Home / Punjabi News / ਸੁੱਖੂ ਨੇ ਸਿੰਘਵੀ ਦੀ ਹਾਰ ਦੀ ਜ਼ਿੰਮੇਵਾਰੀ ਲਈ, ਸਾਰੇ ਮਤਭੇਦ ਦੂਰ ਹੋ ਗਏ: ਸ਼ਿਵਕੁਮਾਰ

ਸੁੱਖੂ ਨੇ ਸਿੰਘਵੀ ਦੀ ਹਾਰ ਦੀ ਜ਼ਿੰਮੇਵਾਰੀ ਲਈ, ਸਾਰੇ ਮਤਭੇਦ ਦੂਰ ਹੋ ਗਏ: ਸ਼ਿਵਕੁਮਾਰ

ਸ਼ਿਮਲਾ, 29 ਫਰਵਰੀ
ਕਾਂਗਰਸ ਦੇ ਕੇਂਦਰੀ ਨਿਗਰਾਨ ਡੀਕੇ ਸ਼ਿਵਕੁਮਾਰ ਨੇ ਅੱਜ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਰਾਜ ਸਭਾ ਚੋਣਾਂ ‘ਚ ਪਾਰਟੀ ਨੇਤਾ ਅਭਿਸ਼ੇਕ ਮਨੂ ਸਿੰਘਵੀ ਦੀ ਹਾਰ ਦੀ ਜ਼ਿੰਮੇਵਾਰੀ ਲਈ ਹੈ। ਸ੍ਰੀ ਸ਼ਿਵਕੁਮਾਰ ਨੇ ਇਹ ਵੀ ਕਿਹਾ ਕਿ ਕੇਂਦਰੀ ਨਿਗਰਾਨਾਂ ਨੇ ਸੁੱਖੂ, ਪਾਰਟੀ ਵਿਧਾਇਕਾਂ ਅਤੇ ਸੂਬਾ ਇਕਾਈ ਦੀ ਮੁਖੀ ਪ੍ਰਤਿਭਾ ਸਿੰਘ ਨਾਲ ਗੱਲ ਕੀਤੀ ਹੈ ਅਤੇ ਸਾਰੇ ਮਤਭੇਦ ਸੁਲਝਾ ਲਏ ਗਏ ਹਨ। ਪਾਰਟੀ ਨਿਗਰਾਨ ਭੁਪਿੰਦਰ ਹੁੱਡਾ ਦੇ ਨਾਲ ਇੱਥੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਸ਼ਿਵਕੁਮਾਰ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਨਾਲ ਇਕ ਤੋਂ ਬਾਅਦ ਇਕ ਬੈਠਕ ਅਤੇ ਸੁੱਖੂ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਨਾਲ ਗੱਲਬਾਤ ਤੋਂ ਬਾਅਦ ਮਤਭੇਦ ਸੁਲਝਾ ਲਏ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਅੰਦਰੂਨੀ ਮਾਮਲਿਆਂ ਨੂੰ ਸੁਲਝਾਉਣ ਲਈ ਤਾਲਮੇਲ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਕੋਈ ਵੀ ਆਗੂ ਪ੍ਰੈਸ ਨਾਲ ਗੱਲ ਨਹੀਂ ਕਰੇਗਾ।

The post ਸੁੱਖੂ ਨੇ ਸਿੰਘਵੀ ਦੀ ਹਾਰ ਦੀ ਜ਼ਿੰਮੇਵਾਰੀ ਲਈ, ਸਾਰੇ ਮਤਭੇਦ ਦੂਰ ਹੋ ਗਏ: ਸ਼ਿਵਕੁਮਾਰ appeared first on Punjabi Tribune.


Source link

Check Also

CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…

Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …