Home / Punjabi News / ਚੋਣ ਕਮਿਸ਼ਨ ਨੇ ਫਿਰ ਜਾਰੀ ਕੀਤੀ ਪਾਰਟੀਆਂ ਨੂੰ ਹਿਦਾਇਤ

ਚੋਣ ਕਮਿਸ਼ਨ ਨੇ ਫਿਰ ਜਾਰੀ ਕੀਤੀ ਪਾਰਟੀਆਂ ਨੂੰ ਹਿਦਾਇਤ

ਚੋਣ ਕਮਿਸ਼ਨ ਨੇ ਫਿਰ ਜਾਰੀ ਕੀਤੀ ਪਾਰਟੀਆਂ ਨੂੰ ਹਿਦਾਇਤ

ਨਵੀਂ ਦਿੱਲੀ— ਹਾਲ ਹੀ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਘੱਟੋ-ਘੱਟ ਆਮਦਨ ਯੋਜਨਾ (ਨਿਆਂ) ‘ਤੇ ਨੀਤੀ ਕਮਿਸ਼ਨ ਦੇ ਉੱਪ ਪ੍ਰਧਾਨ ਰਾਜੀਵ ਕੁਮਾਰ ਦੀ ਟਿੱਪਣੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੇ ਭਾਰਤੀ ਫੌਜ ਨੂੰ ‘ਮੋਦੀ ਜੀ ਦੀ ਸੈਨਾ’ ਕਹੇ ਜਾਣ ਵਰਗੇ ਚੋਣ ਜ਼ਾਬਤਾ ਦੀ ਉਲੰਘਣਾ ਦੇ ਮਾਮਲੇ ਨੂੰ ਦੇਖਦੇ ਹੋਏ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਨੇ ਇਕ ਵਾਰ ਫਿਰ ਸਿਆਸੀ ਦਲਾਂ, ਉਨ੍ਹਾਂ ਦੇ ਨੇਤਾਵਾਂ ਅਤੇ ਉਮੀਦਵਾਰਾਂ ਲਈ ਹਲਫਨਾਮਾ ਜਾਰੀ ਕੀਤਾ ਹੈ।
ਚੋਣ ਕਮਿਸ਼ਨ ਦਾ ਹਿਦਾਇਤਨਾਮਾ
1- ਕੋਈ ਵੀ ਉਮੀਦਵਾਰ ਜਾਂ ਨੇਤਾ ਜਾਤੀ ਧਰਮ ਜਾਂ ਆਸਥਾ ਦੇ ਨਾਂ ‘ਤੇ ਵੋਟ ਜਾਂ ਸਮਰਥਨ ਨਹੀਂ ਮੰਗੇਗਾ।
2- ਜਾਤੀ ਧਰਮ ‘ਚ ਨਫ਼ਰਤ ਫੈਲਾਉਣ ਵਾਲੇ ਬਿਆਨ ਨਹੀਂ ਦੇਵੇਗਾ।
3- ਉਮੀਦਵਾਰ, ਨੇਤਾ ਜਾਂ ਵਰਕਰ ਦੇ ਨਿੱਜੀ ਜੀਵਨ ਨੂੰ ਚੋਣਾਵੀ ਰਾਜਨੀਤੀ ‘ਚ ਨਹੀਂ ਘਸੀਟੇਗਾ। ਜਦੋਂ ਤੱਕ ਉਸ ਵਿਵਾਦ ਦਾ ਚੋਣਾਂ ਨਾਲ ਲੈਣਾ-ਦੇਣਾ ਨਾ ਹੋਵੇ।
4- ਵਿਰੋਧੀ ਨੇਤਾ, ਵਰਕਰ ਜਾਂ ਪਰਿਵਾਰ ਵਾਲਿਆਂ ਵਿਰੁੱਧ ਗਲਤ ਦੋਸ਼ ਨਹੀਂ ਲਗਾਏਗਾ।
5- ਚੋਣਾਵੀ ਸਭਾ ਜਾਂ ਭਾਸ਼ਣ ਲਈ ਮੰਦਰ, ਮਸਜਿਦ, ਚਰਚ, ਗੁਰਦੁਆਰਾ, ਸਮਾਧੀ ਜਾਂ ਦਰਗਾਹ ਵਰਗੇ ਧਾਰਮਿਕ ਸਥਾਨ ਜਾਂ ਕੈਂਪਸ ਦੀ ਵਰਤੋਂ ਨਹੀਂ ਕਰੇਗਾ।
6- ਕਿਸੇ ਵੀ ਰੂਪ ‘ਚ ਫੌਜ, ਨੀਮ ਫੌਜੀ ਫੋਰਸ ਨਾਲ ਜੁੜੇ ਪ੍ਰਤੀਕ, ਨਾਅਰੇ ਜਾਂ ਤਸਵੀਰਾਂ ਦੀ ਵਰਤੋਂ ਚੋਣ ਪ੍ਰਚਾਰ ਲਈ ਨਹੀਂ ਕੀਤੀ ਜਾ ਸਕੇਗੀ।
ਉਲੰਘਣਾ ਕਰਨ ਵਾਲੇ ਵਿਰੁੱਧ ਸਖਤ ਕਾਰਵਾਈ
ਪਹਿਲਾਂ ਵੀ ਕਮਿਸ਼ਨ ਅਜਿਹੀਆਂ ਹਿਦਾਇਤਾਂ ਜਾਰੀ ਕਰ ਚੁਕਿਆ ਹੈ ਪਰ ਜਿਸ ਤਰ੍ਹਾਂ ਨਾਲ ਨੇਤਾ ਵਤੀਰਾ ਕਰ ਰਹੇ ਹਨ, ਉਸ ਨੂੰ ਦੇਖਦੇ ਹੋਏ ਇਕ ਵਾਰ ਫਿਰ ਚੋਣ ਕਮਿਸ਼ਨ ਨੇ ਸਿਆਸੀ ਦਲਾਂ ਦੇ ਨਾਂ ਇਹ ਹਲਫਨਾਮਾ ਜਾਰੀ ਕੀਤਾ ਹੈ। ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦਾ ਐਲਾਨ ਹੁੰਦੇ ਹੀ ਦੇਸ਼ ‘ਚ ਚੋਣ ਜ਼ਾਬਤਾ ਲਾਗੂ ਹੋ ਜਾਂਦਾ ਹੈ। ਇਸ ਦੌਰਾਨ ਚੋਣਾਂ ‘ਚ ਨਿਰਪੱਖ ਪ੍ਰਕਿਰਿਆ ਲਈ ਚੋਣ ਜ਼ਾਬਤਾ ਲਾਗੂ ਹੁੰਦਾ ਹੈ। ਜਿਸ ਦੇ ਅਧੀਨ ਸਰਕਾਰ ਅਤੇ ਸਾਰੀਆਂ ਸਿਆਸੀ ਪਾਰਟੀਆਂ ਬੱਝੀਆਂ ਹੁੰਦੀਆਂ ਹਨ। ਚੋਣ ਜ਼ਾਬਤਾ ਮਜ਼ਬੂਤ ਢੰਗ ਨਾਲ ਲਾਗੂ ਹੋਵੇ, ਇਸ ਲਈ ਹਰ ਨਿਯਮ ਦੀ ਪਾਲਣਾ ਹੋਵੇ ਅਤੇ ਚੋਣ ਜ਼ਾਬਤਾ ਦੀ ਉਲੰਘਣਾ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਹੋ ਸਕੇ, ਇਸ ਲਈ ਚੋਣ ਕਮਿਸ਼ਨ ਸਖਤ ਕਦਮ ਚੁੱਕਦਾ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …