰ ਅਨਸ਼ਦ ਅਲੀ ਨੇ ਕਿਹਾ ਕਿ ਟ੍ਰੇਨ ਵਿਦਿਆਰਥੀਆਂ ਨੂੰ ਪੱਛਮੀ ਯੂਕਰੇਨ ਦੇ ਲਵੀਵ ਲੈ ਕੇ ਜਾਵੇਗੀ, ਜਿੱਥੋਂ ਉਨ੍ਹਾਂ ਨੂੰ ਬੱਸਾਂ ਰਾਹੀਂ ਪੋਲੈਂਡ ਲਿਜਾਇਆ ਜਾਵੇਗਾ। ਪੋਲਤਾਵਾ ਅਤੇ ਲਵੀਵ ਵਿਚਕਾਰ ਦੂਰੀ 888 ਕਿਲੋਮੀਟਰ ਹੈ। ਸੂਮੀ ਵਿੱਚ ਦੋ ਹਫ਼ਤਿਆਂ ਦੇ ਭਿਆਨਕ ਹਾਲਾਤ ਤੋਂ ਬਾਅਦ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਗਿਆ ਸੀ।


Source link

Check Also

‘Satluj’ movie : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡਾਂ ‘ਚ ਦਿਖਾਉਣ ਦਾ ਫ਼ੈਸਲਾ 

‘Satluj’ movie : ਪੰਜਾਬ ਵਿੱਚ ਇਸ ਸਮੇਂ ਦਿਲਜੀਤ ਦੁਸਾਂਝ ਦੀ ਫਿਲਮ ‘ਸਤਲੁਜ’ ਕਾਫੀ ਚਰਚਾ ਦਾ …