Home / Punjabi News / ਸੁਖਬੀਰ ਦੀ ਰੈਲੀ ‘ਚ ਕਮਾਂਡੋ ਨਾਲ ਧੱਕਾ-ਮੁੱਕੀ ਹੋਏ ਚੰਦੂਮਾਜਰਾ

ਸੁਖਬੀਰ ਦੀ ਰੈਲੀ ‘ਚ ਕਮਾਂਡੋ ਨਾਲ ਧੱਕਾ-ਮੁੱਕੀ ਹੋਏ ਚੰਦੂਮਾਜਰਾ

ਚਮਕੌਰ ਸਾਹਿਬ : ਸੁਖਬੀਰ ਬਾਦਲ ਦੀ ਚਮਕੌਰ ਸਾਹਿਬ ਵਿਖੇ ਰੈਲੀ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਇਕ ਕਮਾਂਡੋ ਨਾਲ ਧੱਕਾ-ਮੁੱਕੀ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਦਰਅਸਲ ਚੰਦੂਮਾਜਰਾ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੰਚ ‘ਤੇ ਮੌਜੂਦ ਸਨ। ਉੱਧਰ ਭਾਜਪਾ ਦੇ ਸਾਬਕਾ ਆਗੂ ਪਰਵੇਸ਼ ਗੋਇਲ ਸਟੇਜ ‘ਤੇ ਜਾਣਾ ਚਾਹੁੰਦੇ ਸਨ ਪਰ ਕਮਾਂਡੋ ਨੇ ਉਨ੍ਹਾਂ ਨੂੰ ਸਟੇਜ ‘ਤੇ ਜਾਣ ਤੋਂ ਰੋਕ ਦਿੱਤਾ।
ਕਮਾਂਡੋ ਦੇ ਰੋਕਣ ਦੀ ਦੇਰ ਸੀ ਕਿ ਗੁੱਸੇ ਵਿਚ ਲਾਲ-ਪੀਲੇ ਹੋਏ ਚੰਦੂਮਾਜਰਾ ਖੁਦ ਸਟੇਜ ਤੋਂ ਉੱਠ ਕੇ ਆਏ ਅਤੇ ਉਨ੍ਹਾਂ ਨੇ ਕਮਾਂਡੋ ਨੂੰ ਧੱਕਾ ਮਾਰ ਕੇ ਪਿਛਾਂਹ ਕਰ ਦਿੱਤਾ।

Check Also

ਮੋਹਾਲੀ ਪੁਲਿਸ ਟੀਮ ‘ਤੇ ਹਮਲੇ ਤੋਂ ਬਾਅਦ ਵੱਡਾ ਐਕਸ਼ਨ, ਮੁਲਾਜ਼ਮਾਂ ਦੀ ਨਸ਼ਾ ਤਸਕਰਾਂ ਦਾ ਮੁਠਭੇੜ, 2 ਦੋਸ਼ੀ ਜ਼ਖਮੀ; ਲਿਜਾਇਆ ਗਿਆ ਹਸਪਤਾਲ…

Mohali News: ਮੋਹਾਲੀ ਪੁਲਿਸ ਦੀ ਅੱਜ ਨਸ਼ਾ ਤਸਕਰਾਂ ਦੇ ਨਾਲ ਮੁਠਭੇੜ ਹੋਈ। ਪੁਲਿਸ ਦੀ ਜਵਾਬੀ …