Home / Punjabi News / ਸ਼ਤਰੂਘਨ ਨੂੰ ਕਾਂਗਰਸ ਤੋਂ ਮਿਲਿਆ ਤੋਹਫਾ, ਪਟਨਾ ਸਾਹਿਬ ਤੋਂ ਲੜਨਗੇ ਚੋਣ

ਸ਼ਤਰੂਘਨ ਨੂੰ ਕਾਂਗਰਸ ਤੋਂ ਮਿਲਿਆ ਤੋਹਫਾ, ਪਟਨਾ ਸਾਹਿਬ ਤੋਂ ਲੜਨਗੇ ਚੋਣ

ਸ਼ਤਰੂਘਨ ਨੂੰ ਕਾਂਗਰਸ ਤੋਂ ਮਿਲਿਆ ਤੋਹਫਾ, ਪਟਨਾ ਸਾਹਿਬ ਤੋਂ ਲੜਨਗੇ ਚੋਣ

ਨਵੀਂ ਦਿੱਲੀ/ਪਟਨਾ— ਸ਼ਤਰੂਘਨ ਸਿਨਹਾ ਦੇ ਪਾਰਟੀ ‘ਚ ਸ਼ਾਮਲ ਹੁੰਦੇ ਹੀ ਕਾਂਗਰਸ ਨੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਲਈ ਟਿਕਟ ਵੀ ਦੇ ਦਿੱਤਾ ਹੈ। ਪਾਰਟੀ ਨੇ ਪਟਨਾ ਸਾਹਿਬ ਤੋਂ ਸ਼ਤਰੂਘਨ ਨੂੰ ਮੈਦਾਨ ‘ਚ ਉਤਾਰਿਆ ਹੈ। ਦੱਸਣਯੋਗ ਹੈ ਕਿ ਭਾਜਪਾ ਨੇ ਪਟਨਾ ਸਾਹਿਬ ਤੋਂ ਸ਼ਤਰੂ ਦਾ ਹੀ ਟਿਕਟ ਕੱਟ ਕੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਦੇ ਦਿੱਤਾ ਸੀ। ਇਸ ਦੇ ਬਾਅਦ ਤੋਂ ਇਹ ਅਟਕਲਾਂ ਤੇਜ਼ ਹੋ ਗਈਆਂ ਸਨ ਕਿ ਸ਼ਤਰੂ ਕਾਂਗਰਸ ‘ਚ ਸ਼ਾਮਲ ਹੋ ਸਕਦੇ ਹਨ ਅਤੇ ਇਸੇ ਸੀਟ ‘ਤੇ ਲੋਕ ਸਭਾ ਚੋਣਾਂ ਵੀ ਲੜਨਗੇ।
ਸ਼ਤਰੂਘਨ ਸਮੇਤ 4 ਹੋਰ ਨਾਂ
ਕਾਂਗਰਸ ਵਲੋਂ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਨਵੀਂ ਸੂਚੀ ‘ਚ ਬਿਹਾਰ ਦੇ ਪਟਨਾ ਸਾਹਿਬ ਤੋਂ ਸ਼ਤਰੂਘਨ ਸਿਨਹਾ ਤੋਂ ਇਲਾਵਾ 4 ਹੋਰ ਨਾਂ ਹਨ। ਇਨ੍ਹਾਂ ‘ਚ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਰਾਮਲਾਲ ਠਾਕੁਰ ਮੈਦਾਨ ‘ਚ ਹਨ। ਇਸ ਤੋਂ ਇਲਾਵਾ ਤਿੰਨ ਨਾਂ ਪੰਜਾਬ ਤੋਂ ਹਨ। ਇਨ੍ਹਾਂ ‘ਚ ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ, ਫਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ, ਫਰੀਦਕੋਟ ਤੋਂ ਮੁਹੰਮਦ ਸਿੱਦੀਕੀ ਦਾ ਨਾਂ ਹੈ।
ਮੋਦੀ ਤੇ ਸ਼ਾਹ ‘ਤੇ ਸਾਧਿਆ ਨਿਸ਼ਾਨਾ
ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਭਾਜਪਾ ਦੇ ਬਾਗੀ ਨੇਤਾ ਰਹੇ ਸ਼ਤਰੂਘਨ ਨੇ ਆਖਰਕਾਰ ਅਧਿਕਾਰਤ ਤੌਰ ‘ਤੇ ਕਾਂਗਰਸ ਪਾਰਟੀ ਜੁਆਇਨ ਕਰ ਲਈ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ‘ਤੇ ਹਮਲਾ ਵੀ ਬੋਲਿਆ। ਸ਼ਾਹ ਅਤੇ ਮੋਦੀ ਨੂੰ ਖਾਸ ਕਰ ਕੇ ਸ਼ਤਰੂਘਨ ਨੇ ਨਿਸ਼ਾਨੇ ‘ਤੇ ਲਿਆ। ਸ਼ਤਰੂਘਨ ਨੇ ਕਿਹਾ,”ਭਾਜਪਾ ‘ਚ ਪਹਿਲਾਂ ਵਿਰੋਧੀਆਂ ਨੂੰ ਦੁਸ਼ਮਣ ਨਹੀਂ ਸਮਝਿਆ ਜਾਂਦਾ ਸੀ। ਅਟਲ ਜੀ ਨੇ ਖੁਦ ਇੰਦਰਾ ਦੀ ਤੁਲਨਾ ਦੁਰਗਾ ਨਾਲ ਕੀਤੀ ਸੀ ਪਰ ਹੁਣ ਵਿਰੋਧੀਆਂ ਨੂੰ ਦੁਸ਼ਮਣ ਕਿਹਾ ਜਾਂਦਾ ਹੈ। ਸਾਡੇ ਮੋਟਾ ਸੇਠ (ਅਮਿਤ ਸ਼ਾਹ) ਤਾਂ ਵੱਡੇ-ਵੱਡੇ ਵਾਅਦੇ ਕਰਦੇ ਹਨ। ਉਹ ਤਾਂ ਉੱਥੇ ਵੀ ਪੁਲ ਬਣਾਉਣ ਦਾ ਵਾਅਦਾ ਕਰ ਦਿੰਦੇ ਹਨ, ਜਿੱਥੇ ਨਦੀ ਨਹੀਂ ਹੁੰਦੀ ਹੈ।”

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …